FacebookTwitterg+Mail

ਮਨਮੋਹਨ ਵਾਰਿਸ ਤੇ ਸੰਗਤਾਰ ਵਲੋਂ ਗਾਈ ਕਲੀ 'ਮਲਿਕਾ ਹੁਸਨਾਂ ਦੀ' ਦਰਸ਼ਕਾਂ ਦੀ ਪਹਿਲੀ ਪਸੰਦ ਬਣੀ

manmohan waris
08 December, 2017 01:48:39 PM

ਜਲੰਧਰ(ਬਿਊਰੋ)— ਪ੍ਰਸਿੱਧ ਲੋਕ ਗਾਇਕ ਮਨਮੋਹਨ ਵਾਰਿਸ ਤੇ ਸੰਗਤਾਰ ਵੱਲੋਂ ਪੰਜਾਬੀ ਵਿਰਸਾ 2017 ਵਿਚ ਪੇਸ਼ ਕੀਤੀ ਗਈ ਕਲੀ 'ਮਲਿਕਾਂ ਹੁਸਨਾਂ ਦੀ' ਨੂੰ ਜਿਸ ਤਰ੍ਹਾਂ ਚੈਨਲਾਂ, ਰੇਡੀਓ, ਮੋਬਾਇਲਾਂ ਤੇ ਸੋਸ਼ਲ ਨੈੱਟਵਰਕ ਦੀਆਂ ਸਾਈਟਾਂ ਸਮੇਤ ਯੂ-ਟਿਊਬ ਉਤੇ ਪਸੰਦ ਕੀਤਾ ਜਾ ਰਿਹਾ ਹੈ, ਉਸ ਨਾਲ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਪੌਪ, ਜੈਜ਼, ਰੌਕ ਦੀ ਹਨੇਰੀ ਵਿਚ ਵੀ ਸੂਝਵਾਨ ਪੰਜਾਬੀ ਲੰਘੇ ਵੇਲੇ ਦੀ ਅਮੀਰ ਤੇ ਪੰਜਾਬੀਅਤ ਦੇ ਝਲਕਾਰੇ ਪੇਸ਼ ਕਰਦੀ ਗਾਇਕੀ ਨੂੰ ਮਣਾਂਮੂੰਹੀ ਪਿਆਰ ਕਰਦੇ ਹਨ। ਇਸ ਗੱਲ ਦੀ ਤਾਜ਼ਾ ਮਿਸਾਲ ਮਨਮੋਹਨ ਵਾਰਿਸ ਵੱਲੋਂ ਗਾਈ ਕਲੀ 'ਮਲਿਕਾ ਹੁਸਨਾਂ ਦੀ' ਤੋਂ ਮਿਲਦੀ ਹੈ, ਜਿਸ ਨੂੰ ਯੂ-ਟਿਊਬ ਉਤੇ ਅਪਲੋਡ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਲੱਖਾਂ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਹੈ ਤੇ ਗੀਤ ਦੇਖ ਕੇ ਕੁਮੈਂਟ ਕਰਨ ਵਾਲੇ ਦਰਸ਼ਕਾਂ ਦੇ ਵਿਚਾਰ ਜਾਣ ਕੇ ਰੂਹ ਅਸ਼-ਅਸ਼ ਕਰ ਉਠਦੀ ਹੈ। 
ਜ਼ਿਕਰਯੋਗ ਹੈ ਕਿ ਵਰਿਸ ਭਰਾਵਾਂ ਵੱਲੋਂ ਸਮੇਂ- ਸਮੇਂ 'ਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਰੰਗ ਪੇਸ਼ ਕਰਦੀ ਗਾਇਕੀ ਦੇ ਨਮੂਨੇ ਪੇਸ਼ ਕੀਤੇ ਜਾਂਦੇ ਹਨ, ਜਿਸ ਨੂੰ ਦੁਨੀਆ ਦੇ ਕੋਨੇ-ਕੋਨੇ ਵਿਚ ਵਸਦੇ ਪੰਜਾਬੀਆਂ ਵੱਲੋਂ ਬੜੇ ਪਿਆਰ ਨਾਲ ਮਾਣਿਆ ਜਾਂਦਾ ਹੈ। ਮਨਮੋਹਨ ਵਾਰਿਸ ਵੱਲੋਂ ਗਾਇਆ ਗੀਤ 'ਮਲਿਕਾ ਹੁਸਨਾਂ ਦੀ' ਪ੍ਰਸਿੱਧ ਸ਼ਾਇਰ ਕੁੰਢਾ ਸਿੰਘ ਧਾਲੀਵਾਲ ਦੀ ਰਚਨਾ ਹੈ ਤੇ ਸੰਗਤਾਰ ਦੀਆਂ ਮਨਮੋਹਕ ਧੁਨਾਂ ਸਭਨਾਂ ਨੂੰ ਆਪਣੇ ਨਾਲ ਜੋੜ ਲੈਂਦੀਆਂ ਹਨ, ਇਹੀ ਕਾਰਨ ਹੈ ਕਿ ਇੰਨੇ ਥੋੜ੍ਹੇ ਸਮੇਂ ਵਿਚ ਇਹ ਕਲੀ ਸੋਸ਼ਲ ਨੈੱਟਵਰਕ 'ਤੇ ਸਰੋਤਿਆਂ ਦੀ ਪਹਿਲੀ ਪਸੰਦ ਬਣੀ ਹੋਈ ਹੈ।


Tags: Manmohan WarisSangtarPunjabi Virsa 2017Kali Malika Husna DiPunjabi Singerਮਨਮੋਹਨ ਵਾਰਿਸਸੰਗਤਾਰਪੰਜਾਬੀ ਵਿਰਸਾ 2017