FacebookTwitterg+Mail

ਸਰਜੀਕਲ ਸਟ੍ਰਾਈਕ 'ਤੇ ਫਿਲਮ 'ਚ ਕੰਮ ਕਰਨਾ ਚਾਹੁੰਦੇ ਹਨ ਵਾਜਪੇਈ

manoj bajpayee
01 July, 2018 09:53:47 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਮਨੋਜ ਵਾਜਪੇਈ ਸਰਜੀਕਲ ਸਟ੍ਰਾਈਕ 'ਤੇ ਫਿਲਮ 'ਚ ਕੰਮ ਕਰਨਾ ਚਾਹੁੰਦੇ ਹਨ। ਵਾਜਪੇਈ ਨੇ ਕਿਹਾ ਕਿ ''ਮੈਂ ਸਰਜੀਕਲ ਸਟ੍ਰਾਈਕ ਦਾ ਵੀਡੀਓ ਨਹੀਂ ਦੇਖਿਆ ਹੈ ਕਿਉਂਕਿ ਮੈਂ ਟੀ. ਵੀ. ਨਹੀਂ ਦੇਖਦਾ ਹਾਂ। ਜੇਕਰ ਸਰਜੀਕਲ ਸਟ੍ਰਾਈਕ 'ਤੇ ਕੋਈ ਫਿਲਮ ਬਣੇ ਤਾਂ ਕੰਮ ਕਰਨਾ ਚਾਹਾਂਗਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਬਹੁਤ ਘੱਟ ਸਕ੍ਰਿਪਟਸ ਹੁੰਦੇ ਹਨ, ਜੋ ਤੁਹਾਡਾ ਧਿਆਨ ਆਕਰਸ਼ਿਤ ਕਰਦੇ ਹਨ, ਉਂਝ ਤਾਂ ਬਹੁਤ ਸਾਰੀਆਂ ਘਟਨਾਵਾਂ 'ਤੇ ਕਹਾਣੀਆਂ ਲਿਖੀਆਂ ਜਾਂਦੀਆਂ ਹਨ ਪਰ  ਅਜਿਹੀਆਂ ਬਹੁਤ ਘੱਟ ਹੁੰਦੀਆਂ ਹਨ, ਜੋ ਦਮਦਾਰ ਹੋਣ। ਸਰਜੀਕਲ ਸਟ੍ਰਾਈਕ ਦੀ ਘਟਨਾ ਨੂੰ ਜੇਕਰ ਪਰਦੇ 'ਤੇ ਦਮਦਾਰ ਤਰੀਕੇ ਨਾਲ ਉਤਾਰਿਆ ਜਾਵੇ ਅਤੇ ਅਜਿਹੀ ਕਹਾਣੀ ਮਿਲੇ ਤਾਂ ਮੈਂ ਉਹ ਫਿਲਮ ਜ਼ਰੂਰ ਕਰਨਾ ਚਾਹਾਗਾਂ।''
ਬਾਲੀਵੁੱਡ ਦੀ ਐਕਸ਼ਨ ਡਰਾਮਾ ਫਿਲਮ 'ਸਤਿਆਮੇਵ ਜਯਤੇ' ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਤੋਂ ਪਹਿਲਾਂ ਇਸ ਫਿਲਮ ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਗਿਆ ਸੀ। ਜਾਨ ਅਬ੍ਰਾਹਿਮ ਟਵਿਟਰ ਅਕਾਊਂਟ 'ਤੇ ਫਿਲਮ 'ਸਤਿਆਮੇਵ ਜਯਤੇ' ਦਾ ਟਰੇਲਰ ਦਾ ਲਿੰਕ ਸ਼ੇਅਰ ਕਰਦੇ ਹੋਏ ਲਿਖਿਆ, ''ਮੈਂ ਮਾਰਾਂਗਾ ਤਾਂ ਮਰ ਜਾਵੇਗਾ, ਦੇਸ਼ ਦਾ ਹਰ ਬੇਈਮਾਨ ਹੁਣ ਡਾਰ ਜਾਵੇਗਾ ਕਿਉਂਕਿ ਹੁਣ ਬੇਈਮਾਨ ਪਿਟੇਗਾ, ਕਰਪਸ਼ਨ ਮਿਟੇਗਾ।'' ਇਸ ਫਿਲਮ 'ਚ ਜਾਨ ਅਬ੍ਰਾਹਿਮ ਇਕ ਪੁਲਸ ਵਾਲੇ ਦੀ ਭੂਮਿਕਾ 'ਚ ਹਨ। ਟਰੇਲਰ 'ਚ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਇਸ ਦੇ ਡਾਇਲਾਗ ਵੀ ਬੇਹੱਦ ਦਮਦਾਰ ਹਨ।


Tags: Manoj BajpayeeSurgical StrikeSatyamev JayateJohn AbrahamBollywood Celebrity

Edited By

Sunita

Sunita is News Editor at Jagbani.