FacebookTwitterg+Mail

'ਲੌਕ ਡਾਊਨ' ਦੌਰਾਨ ਉੱਤਰਾਖੰਡ 'ਚ ਪਰਿਵਾਰ ਸਮੇਤ ਫਸੇ ਮਨੋਜ ਬਾਜਪਾਈ

manoj bajpayee and deepak dobriyal stuck in uttarakhand during lockdown
13 April, 2020 09:06:04 AM

ਜਲੰਧਰ (ਵੈੱਬ ਡੈਸਕ) - ਦੇਸ਼ ਵਿਚ ਅਚਾਨਕ 'ਲੌਕ ਡਾਊਨ' ਘੋਸ਼ਿਤ ਕੀਤੇ ਜਾਣ ਨਾਲ ਕੁਝ ਥਾਵਾਂ 'ਤੇ ਹਫੜਾ-ਦਫੜੀ ਦਾ ਮਾਹੌਲ ਦੇਖਣ ਨੂੰ ਮਿਲਿਆ, ਜੋ ਆਪਣੇ ਸ਼ਹਿਰਾਂ ਵਿਚ ਸਨ ਉਹ ਤਾਂ ਇਸ ਸਮੇਂ ਆਪਣੇ ਘਰਾਂ ਵਿਚ ਆਪਣੇ ਪਰਿਵਾਰ ਨਾਲ ਹਨ। ਜਿਹੜੇ ਲੋਕ ਘਰਾਂ ਤੋਂ ਦੂਰ ਸਨ ਉਨ੍ਹਾਂ ਵਿਚੋਂ ਕਾਫੀ ਲੋਕ ਉਥੇ ਹੀ ਅਟਕ (ਫਸ) ਗਏ ਹਨ। ਇਨ੍ਹਾਂ ਵਿਚ ਇਕ ਅਭਿਨੇਤਾ ਮਨੋਜ ਬਾਜਪਈ ਵੀ ਹਨ। ਜਦੋਂ 'ਲੌਕ ਡਾਊਨ' ਦੀ ਘੋਸ਼ਣਾ ਕੀਤੀ ਗਈ ਸੀ, ਉਸ ਸਮੇਂ ਉਹ ਉਤਰਾਖੰਡ ਵਿਚ ਅਭਿਨੇਤਾ ਦੀਪਕ ਡੋਬਰਿਆਲ ਨਾਲ ਸ਼ੂਟਿੰਗ ਕਰ ਰਹੇ ਸਨ। ਉਹ ਜਿਸ ਜਗ੍ਹਾ ਸਨ, ਉਥੋਂ ਮੁੰਬਈ ਵਾਪਸੀ ਲਈ ਸਾਧਨ ਮਿਲਣਾ ਔਖਾ ਸੀ, ਹੁਣ ਉਹ ਸਥਿਤੀ ਦੇ ਨਾਰਮਲ ਹੋਣ ਦਾ ਇੰਤਜ਼ਾਰ ਕਰ ਰਹੇ ਹਨ। 

ਖ਼ਬਰਾਂ ਮੁਤਾਬਿਕ, ਮਨੋਜ ਬਾਜਪਈ ਅਤੇ ਦੀਪਕ ਡੋਬਰਿਆਲ ਉਤਰਾਖੰਡ ਦੇ ਗ੍ਰਾਮੀਣ ਇਲਾਕੇ ਵਿਚ ਸ਼ੂਟਿੰਗ ਕਰ ਰਹੇ ਸਨ। ਉਨ੍ਹਾਂ ਨੇ 4 ਦਿਨ ਦੀ ਹੀ ਸ਼ੂਟਿੰਗ ਪੂਰੀ ਕੀਤੀ ਸੀ। ਮਨੋਜ ਜਦੋਂ ਤਕ ਮੁੰਬਈ ਪਰਤਣ ਦਾ ਯਤਨ ਕਰਦੇ ਉਸਤੋਂ ਪਹਿਲਾਂ ਹੀ ਹਰ ਤਰ੍ਹਾਂ ਦੇ ਆਵਾਜਾਈ ਦੇ ਸਾਧਨ ਬੰਦ ਕਰ ਦਿੱਤੇ ਗਏ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਸ਼ਬਾਨਾ ਅਤੇ ਉਨ੍ਹਾਂ ਦੀ ਬੇਟੀ ਵੀ ਹੈ। ਇਸ ਲਈ ਉਹ ਸਾਰੇ ਇਕੱਠੇ ਸਮਾਂ ਬਿਤਾ ਰਹੇ ਹਨ।
ਉਥੇ ਹੀ ਮਨੋਜ ਨਾਲ ਸ਼ੂਟਿੰਗ ਕਰ ਰਹੇ ਦੀਪਕ ਇਕੱਲੇ ਹੀ ਹਨ। ਉਨ੍ਹਾਂ ਦੀ ਪਤਨੀ ਅਤੇ ਬੱਚੇ ਮੁੰਬਈ ਵਿਚ ਹੀ ਹਨ। ਜਾਣਕਾਰੀ ਮੁਤਾਬਿਕ ਮਨੋਜ ਬਾਜਪਾਈ  ਉਤਰਾਖੰਡ ਵਿਚ ਜਿਸ ਜਗ੍ਹਾ ਹੈ ਉਥੇ ਨਾ ਤਾਂ ਟੀ.ਵੀ. ਹੈ ਅਤੇ ਨਾ ਹੀ ਮੋਬਾਇਲ ਨੈੱਟਵਰਕ ਠੀਕ ਤਰ੍ਹਾਂ ਕੰਮ ਕਰ ਰਿਹਾ ਹੈ।  


Tags: Covid 19CoronavirusLockdownManoj BajpayeeDeepak DobriyalUttarakhand

About The Author

sunita

sunita is content editor at Punjab Kesari