FacebookTwitterg+Mail

B'Day Spl: ਲੰਬੇ ਸੰਘਰਸ਼ ਤੋਂ ਬਾਅਦ ਮਨੋਜ ਵਾਜਪਾਈ ਨੂੰ ਮਿਲੀ ਬਾਲੀਵੁੱਡ ਜਗਤ 'ਚ ਖਾਸ ਪਛਾਣ

manoj bajpai birthday
23 April, 2019 12:09:25 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਮਨੋਜ ਵਾਜਪਾਈ ਅੱਜ ਆਪਣਾ 50ਵਾਂ ਜਨਮਦਿਨ ਮਨਾ ਰਹੇ ਹਨ। ਮਨੋਜ ਵਾਜਪਾਈ ਦੀ ਨਿੱਜ਼ੀ ਜ਼ਿੰਦਗੀ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੂੰ ਮਨੋਰੰਜਨ ਜਗਤ 'ਚ ਨਾਂ ਕਮਾਉਣ ਲਈ ਕਾਫੀ ਸੰਘਰਸ਼ ਕਰਨਾ ਪਿਆ, ਪਰ ਜਦੋਂ ਵੀ ਮੌਕਾ ਮਿਲਿਆ ਤਾਂ ਉਨ੍ਹਾਂ ਆਪਣੀ ਅਦਾਕਾਰੀ ਨਾਲ ਸਭ ਨੂੰ ਆਪਣਾ ਮੁਰੀਦ ਬਣਾ ਲਿਆ। ਅੱਜ ਅਸੀਂ ਉਨ੍ਹਾਂ 'ਦੇ ਜਨਮਦਿਨ ਮੌਕੇ ਜੀਵਨ ਨਾਲ ਜੁੜੇ ਕਈ ਕਿੱਸੇ ਸ਼ੇਅਰ ਕਰਨ ਜਾ ਰਹੇ ਹਾਂ।

   ਮਨੋਜ ਵਾਜਪਾਈ ਬਰ੍ਥਡੇ ਸਪੈਸ਼ਲ ਪਿਕਸ

Punjabi Bollywood Tadka,ਮਨੋਜ ਵਾਜਪਾਈ ਇਮੇਜ਼ ਐਚਡੀ ਫੋਟੋ ਡਾਊਨਲੋਡ,manoj bajpai image hd photo download
ਉਨ੍ਹਾਂ ਦਾ ਜਨਮ ਬਿਹਾਰ ਦੇ ਛੋਟੇ ਜਿਹੇ ਪਿੰਡ 'ਚ 23 ਅਪ੍ਰੈਲ, 1969 ਨੂੰ ਇਕ ਕਿਸਾਨ ਪਰਿਵਾਰ 'ਚ ਹੋਇਆ ਸੀ। ਮਨੋਜ ਦੇ ਪਿਤਾ ਇਕ ਕਿਸਾਨ ਸਨ। ਮਨੋਜ ਦੇ ਜੀਵਨ ਦੀ ਸ਼ੁਰੂਆਤ ਵੀ ਫਿਲਮੀ ਸਟਾਇਲ 'ਚ ਹੋਈ। ਉਨ੍ਹਾਂ ਦਾ ਨਾਂ ਬਾਲੀਵੁੱਡ ਦੇ ਸੁਪਰਸਟਾਰ ਮਨੋਜ ਕੁਮਾਰ ਦੇ ਨਾਂ 'ਤੇ ਰੱਖਿਆ ਗਿਆ। ਮਨੋਜ ਨੇ ਬਚਪਨ ਤੋਂ ਇਹ ਤੈਅ ਕਰ ਲਿਆ ਸੀ ਕਿ ਉਨ੍ਹਾਂ ਫਿਲਮਾਂ 'ਚ ਅਭਿਨੈ ਕਰਨਾ ਹੈ।
Punjabi Bollywood Tadka,ਮਨੋਜ ਵਾਜਪਾਈ ਇਮੇਜ਼ ਐਚਡੀ ਫੋਟੋ ਡਾਊਨਲੋਡ,manoj bajpai image hd photo download
ਇਕ ਵਾਰ ਉਨ੍ਹਾਂ ਦਾ ਇਕ ਦੋਸਤ ਦਿੱਲੀ ਆ ਰਿਹਾ ਸੀ। ਉਸ ਨੇ ਮਨੋਜ ਨੂੰ ਨਾਲ ਚੱਲਣ ਲਈ ਕਿਹਾ ਸੀ। ਮਨੋਜ ਅੰਦਰ ਫਿਲਮਾਂ 'ਚ ਕੰਮ ਕਰਨ ਦੀ ਇੰਨੀ ਇੱਛਾ ਸੀ ਕਿ ਉਨ੍ਹਾਂ ਕੋਲੋਂ ਰਿਹਾ ਨਾ ਗਿਆ ਅਤੇ ਉਹ ਬਿਨਾਂ ਕੁਝ ਸੋਚੇ-ਸਮਝੇ ਇਸ ਸਫਰ ਲਈ ਨਿਕਲ ਪਏ।
Punjabi Bollywood Tadka,ਮਨੋਜ ਵਾਜਪਾਈ ਇਮੇਜ਼ ਐਚਡੀ ਫੋਟੋ ਡਾਊਨਲੋਡ,manoj bajpai image hd photo download

