FacebookTwitterg+Mail

ਮਨੀ ਕਾਨਪੁਰੀ ਨੇ ਕੀਤੀ ਨਵੀਂ ਸ਼ੁਰੂਆਤ, ਜੋ ਲੋਕਾਂ 'ਚ ਬਣਿਆ ਟ੍ਰੈਂਡ

manni kanpuri
23 January, 2019 10:16:04 AM

ਜਲੰਧਰ (ਬਿਊਰੋ) — ਦਿਨੋਂ-ਦਿਨ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਪੱਧਰ ਪਹਿਲਾਂ ਨਾਲੋਂ ਵਧ ਰਿਹਾ ਹੈ। ਇਸ ਦਾ ਕਾਰਨ ਪੰਜਾਬੀ ਗਾਇਕਾਵਾਂ ਦੀ ਗਾਇਕੀ ਤੇ ਉਨਵਾਂ ਦੇ ਗੀਤ ਦੇ ਵੱਖ-ਵੱਖ ਗੀਤ ਹਨ। ਅਜਿਹੀ ਹੀ ਲਿਸਟ 'ਚ ਇਕ ਨਾਂ ਮਨੀ ਕਾਨਪੁਰੀ ਦਾ ਹੈ, ਜਿਨ੍ਹਾਂ ਦਾ ਗੀਤ 'ਅਸੀਂ ਹੁਣੇ ਹੁਣੇ ਕੀਤੀ ਸ਼ੁਰੂ ਮਿਤਰੋ ਲੋਕੀ ਸਾਡੇ ਸਟਾਈਲਾਂ ਨੂੰ ਐਂਡ ਕਹਿਦੇ ਆ' ਹੈ। ਮਨੀ ਕਾਨਪੁਰੀ ਦੇ ਇਸ ਗੀਤ ਦੇ ਬੋਲ ਨਰਿੰਦਰ ਖੇੜਾ ਨੇ ਲਿਖੇ ਹਨ ਅਤੇ ਮਿਊਜ਼ਿਕ ਹਰੀਅਮਿਤ ਚੋਹਾਨ ਸਾਹਿਲ ਨੇ ਦਿੱਤਾ ਹੈ। ਇਸ ਗੀਤ ਦੇ ਵੀਡੀਓ ਡਾਇਰੈਕਟਰ ਆਰ ਜੋਗੀ ਹਨ। ਇਸ ਗੀਤ ਨੂੰ ਕਿੰਗ ਸਟਾਰ ਕੈਨੇਡਾ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਮਨੀ ਕਾਨਪੁਰੀ ਦੇ ਗੀਤ 'ਅਸੀਂ ਹੁਣੇ ਹੁਣੇ ਕੀਤੀ ਸ਼ੁਰੂ ਮਿਤਰੋ ਲੋਕੀ ਸਾਡੇ ਸਟਾਈਲਾਂ ਨੂੰ ਐਂਡ ਕਹਿਦੇ ਆ' ਦੀ ਵੀਡੀਓ ਨੂੰ ਕਾਫੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਸ ਗੀਤ 'ਚ ਮਨੀ ਕਾਨਪੁਰੀ ਨੇ ਆਪਣੇ ਵਲੋਂ ਸ਼ੁਰੂ ਕੀਤੇ ਟ੍ਰੈਂਡ ਨੂੰ ਦੱਸਿਆ ਹੈ, ਜੋ ਲੋਕਾਂ 'ਚ ਬਹੁਤ ਜਲਦੀ ਮਕਬੂਲ ਹੋ ਜਾਂਦਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਮਨੀ ਕਾਨਪੁਰੀ ਦੇ ਇਸ ਗੀਤ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲੇਗਾ।


Tags: Manni kanpuri Narinder Khera Waheguru Mehar Kare King Star Canada R Jogi

Edited By

Sunita

Sunita is News Editor at Jagbani.