FacebookTwitterg+Mail

'ਰੱਬ ਵਰਗਾ ਯਾਰ' ਗੀਤ ਦੀ ਸਫਲਤਾ ਨੇ ਬੇਹੱਦ ਖੁਸ਼ੀ ਦਿੱਤੀ : ਮਨਮੋਹਨ ਵਾਰਿਸ

manmohan waris
19 June, 2019 09:12:39 AM

ਜਲੰਧਰ(ਬਿਊਰੋ)- ਸਾਫ਼–ਸੁਥਰੀ ਗਾਇਕੀ ਨਾਲ ਪੰਜਾਬੀਆਂ ਦੇ ਦਿਲਾਂ ਵਿਚ ਧੜਕਣ ਵਾਲੇ ਮਨਮੋਹਨ ਵਾਰਿਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਗਾਇਆ ਸੂਫੀ ਗੀਤ 'ਰੱਬ ਵਰਗਾ ਯਾਰ' ਜਿਸ ਤਰ੍ਹਾਂ ਚੈਨਲਾਂ, ਰੇਡੀਓ, ਮੋਬਾਇਲਾਂ ਤੇ ਸੋਸ਼ਲ ਨੈੱਟਵਰਕ ਸਾਈਟਾਂ ਸਮੇਤ ਯੂ–ਟਿਊਬ 'ਤੇ ਪਸੰਦ ਕੀਤਾ ਜਾ ਰਿਹਾ ਹੈ, ਇਸ ਨਾਲ ਉਨ੍ਹਾਂ ਨੂੰ ਬੇਹੱਦ ਖੁਸ਼ੀ ਮਿਲੀ। ਉਨ੍ਹਾਂ ਕਿਹਾ ਕਿ ਇਸ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਸੂਝਵਾਨ ਪੰਜਾਬੀ ਲੰਘੇ ਵੇਲੇ ਦੀ ਅਮੀਰ ਤੇ ਪੰਜਾਬੀਅਤ ਦੇ ਝਲਕਾਰੇ ਪੇਸ਼ ਕਰਦੀ ਗਾਇਕੀ ਨੂੰ ਮਣਾਂਮੂੰਹੀਂ ਪਿਆਰ ਕਰਦੇ ਹਨ। ਜ਼ਿਕਰਯੋਗ ਹੈ ਕਿ ਵਾਰਿਸ ਭਰਾਵਾਂ ਵੱਲੋਂ ਸਮੇਂ-ਸਮੇਂ 'ਤੇ ਪੰਜਾਬ, ਪੰਜਾਬੀ ਅਤੇ ਪੰਜਾਬੀ ਦੇ ਰੰਗ ਪੇਸ਼ ਕਰਦੀ ਗਾਇਕੀ ਦੇ ਨਮੂਨੇ ਪੇਸ਼ ਕੀਤੇ ਜਾਂਦੇ ਹਨ, ਜਿਸ ਨੂੰ ਦੁਨੀਆ ਦੇ ਕੋਨੇ-ਕੋਨੇ ਵਿਚ ਵਸਦੇ ਪੰਜਾਬੀਆਂ ਵੱਲੋਂ ਬੜੇ ਪਿਆਰ ਨਾਲ ਮਾਣਿਆ ਜਾਂਦਾ ਹੈ।

ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਦੀਪਕ ਬਾਲੀ ਨੇ ਦੱਸਿਆ ਕਿ ਮਨਮੋਹਨ ਵਾਰਿਸ ਵੱਲੋਂ ਗਾਇਆ ਗੀਤ 'ਰੱਬ ਵਰਗਾ ਯਾਰ' ਪੰਜਾਬ ਦੇ ਪ੍ਰਸਿੱਧ ਗੀਤਕਾਰ ਦਵਿੰਦਰ ਖੰਨੇਵਾਲਾ ਦੀ ਰਚਨਾ ਹੈ, ਇਸ ਦਾ ਵੀਡੀਓ ਨਿਰਦੇਸ਼ਨ ਸੰਦੀਪ ਸ਼ਰਮਾ ਵਲੋਂ ਰਾਜਸਥਾਨ ਦੀਆਂ ਬਹੁਤ ਹੀ ਖੂਬਸੂਰਤ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ ਤੇ ਸੰਗਤਾਰ ਦੀਆਂ ਮਨਮੋਹਕ ਧੁਨਾਂ ਸਾਰਿਆਂ ਨੂੰ ਆਪਣੇ ਨਾਲ ਜੋੜ ਲੈਂਦੀਆਂ ਹਨ। ਇਹੀ ਕਾਰਨ ਹੈ ਕਿ ਇੰਨੇ ਥੋੜ੍ਹੇ ਸਮੇਂ ਵਿਚ ਇਹ ਗਾਣਾ ਸੋਸ਼ਲ ਨੈੱਟਵਰਕ 'ਤੇ ਸਰੋਤਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।


Tags: Manmohan WarisRabb Varga YaarPunjabi Singerਪੰਜਾਬੀ ਸਿੰਗਰ

About The Author

manju bala

manju bala is content editor at Punjab Kesari