   ਗੈਂਗਸ ਆਫ ਵਾਸੇਪੁਰ ਨਾਲ ਮਿਲੀ ਅਲੱਗ ਪਹਿਚਾਣ 

ਮਨੋਜ ਵਾਜਪਾਈ ਨੇ ਆਪਣੀ ਜਵਾਨੀ ਦੇ ਦਿਨ ਬਹੁਤ ਮੁਸ਼ਕਲਾਂ ਨਾਲ ਬਤੀਤ ਕੀਤੇ ਸਨ। ਪਹਿਲਾਂ ਉਹ ਦਿੱਲੀ ਯੂਨੀਵਰਸਿਟੀ ਦੇ ਕਾਲਜ 'ਚ ਛੋਟੇ ਨਾਟਕਾਂ 'ਚ ਹਿੱਸਾ ਲੈਂਦੇ ਸਨ। ਇਸ ਤੋਂ ਇਲਾਵਾ ਨੁੱਕੜ ਨਾਟਕ ਵੀ ਕਰਦੇ ਸਨ। ਮਨੋਜ ਨੇ ਨੈਸ਼ਨਲ ਸਕੂਲ ਆਫ ਡਰਾਮਾ ਦਾ ਖੂਬ ਨਾਂ ਸੁਣਿਆ ਸੀ।
Punjabi Bollywood Tadka,ਮਨੋਜ ਵਾਜਪਾਈ ਇਮੇਜ਼ ਐਚਡੀ ਫੋਟੋ ਡਾਊਨਲੋਡ,manoj bajpai image hd photo download
ਇੱਥੋਂ ਹੀ ਨਸੀਰੂਦੀਨ ਸ਼ਾਹ ਅਤੇ ਓਮ ਪੂਰੀ ਵਰਗੇ ਦਿੱਗਜ ਅਭਿਨੇਤਾਵਾਂ ਨੇ ਅਭਿਨੈ ਦੀ ਸਿਖਿਆ ਲਈ ਸੀ ਪਰ ਮਨੋਜ ਦੀਆਂ ਪ੍ਰੇਸ਼ਾਨੀਆਂ ਘੱਟ ਨਹੀਂ ਹੋਈਆਂ। ਉਨ੍ਹਾਂ 4 ਵਾਰ ਆਡੀਸ਼ਨ ਦਿੱਤਾ ਅਤੇ ਚੌਥੀ ਵਾਰ ਵੀ ਰਿਜੈਕਟ ਕਰ ਦਿੱਤੇ ਗਏ। ਇਹ ਉਹ ਸਮਾਂ ਸੀ ਜਿੱਥੇ ਮਨੋਜ ਨੂੰ ਆਪਣੇ ਸੁਪਨੇ ਟੁੱਟਦੇ ਦਿਖਾਈ ਦੇ ਰਹੇ ਸਨ।
Punjabi Bollywood Tadka,ਮਨੋਜ ਵਾਜਪਾਈ ਇਮੇਜ਼ ਐਚਡੀ ਫੋਟੋ ਡਾਊਨਲੋਡ,manoj bajpai image hd photo download
ਇਸ ਦੌਰਾਨ ਉਨ੍ਹਾਂ ਨੂੰ ਮਹਾਨ ਥਿਏਟਰ ਗੁਰੂ ਅਤੇ ਰੰਗਕਰਮੀ ਬੈਰੀ ਜੌਨ ਦਾ ਸਾਥ ਮਿਲਿਆ। ਉਨ੍ਹਾਂ ਨੂੰ ਵਰਕਸ਼ਾਪ 'ਚ 1200 ਰੁਪਏ ਦੀ ਸੈਲਰੀ 'ਚ ਫੈਕੇਲੇਟੀ ਟੀਚਰ ਦੇ ਰੂਪ 'ਚ ਰੱਖਿਆ ਗਿਆ। ਐੱਨ. ਐੱਸ. ਜੀ. 'ਚ 3 ਵਾਰ ਰਿਜੈਕਟ ਹੋਣ ਤੋਂ ਬਾਅਦ ਜਦੋਂ ਉਹ ਚੌਥੀ ਵਾਰ ਆਡੀਸ਼ਨ ਲਈ ਪਹੁੰਚੇ ਤਾਂ ਉਨ੍ਹਾਂ ਨੂੰ ਨਹੀਂ ਲਿਆ ਗਿਆ ਪਰ ਨਾਲ ਹੀ ਇਕ ਦਿਲਚਸਪ ਕਿੱਸਾ ਇਹ ਵੀ ਹੈ ਕਿ ਉਨ੍ਹਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਇੰਨਾ ਤਜ਼ਰਬਾ ਹੋ ਚੁੱਕਿਆ ਹੈ, ਅਸੀਂ ਤੁਹਾਡੀ ਟੀਚਿੰਗ ਫੈਕੇਲੇਟੀ ਲਈ ਚੋਣ ਕਰ ਸਕਦੇ ਹਾਂ।
