FacebookTwitterg+Mail

'ਮੈਡੀਟੇਸ਼ਨ' ਨਾਲ ਮੰਨਾ ਮੰਡ ਕਰਨਗੇ ਜ਼ਬਰਦਸਤ ਵਾਪਸੀ, 10 ਜੁਲਾਈ ਨੂੰ ਗੀਤ ਹੋਵੇਗਾ ਰਿਲੀਜ਼

manna mand
07 July, 2018 11:36:46 AM

ਜਲੰਧਰ— 'ਬੰਬੂਕਾਟ', 'ਰੁੱਤ ਪਿਆਰ ਦੀ' ਤੇ 'ਪੈੱਗ ਲੱਗੇ ਸੀ' ਵਰਗੇ ਗੀਤਾਂ ਨਾਲ ਸਰੋਤਿਆਂ 'ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਪੰਜਾਬੀ ਗਾਇਕ ਮੰਨਾ ਮੰਡ ਆਪਣੇ ਨਵੇਂ ਗੀਤ ਨਾਲ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹੋਣ ਨੂੰ ਤਿਆਰ ਹੈ। ਅਸਲ 'ਚ ਮੰਨਾ ਮੰਡ ਦਾ ਨਵਾਂ ਗੀਤ 'ਮੈਡੀਟੇਸ਼ਨ' 10 ਜੁਲਾਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਮੰਨਾ ਮੰਡ ਨੇ ਆਪਣੇ ਫੇਸਬੁੱਕ ਪੇਜ ਗੀਤ ਦਾ ਪੋਸਟਰ ਸ਼ੇਅਰ ਕਰਦਿਆ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਜਾਣਕਾਰੀ ਸ਼ੇਅਰ ਕਰਦਿਆਂ ਲਿਖਿਆ, ''ਸ਼ਾਇਦ ਮੈਂ ਇੰਨੀ ਮਿਹਨਤ ਨਾ ਕਰਦਾ ਜੇਕਰ ਤੁਸੀਂ ਮੇਰੇ ਪਹਿਲੇ ਗੀਤਾਂ ਨੂੰ ਇੰਨਾਂ ਪਿਆਰ ਨਾ ਦਿੰਦੇ। ਇਹ ਤੁਹਾਡੇ ਸਭ ਦੇ ਹੁਲਾਰੇ ਦੁਆਵਾਂ ਤੇ ਪਿਆਰ ਦੀ ਹੀ ਬਦੌਲਤ ਹੈ। ਮੇਰੇ ਆ ਰਹੇ ਗੀਤ 'ਮੈਡੀਟੇਸ਼ਨ' ਨੂੰ ਵੀ ਪਿਆਰ ਦੇਣਾ ਤੇ ਇਸ ਪੋਸਟਰ ਨੂੰ ਵੀ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਬਹੁਤ ਬਹੁਤ ਪਿਆਰ। ਮੰਨਾ ਮੰਡ...।''
Punjabi Bollywood Tadka
ਦੱਸਣਯੋਗ ਹੈ ਕਿ ਮੰਨਾ ਮੰਡ ਦੇ ਗੀਤ 'ਮੈਡੀਟੇਸ਼ਨ' ਨੂੰ ਲਵਲੀ ਨੂਰ ਨੇ ਲਿਖਿਆ ਹੈ ਤੇ ਮਿਊਜ਼ਿਕ Gag ਸਟੂਡੀਓ ਵਲੋਂ ਦਿੱਤਾ ਗਿਆ ਹੈ।


Tags: Manna MandMeditationFirst PosterFacebookPunjabi Singer

Edited By

Sunita

Sunita is News Editor at Jagbani.