FacebookTwitterg+Mail

ਮੰਨਤ ਨੂਰ ਦਾ ਸਿੰਗਲ ਟਰੈਕ 'ਸਵੀਟ ਹਾਰਟ' ਜਲਦ ਹੋਵੇਗਾ ਰਿਲੀਜ਼

mannat noor
17 February, 2017 09:43:09 AM
ਜਲੰਧਰ— 'ਸ਼ੌਕੀਨ ਜੱਟ', 'ਸੂਟ ਪਟਿਆਲਾ', 'ਸਾਰੀ ਰਾਤ ਨੱਚਣਾ' ਸਿੰਗਲ ਟਰੈਕਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਗਾਇਕਾ ਮੰਨਤ ਨੂਰ ਦਾ ਸਿੰਗਲ ਟਰੈਕ 'ਸਵੀਟ ਹਾਰਟ' ਜਲਦੀ ਹੀ ਜੇ. ਸਟਾਰ ਪ੍ਰੋਡਕਸ਼ਨ ਤੇ ਪੇਸ਼ਕਾਰ ਪਵਿੱਤਰ ਪਿੱਤਾ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਪਵਿੱਤਰ ਪਿੱਤਾ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਰੁਪ ਐਂਡ ਕਾਲੋ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਜਗਰੂਪ ਸਰਾਭਾ ਨੇ। ਇਸ ਸਿੰਗਲ ਟਰੈਕ ਦਾ ਆਡੀਓ ਕੁਝ ਦਿਨ ਪਹਿਲਾਂ ਯੂ.ਟਿਊਬ 'ਤੇ ਚਲਾਇਆ ਗਿਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਸ ਦਾ ਵੀਡੀਓ, ਜਿਸ ਨੂੰ ਸਕਾਈ ਮੀਡੀਆ ਵੱਲੋਂ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ, ਜਲਦੀ ਹੀ ਪੰਜਾਬੀ ਚੈਨਲਾਂ ਦੇ ਨਾਲ-ਨਾਲ ਯੂ.ਟਿਊਬ 'ਤੇ ਚਲਾਇਆ ਜਾਵੇਗਾ।

Tags: Mannat NoorSweet HeartJagroop Sarabhaਮੰਨਤ ਨੂਰਸਵੀਟ ਹਾਰਟ