FacebookTwitterg+Mail

Box Office : 5 ਦਿਨਾਂ 'ਚ ਸਿਰਫ 18 ਕਰੋੜ ਹੀ ਕਮਾ ਸਕੀ 'ਮਨਮਰਜ਼ੀਆਂ'

manmarziyaan
19 September, 2018 07:11:41 PM

ਮੁੰਬਈ (ਬਿਊਰੋ)— ਪਿਛਲੇ ਹਫਤੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਅਨੁਰਾਗ ਕਸ਼ਯਪ ਦੀ ਫਿਲਮ 'ਮਨਮਰਜ਼ੀਆਂ' ਬਾਕਸ ਆਫਿਸ 'ਤੇ ਕੋਈ ਖਾਸ ਕਮਾਲ ਨਹੀਂ ਦਿਖਾ ਰਹੀ। ਸੂਤਰਾਂ ਮੁਤਾਬਕ ਫਿਲਮ ਨੇ ਬਾਕਸ ਆਫਿਸ 'ਤੇ ਪਹਿਲੇ ਦਿਨ ਸ਼ੁੱਕਰਵਾਰ 3.52 ਕਰੋੜ, ਦੂਜੇ ਦਿਨ ਸ਼ਨੀਵਾਰ 5.11 ਕਰੋੜ, ਤੀਜੇ ਦਿਨ ਐਤਵਾਰ 5.70 ਕਰੋੜ, ਚੌਥੇ ਦਿਨ ਕਰੋੜ ਅਤੇ 5ਵੇਂ ਦਿਨ 1.57 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ 5 ਦਿਨਾਂ 'ਚ 18 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਇਸ ਫਿਲਮ ਨੂੰ 1,500 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਫਿਲਮ 'ਮਨਮਰਜ਼ੀਆਂ' ਦਾ ਨਿਰਦੇਸ਼ਨ ਅਨੁਰਾਗ ਕਸ਼ਯਪ ਵਲੋਂ ਕੀਤਾ ਗਿਆ। ਫਿਲਮ 'ਚ ਤਾਪਸੀ ਪੰਨੂ, ਅਭਿਸ਼ੇਕ ਬੱਚਨ, ਵਿੱਕੀ ਕੌਸ਼ਲ ਅਤੇ ਅਸ਼ਨੂਰ ਕੌਰ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 30 ਕਰੋੜ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Abhishek Bachchan Taapsee Pannu Vicky Kaushal Manmarziyaan Box Office Bollywood Actor

Edited By

Kapil Kumar

Kapil Kumar is News Editor at Jagbani.