FacebookTwitterg+Mail

ਕਰਜ਼ ਕਾਰਨ ਇਨ੍ਹਾਂ ਕਲਾਕਾਰਾਂ ਨੇ ਖਤਮ ਕਰ ਲਈ ਸੀ ਆਪਣੀ ਜੀਵਨ ਲੀਲਾ, ਘਰ 'ਚ ਹੀ ਮਿਲੀਆਂ ਸਨ ਲਾਸ਼ਾਂ

manmeet grewal to adult star silk smita stars who commit suicid
18 May, 2020 12:15:23 PM

ਮੁੰਬਈ (ਬਿਊਰੋ) — ਟੀ. ਵੀ. ਅਦਾਕਾਰ ਮਨਮੀਤ ਗਰੇਵਾਲ ਨੇ ਬੀਤੇ ਸ਼ੁੱਕਰਵਾਰ ਨੂੰ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। 32 ਸਾਲ ਦਾ ਮਨਮੀਤ ਕਰਜ਼ 'ਚ ਡੁੱਬਿਆ ਹੋਇਆ ਸੀ ਅਤੇ ਲਾਕਡਾਊਨ ਕਰਕੇ ਉਹ ਹੋਰ ਆਰਥਿਕ ਤੰਗੀ 'ਚ ਆ ਗਏ ਸਨ, ਜਿਸ ਕਰਕੇ ਉਸ ਨੇ ਖੁਦਕੁਸ਼ੀ ਕਰ ਲਈ। ਮਨਮੀਤ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਲਾਕਾਰ ਹਨ, ਜਿਨ੍ਹਾਂ ਨੇ ਆਪਣੇ ਆਰਥਿਕ ਹਲਾਤਾਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਸੀ।

ਸਾਊਥ ਫਿਲਮ ਇੰਡਸਟਰੀ ਦੀ ਅਦਾਕਾਰਾ ਵਿਜੈਲਕਸ਼ਮੀ ਵਦਲਾਪਤੀ, ਜਿਨ੍ਹਾਂ ਨੂੰ ਫਿਲਮੀ ਦੁਨੀਆ 'ਚ ਸਿਲਕ ਸਮਿਤਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਸ ਦੀ ਮੌਤ 35 ਸਾਲ ਦੀ ਉਮਰ 'ਚ ਹੋਈ ਸੀ। 23 ਸਤੰਬਰ 1996 'ਚ ਸਿਲਕ ਆਪਣੇ ਚੇਨਈ ਵਾਲੇ ਘਰ 'ਚ ਮ੍ਰਿਤਕ ਹਾਲਤ 'ਚ ਮਿਲੀ ਸੀ। ਕੁਝ ਲੋਕਾਂ ਦਾ ਕਹਿਣਾ ਹੈ ਕਿ ਉਸ ਨੇ ਖੁਦਕੁਸ਼ੀ ਕੀਤੀ ਸੀ ਕਿਉਂਕਿ ਉਹ ਆਪਣੇ ਕਰਜ਼ ਤੇ ਦੇਣਦਾਰੀਆਂ ਤੋਂ ਕਾਫੀ ਪਰੇਸ਼ਾਨ ਸੀ।

90 ਦੇ ਦਹਾਕੇ 'ਚ ਵਿਵੇਕਾ ਬਾਬਾਜੀ ਨੇ ਇਕ ਬੋਲਡ ਵਿਗਿਆਪਨ ਕਰਕੇ ਹਰ ਪਾਸੇ ਸਨਸਨੀ ਫੈਲਾ ਦਿੱਤੀ ਸੀ। ਸਾਲ 1993 'ਚ ਉਨ੍ਹਾਂ ਨੇ ਮਿਸ ਮਾਰੀਸ਼ਸ ਦਾ ਖਿਤਾਬ ਆਪਣੇ ਨਾਂ ਕੀਤਾ ਸੀ। 1994 'ਚ ਉਨ੍ਹਾਂ ਨੂੰ ਸੁਪਰ ਮਾਡਲ ਦੇ ਖਿਤਾਬ ਨਾਲ ਵੀ ਨਵਾਜਿਆ ਗਿਆ ਸੀ। 24 ਜੂਨ 2010 'ਚ ਉਸ ਦੀ ਲਾਸ਼ ਵੀ ਪੱਖੇ ਨਾਲ ਲਟਕਦੀ ਮਿਲੀ ਸੀ।

ਤੇਲਗੂ ਅਦਾਕਾਰਾ ਨਾਗਾ ਝਾਂਸੀ ਨੇ ਹੈਦਰਾਬਾਦ ਸਥਿਤ ਆਪਣੇ ਘਰ 'ਚ ਫਾਂਸੀ ਲਗਾ ਲਈ ਸੀ। ਨਾਗਾ ਝਾਂਸੀ ਦੀ ਲਾਸ਼ ਵੀ ਪੱਖੇ ਨਾਲ ਲਟਕਦੀ ਹੋਈ ਮਿਲੀ ਸੀ। ਉਸ ਨੇ ਕਈ ਟੀ. ਵੀ. ਸੀਰੀਅਲਾਂ 'ਚ ਕੰਮ ਕੀਤਾ ਸੀ। ਬਾਅਦ 'ਚ ਉਹ ਬਿਊਟੀ ਪਾਰਲਰ ਚਲਾਉਣ ਲੱਗ ਗਈ ਸੀ।


Tags: Manmeet GrewalSilk SmitaCommit Suicidਮਨਮੀਤ ਗਰੇਵਾਲ

About The Author

sunita

sunita is content editor at Punjab Kesari