FacebookTwitterg+Mail

ਪਰਿਵਾਰ ਨਾਲ ਸਮਾਂ ਗੁਜ਼ਾਰ ਰਹੇ ਹਨ ਮਨੋਜ ਵਾਜਪਾਈ

manoj bajpai
31 December, 2015 06:55:00 PM
ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਮਨੋਜ ਵਾਜਪਾਈ ਅੱਜਕਲ ਪਰਿਵਾਰ ਨਾਲ ਛੁੱਟੀਆਂ ਗੁਜ਼ਾਰ ਰਹੇ ਹਨ। ਉਨ੍ਹਾਂ ਕਿਹਾ, 'ਪਰਿਵਾਰ ਨਾਲ ਸਮਾਂ ਬਿਤਾਉਣਾ ਇਕ ਤਿਉਹਾਰ ਵਰਗਾ ਹੈ। ਇਕ ਕਲਾਕਾਰ ਦੀ ਵੱਡੀ ਅਨਿਯਮਿਤ ਜੀਵਨਸ਼ੈਲੀ ਹੁੰਦੀ ਹੈ। ਇਸ ਲਈ ਜਦੋਂ ਵੀ ਸਮਾਂ ਮਿਲਦਾ ਹੈ ਤਾਂ ਉਹ ਖਾਸ ਬਣ ਜਾਂਦਾ ਹੈ ਅਤੇ ਉਨ੍ਹਾਂ ਜਗ੍ਹਾ ਜਾਣਾ ਹੋਰ ਵੀ ਖਾਸ ਹੋ ਜਾਂਦਾ ਹੈ, ਜਿਥੇ ਅਸੀਂ ਆਪਣਾ ਬਚਪਨ ਗੁਜ਼ਾਰਿਆ ਹੋਵੇ।'
ਮਨੋਜ ਵਾਜਪਾਈ ਨੇ ਅੱਗੇ ਇਹ ਵੀ ਕਿਹਾ, 'ਮੈਂ ਆਪਣੀ ਲੜਕੀ ਨੂੰ ਉਨ੍ਹਾਂ ਸਾਰੀਆਂ ਥਾਵਾਂ 'ਤੇ ਲੈ ਕੇ ਜਾਣਾ ਚਾਹੁੰਦਾ ਹਾਂ, ਜਿਸ ਨਾਲ ਮੇਰੀਆਂ ਖੂਬਸੂਰਤ ਯਾਦਾਂ ਜੁੜੀਆਂ ਹਨ।' ਇਸ ਦੀ ਆਉਣ ਵਾਲੀ ਫਿਲਮ 'ਅਲੀਗੜ੍ਹ' ਹੈ, ਜੋ ਕਿ 26 ਜਨਵਰੀ ਨੂੰ ਰਿਲੀਜ਼ ਹੋਵੇਗੀ। ਹੰਸਲ ਮਿਹਤਾ ਵਲੋਂ ਨਿਰਦੇਸ਼ਿਤ ਫਿਲਮ 'ਅਲੀਗੜ੍ਹ' ਦੀ ਸ਼ੂਟਿੰਗ ਉੱਤਰ-ਪ੍ਰਦੇਸ਼ 'ਚ ਹੋਈ ਹੈ। ਇਹ ਫਿਲਮ ਜਿਨਸੀ ਰੁਝਾਨ ਦੇ ਮੁੱਦੇ ਨੂੰ ਦਰਸਾਉਂਦੀ ਹੈ ਅਤੇ ਇਕ ਸੱਚੀ ਘਟਨਾ 'ਤੋਂ ਪ੍ਰੇਰਿਤ ਹੈ।

Tags: ਮਨੋਜ ਵਾਜਪਾਈ ਪਰਿਵਾਰ Manoj Bajpai Family