FacebookTwitterg+Mail

ਮੈਨੀ ਕੂਨਰ ਦਾ ਨਵਾਂ ਗੀਤ 'ਸੁਰਮਾ' ਹੋਇਆ ਰਿਲੀਜ਼ (ਵੀਡੀਓ)

manny kooner new song surma
20 July, 2019 10:57:04 AM

ਜਲੰਧਰ (ਬਿਊਰੋ) — ਗਾਇਕੀ ਖੇਤਰ 'ਚ ਪੰਜਾਬੀ ਗੀਤਾਂ ਨਾਲ ਰੰਗਣ ਬੰਨਣ ਵਾਲੀ ਮੁਟਿਆਰ ਮੈਨੀ ਕੂਨਰ ਦਾ ਹਾਲ ਹੀ 'ਚ ਨਵਾਂ ਗੀਤ 'ਸੁਰਮਾ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਮੈਨੀ ਕੂਨਰ ਦੇ ਗੀਤ 'ਸੁਰਮਾ' ਦੇ ਬੋਲ ਚੈਨ ਅੰਗਰੇਜ਼ ਵਲੋਂ ਸ਼ਿੰਗਾਰੇ ਗਏ ਹਨ, ਜਿਸ ਦਾ ਮਿਊਜ਼ਿਕ ਐੱਮ. ਵੀ. ਵਲੋਂ ਤਿਆਰ ਕੀਤਾ ਗਿਆ ਹੈ। ਜਦੋਂਕਿ ਸੰਗੀਤ ਕੰਪੋਜ਼ਰ ਡਿਜੀਟਲ ਮਹਾਤਮਾਜ਼ ਹਨ ਅਤੇ ਕੋਰੀਓਗ੍ਰਾਫਰ ਅਨਿਲ ਮੱਟੂ ਹੈ। ਮੈਨੀ ਕੂਨਰ ਦੇ 'ਸੁਰਮਾ' ਗੀਤ ਦੇ ਵੀਡੀਓ ਡਾਇਰੈਕਟਰ ਜਸਪ੍ਰੀਤ ਢਿੱਲੋਂ ਹਨ ਅਤੇ ਸਹਾਇਕ ਡਾਇਰੈਕਟਰ ਮਨਮੀਤ ਤੇ ਨਰਿੰਦਰ ਮੱਲ ਹਨ। 


ਦੱਸ ਦਈਏ ਕਿ ਮੈਨੀ ਕੂਨਰ ਦੇ ਗੀਤ 'ਸੁਰਮਾ' 'ਚ ਇਕ ਮੁਟਿਆਰ ਦੇ ਹੁਸਨ ਦੀ ਸਿਫਤ ਕੀਤੀ ਗਈ ਹੈ, ਜਿਸ ਨੂੰ ਹਰ ਇਕ ਪਾਉਣਾ ਚਾਹੁੰਦਾ ਹੈ। ਇਸ ਤੋਂ ਇਲਾਵਾ ਮੁਟਿਆਰ ਦੇ ਨਖਰੇ ਤੇ ਉਸ ਦਾ ਰੋਹਬ ਭਰਿਆ ਅੰਦਾਜ਼ ਵੀ ਦਿਖਾਇਆ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮੈਨੀ ਕੂਨਰ ਦਾ ਗੀਤ 'ਮੇਰੇ ਵਰਗੀ' 2017 'ਚ ਆਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲਿਆ।


Tags: SurmaNew SongManny KoonerChann AngrezDigital MahatmazManmeetNarinder MalJaspreet Dhillon

Edited By

Sunita

Sunita is News Editor at Jagbani.