FacebookTwitterg+Mail

ਅਭਿਸ਼ੇਕ ਬੱਚਨ ਵਲੋਂ ਤਿੰਨ ਧਮਾਕਿਆਂ ਦੀ ਤਿਆਰੀ, ਇਕ-ਇਕ ਕਰਕੇ ਦੇਣਗੇ ਸਰਪ੍ਰਾਈਜ਼

manmarziyan abhishek bachchan
30 August, 2018 09:42:35 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਅਭਿਸ਼ੇਕ ਬੱਚਨ ਨਿਰਦੇਸ਼ਕ ਅਨੁਰਾਗ ਕਸ਼ਯਪ ਦੀ ਫਿਲਮ 'ਮਨਮਰਜ਼ੀਆਂ' ਨਾਲ ਸਕ੍ਰੀਨ 'ਤੇ ਲੰਮੇ ਗੈਪ ਮਗਰੋਂ ਵਾਪਸੀ ਕਰ ਰਹੇ ਹਨ। ਇਸ ਫਿਲਮ ਦਾ ਟਰੇਲਰ ਅਤੇ ਰਿਲੀਜ਼ ਹੋਏ ਗੀਤਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੋ ਸਕਦਾ ਹੈ ਕਿ ਫਿਲਮ ਵੀ ਲੋਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਹੋਵੇ। ਇਸ ਫਿਲਮ 'ਚ ਅਭਿਸ਼ੇਕ ਨਾਲ ਤਾਪਸੀ ਪਨੂੰ ਅਤੇ ਵਿੱਕੀ ਕੌਸ਼ਲ ਵੀ ਨਜ਼ਰ ਆਉਣਗੇ, ਜਿਨ੍ਹਾਂ ਦੀ ਐਕਟਿੰਗ ਦੀ ਫੈਨਜ਼ ਤਾਰੀਫ ਕਰਦੇ ਨਹੀਂ ਥੱਕਦੇ।

ਫਿਲਮ 'ਮਨਮਰਜ਼ੀਆਂ' 'ਚ ਅਭੀ ਰੌਬੀ (ਅਭਿਸ਼ੇਕ) ਨਾਂ ਦੇ ਸਰਦਾਰ ਦਾ ਕਿਰਦਾਰ ਨਿਭਾ ਰਹੇ ਹਨ। ਇਸ ਫਿਲਮ ਤੋਂ ਬਾਅਦ ਜੂਨੀਅਰ ਬੱਚਨ ਕੋਲ ਤਿੰਨ ਫਿਲਮਾਂ ਹੋਰ ਹਨ, ਜਿਨ੍ਹਾਂ 'ਚੋਂ ਇਕ ਫਿਲਮ ਉਹ ਅਨੁਰਾਗ ਬਸੂ ਨਾਲ ਵੀ ਕਰ ਰਹੇ ਹਨ। ਅਨੁਰਾਗ ਦੀ ਫਿਲਮ 'ਐਂਥੋਲੌਜੀ' ਦੀ ਕਹਾਣੀ ਹੈ, ਜਿਸ 'ਚ ਅਭਿਸ਼ੇਕ ਬੱਟਨ ਦਾ ਲੀਡ ਰੋਲ ਹੋਵੇਗਾ। ਇਸ ਤੋਂ ਇਲਾਵਾ ਅੱਭੀ ਦੀ ਅਨੀਸ ਬਜ਼ਮੀ ਨਾਲ ਉਸ ਦੀ ਫਿਲਮ 'ਪਾਗਲਪੰਤੀ' ਨੂੰ ਲੈ ਕੇ ਵੀ ਗੱਲ ਚੱਲ ਰਹੀ ਹੈ। 'ਪਾਗਲਪੰਤੀ' 'ਚ ਪਹਿਲਾਂ ਜਾਨ ਅਬ੍ਰਾਹਿਮ ਦੀ ਐਂਟਰੀ ਹੋ ਚੁੱਕੀ ਹੈ।


ਇਨ੍ਹਾਂ ਸਾਰਿਆਂ 'ਚੋਂ ਸਭ ਤੋਂ ਖਾਸ ਅਭਿਸ਼ੇਕ-ਐਸ਼ਵਰੀਆ ਰਾਏ ਦੀ ਫਿਲਮ 'ਗੁਲਾਬ-ਜਾਮੁਨ' ਹੈ। ਇਸ ਤੋਂ ਪਹਿਲਾਂ ਵੀ ਇਹ ਕੱਪਲ ਤਿੰਨ ਫਿਲਮਾਂ 'ਚ ਇਕੱਠੇ ਕੰਮ ਕਰ ਚੁੱਕਿਆ ਹੈ। ਫਿਲਹਾਲ ਅਭਿਸ਼ੇਕ ਆਪਣੀਆਂ ਇਨ੍ਹਾਂ ਤਿੰਨ ਫਿਲਮਾਂ ਨੂੰ ਲੈ ਕੇ ਸੁਰਖੀਆਂ 'ਚ ਹਨ। ਹੁਣ ਜੇਕਰ ਅਭਿਸ਼ੇਕ ਦੀ ਆਉਣ ਵਾਲੀ ਫਿਲਮ 'ਮਨਮਰਜ਼ੀਆਂ' ਬਾਕਸ ਆਫਿਸ 'ਤੇ ਚੰਗਾ ਬਿਜਨੈੱਸ ਕਰਦੀ ਹੈ ਤਾਂ ਇਸ ਦਾ ਸਿੱਧਾ ਅਸਰ ਉਸ ਦੇ ਕਰੀਅਰ 'ਤੇ ਪਵੇਗਾ। ਇਸ ਫਿਲਮ ਨਾਲ ਅਭਿਸ਼ੇਕ ਕਰੀਬ ਦੋ ਸਾਲ ਬਾਅਦ ਸਕ੍ਰੀਨ 'ਤੇ ਆ ਰਹੇ ਹਨ। ਜੂਨੀਅਰ ਬੀ ਨੂੰ ਆਖਰੀ ਵਾਰ ਸਾਲ 2016 'ਚ ਫਿਲਮ 'ਹਾਉਸਫੁੱਲ' 'ਚ ਦੇਖਿਆ ਗਿਆ ਸੀ। ਅਭਿਸ਼ੇਕ ਬੱਚਨ ਦੀ 'ਮਨਮਰਜ਼ੀਆਂ' 14 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।


Tags: ManmarziyanAbhishek BachchanAishwarya Rai BachchanGulab JamunSanjay Leela BhansaliBollywood Celebrity

Edited By

Sunita

Sunita is News Editor at Jagbani.