FacebookTwitterg+Mail

ਆਖਿਰ ਕਿਉਂ ਹਟਾਇਆ ਗਿਆ ਪਦਮ ਭੂਸ਼ਣ ਲਿਸਟ 'ਚੋਂ ਮਨੌਜ ਵਾਜਪਈ ਦਾ ਨਾਂ?

    1/2
26 January, 2017 04:50:26 PM
ਮੁੰਬਈ— ਪਦਮ ਭੂਸ਼ਣ ਦੀ ਘੋਸ਼ਣਾ ਬੀਤੀਂ ਸ਼ਾਮ ਬੁੱਧਵਾਰ ਨੂੰ ਹੋਈ। ਪਹਿਲਾ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਫਿਲਮ 'ਅਲੀਗੜ੍ਹ' 'ਚ ਗੇ ਪ੍ਰੋਫੈਸਰ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਮਨੌਜ ਵਾਜਪਈ ਨੂੰ ਪਦਮ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਜਿਵੇਂ ਹੀ ਬੁੱਧਵਾਰ ਸ਼ਾਮ ਨੂੰ ਇਸ ਐਵਾਰਡ ਦੀ ਘੋਸ਼ਣਾ ਕੀਤੀ ਗਈ, ਨਾਲ ਹੀ ਫੈਨਜ਼ ਨੇ ਸ਼ੋਸ਼ਲ ਮੀਡੀਆ 'ਤੇ ਮਨੌਜ ਵਾਜਪਈ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
'ਅਲੀਗੜ੍ਹ' ਦੇ ਰਾਈਟਰ ਅਪੂਰਵ ਅਸਰਾਨੀ ਨੇ ਟਵੀਟ ਕੀਤਾ, ''ਖ਼ਬਰਾਂ ਹਨ ਕਿ ਮਨੌਜ ਵਾਜਪਈ ਨੇ ਦੇਸ਼ ਦਾ ਸਭ ਤੋਂ ਪ੍ਰਤੀਸ਼ਿਠਾਵਾਨ ਐਵਾਰਡ ਜਿੱਤਿਆ ਹੈ। ਮੇਰੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ। ਮੈਂ 'ਸੱਤਿਆ' ਤੋਂ 'ਅਲੀਗੜ੍ਹ' ਤੱਕ ਉਨ੍ਹਾਂ ਦਾ ਸਫਰ ਦੇਖਿਆ।'' ਹਾਲਾਂਕਿ ਇਸ ਤੋਂ ਅੱਧੇ ਘੰਟੇ ਬਾਅਦ ਉਨ੍ਹਾਂ ਨੇ ਟਵੀਟ ਹਟਾ ਦਿੱਤਾ, ਕਿਉਂਕਿ ਪਦ ਐਵਾਰਡ ਦੀ ਆਫਿਸ਼ੀਅਲ ਲਿਸਟ ਨਾਲ ਮਨੌਜ ਦਾ ਨਾਂ ਨਹੀਂ ਆਇਆ ਸੀ। ਹੁਣ ਸੋਚਣ ਦੀ ਗੱਲ ਇਹ ਹੈ ਕਿ ਪਿਛਲੇ ਸਾਲ 'ਅਲੀਗ਼ੜ੍ਹ' ਅਤੇ 'ਬੁਧੀਆ ਸਿੰਘ: ਬਰਨ ਟੂ ਰਨ ਵਰਗੀਆਂ ਫਿਲਮਾਂ 'ਚ ਬਿਹਤਰੀਨ ਪੇਸ਼ਕਾਰੀ ਦੇਣ ਵਾਲੇ ਮਨੌਜ ਦਾ ਨਾਂ ਇਸ ਲਿਸਟ ਚੋਂ ਕਿਉਂ ਹਟਾਇਆ ਗਿਆ?
ਸੂਤਰਾਂ ਮੁਤਾਬਕ ਇਸ ਮਾਮਲੇ 'ਚ ਮਨੌਜ ਵਾਜਪਈ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ, ''ਕੀ ਤੁਸੀਂ ਲਿਸਟ ਦੇਖੀ ਹੈ? ਜਦੋ ਉਸ 'ਚ ਮੇਰਾ ਨਾਂ ਹੀ ਨਹੀਂ ਤਾਂ ਇਸ ਮਾਮਲੇ ਬਾਰੇ ਗੱਲ ਕਰਨ ਦੀ ਜ਼ਰੂਰਤਕੀ ਹੈ।''

Tags: ਮਨੌਜ ਵਾਜਪਈManoj Bajpayeeਅਲੀਗੜ੍ਹAligarhਪਦਮ ਭੂਸ਼ਣPadma Bhushan