FacebookTwitterg+Mail

'ਮਨਮਰਜ਼ੀਆਂ' ਦਾ ਟਰੇਲਰ ਰਿਲੀਜ਼, ਜ਼ਬਰਦਸਤ ਕਿਰਦਾਰ 'ਚ ਅਭਿਸ਼ੇਕ ਨਾਲ ਦਿਸੀ ਤਾਪਸੀ

manmarziyaan official trailer
09 August, 2018 04:52:34 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਅਭਿਸ਼ੇਕ ਬੱਚਨ, ਤਾਪਸੀ ਪਨੂੰ ਅਤੇ ਵਿੱਕੀ ਕੌਸ਼ਲ ਦੀ ਆਉਣ ਵਾਲੀ ਫਿਲਮ 'ਮਨਮਰਜ਼ੀਆਂ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਨੂੰ ਦੇਖ ਕੇ ਫੈਨਜ਼ ਤਾਪਸੀ ਦੇ ਨਾਲ-ਨਾਲ ਵਿੱਕੀ ਤੇ ਅਭਿਸ਼ੇਕ ਨੂੰ ਦੇਖ ਕਾਫੀ ਹੈਰਾਨ ਹੋਣਗੇ। ਇਸ ਫਿਲਮ 'ਚ ਵਿੱਕੀ ਕੌਸ਼ਲ ਦਾ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਤਾਪਸੀ ਨਾਲ-ਨਾਲ ਵਿੱਕੀ ਦੀ ਐਕਟਿੰਗ ਵੀ ਕਾਫੀ ਜ਼ਬਰਦਸਤ ਹੈ। ਫਿਲਮ 'ਚ ਲਵ ਟ੍ਰੈਂਗਲ ਦਿਖਾਇਆ ਗਿਆ ਹੈ, ਜੋ ਕਾਫੀ ਰੋਮਾਂਟਿਕ ਹੋਣ ਦੇ ਨਾਲ ਕੁਝ ਹੱਦ ਤੱਕ ਤਾਂ ਬਿੰਦਾਸ ਵੀ ਹੈ। ਟਰੇਲਰ ਦੀ ਸ਼ੁਰੂਆਤ ਹੀ ਵਿੱਕੀ ਤੇ ਤਾਪਸੀ ਦੇ ਕਿਸਿੰਗ ਸੀਨ ਤੋਂ ਹੁੰਦੀ ਹੈ।

ਦੱਸਣਯੋਗ ਹੈ ਕਿ ਇਸ ਫਿਲਮ 'ਚ ਤਾਪਸੀ ਨੇ ਇਕ ਪੰਜਾਬੀ ਕੁੜੀ ਦਾ ਕਿਰਦਾਰ ਨਿਭਾਇਆ ਹੈ, ਜੋ ਵਿੱਕੀ ਨੂੰ ਬੇਹੱਦ ਪਿਆਰ ਕਰਦੀ ਹੈ। ਵਿੱਕੀ ਇਸ ਜਿੰਮੇਵਾਰੀ ਤੋਂ ਹਮੇਸ਼ਾ ਭੱਜਦਾ ਹੈ, ਜਿਸ ਤੋਂ ਬਾਅਦ ਫਿਲਮ 'ਚ ਅਭਿਸ਼ੇਕ ਬੱਚਨ ਦੀ ਐਂਟਰੀ ਹੁੰਦੀ ਹੈ, ਜੋ ਰੌਬੀ ਦੇ ਨਾਂ ਦਾ ਕਿਰਦਾਰ ਨਿਭਾਅ ਰਿਹਾ ਹੈ। ਰੌਬੀ ਦੀ ਮੈਰਿਜ਼ ਰੂਮੀ (ਤਾਪਸੀ) ਨਾਲ ਹੋ ਜਾਦੀ ਹੈ। ਦੱਸ ਦੇਈਏ ਕਿ ਟਰੇਲਰ 'ਚ ਤਿੰਨ ਐਕਟਰਾਂ ਦੀ ਐਕਟਿੰਗ ਫੈਨਜ਼ ਦੀਆਂ ਉਮੀਦਾਂ 'ਤੇ ਖਰੀ ਉਤਰ ਰਹੀ ਹੈ। ਇਸ ਫਿਲਮ ਤੋਂ ਉਮੀਦਾਂ ਹੁਣ ਹੋਰ ਵੀ ਵਧ ਗਈਆਂ ਹਨ। ਫਿਲਮ ਨੂੰ ਅਨੁਰਾਗ ਕਸ਼ਅੱਪ ਨੇ ਡਾਇਰੈਕਟ ਕੀਤਾ ਹੈ।


Tags: ManmarziyaanOfficial TrailerAbhishek BachchanTaapsee PannuVicky KaushalAnurag Kashyap

Edited By

Sunita

Sunita is News Editor at Jagbani.