Punjabi Bollywood Tadka,ਮਨੋਜ ਵਾਜਪਾਈ ਇਮੇਜ਼ ਐਚਡੀ ਫੋਟੋ ਡਾਊਨਲੋਡ,manoj bajpai image hd photo download
ਫਿਲਮ ਨਿਰਦੇਸ਼ਕ ਤਿਗਮਾਂਸ਼ੂ ਧੁਲੀਆ ਦੀ ਵਜ੍ਹਾ ਨਾਲ ਮਨੋਜ ਨੂੰ 'ਬੈਂਡੇਟ ਕਵੀਨ' 'ਚ ਇਕ ਅਹਿਮ ਕਿਰਦਾਰ ਮਿਲਿਆ ਸੀ। ਤਿਗਮਾਸ਼ੂ ਉਸ ਸਮੇਂ ਫਿਲਮ ਦੇ ਕਾਸਟਿੰਗ ਨਿਰਦੇਸ਼ਨ ਸਨ ਅਤੇ ਉਨ੍ਹਾਂ ਹੀ ਸ਼ੇਖਰ ਕਪੂਰ ਨੂੰ ਮਨੋਜ ਨੂੰ ਕਾਸਟ ਕਰਨ ਦੀ ਸਲਾਹ ਦਿੱਤੀ ਸੀ।
Punjabi Bollywood Tadka,ਮਨੋਜ ਵਾਜਪਾਈ ਇਮੇਜ਼ ਐਚਡੀ ਫੋਟੋ ਡਾਊਨਲੋਡ,manoj bajpai image hd photo download
ਫਿਲਮ 'ਸੱਤਿਆ' 'ਚ ਭੀਕੂ ਮਾਤਰੇ ਦੇ ਕਿਰਦਾਰ ਨਾਲ ਇਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਫਿਲਮ 'ਚ ਆਪਣੇ ਸ਼ਾਨਦਾਰ ਅਭਿਨੈ ਨਾਲ ਉਹ ਬੈਸਟ ਸਪੋਟਿੰਗ ਐਕਟਰ ਦਾ ਨੈਸ਼ਨਲ ਐਵਾਰਡ ਜਿੱਤ ਚੁੱਕੇ ਸਨ। ਇਸ ਤੋਂ ਬਾਅਦ 'ਸ਼ੂਲ', 'ਪਿੰਜ਼ਰ', 'ਗੈਂਗਸ ਆਫ ਵਾਸੇਪੁਰ', 'ਅਲੀਗੜ੍ਹ' ਵਰਗੀਆਂ ਫਿਲਮਾਂ 'ਚ ਅਭਿਨੈ ਕਰਕੇ ਇਹ ਸਾਬਤ ਕਰਕੇ ਚੁੱਕੇ ਸਨ ਕਿ ਉਹ ਬਾਲੀਵੁੱਡ ਦੇ ਚਮਕਦੇ ਸਿਤਾਰਿਆਂ 'ਚੋਂ ਇਕ ਹਨ।
Punjabi Bollywood Tadka,ਮਨੋਜ ਵਾਜਪਾਈ ਇਮੇਜ਼ ਐਚਡੀ ਫੋਟੋ ਡਾਊਨਲੋਡ,manoj bajpai image hd photo download


Tags: Manoj BajpaiFilm Star BirthdaySatyaShoolBollywood Celebrity News in Punjabiਬਾਲੀਵੁੱਡ ਸਮਾਚਾਰਫ਼ਿਲਮ ਸਟਾਰ ਜਨਮਦਿਨ

Edited By

Manju

Manju is News Editor at Jagbani.