FacebookTwitterg+Mail

B'Day : ਬਾਲੀਵੁੱਡ ਦੇ 100 ਸਾਲ 'ਚ ਨਹੀਂ ਆਇਆ ਮਨੋਜ ਕੁਮਾਰ ਵਰਗਾ ਹੈਂਡਸਮ ਹੀਰੋ

manoj kumar
24 July, 2018 01:30:52 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ 'ਭਾਰਤ ਕੁਮਾਰ' ਯਾਨੀ ਮਨੋਜ ਕੁਮਾਰ ਦਾ ਅੱਜ ਜਨਮਦਿਨ ਹੈ। 24 ਜੁਲਾਈ, 1937 ਨੂੰ ਜਨਮੇ ਮਨੋਜ ਕੁਮਾਰ ਨੇ ਫਿਲਮ ਜਗਤ 'ਚ ਨਾ ਸਿਰਫ ਅਭਿਨੈ, ਬਲਕਿ ਡਾਇਰੈਕਸ਼ਨ 'ਚ ਵੀ ਹੱਥ ਅਜ਼ਮਾਇਆ ਸੀ। ਮਨੋਜ ਕੁਮਾਰ ਨੇ ਜ਼ਿਆਦਾਤਰ ਦੇਸ਼ਭਗਤੀ ਵਾਲੀਆਂ ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਦੀ ਸੁਪਰਹਿੱਟ ਫਿਲਮਾਂ 'ਚ 'ਹਰਿਆਲੀ ਔਰ ਰਾਸਤਾ', 'ਹਿਮਾਲਿਆ ਕੀ ਗੋਦ ਮੇਂ' ਅਤੇ 'ਦੋ ਬਦਨ' ਫਿਲਮਾਂ ਦੇ ਨਾਂ ਸ਼ਾਮਿਲ ਹਨ। ਅੱਜ ਜਨਮਦਿਨ ਮੌਕੇ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕਈ ਗੱਲਾਂ ਸ਼ੇਅਰ ਕਰਨ ਜਾ ਰਹੇ ਹਾਂ।

Punjabi Bollywood Tadka
ਮਨੋਜ ਕੁਮਾਰ ਦਾ ਨਾਂ ਬਾਲੀਵੁੱਡ ਦੇ ਦਿੱਗਜ ਅਭਿਨੇਤਾਵਾਂ 'ਚ ਸ਼ਾਮਿਲ ਸੀ। ਕਿਹਾ ਜਾਂਦਾ ਹੈ ਕਿ ਫਲਾਪ ਫਿਲਮਾਂ ਤੋਂ ਪ੍ਰੇਸ਼ਾਨ ਹੋ ਕੇ ਜਦੋਂ ਅਮਿਤਾਭ ਬੱਚਨ ਮੁੰਬਈ ਛੱਡ ਕੇ ਵਾਪਸ ਜਾ ਰਹੇ ਸੀ ਤਾਂ ਮਨੋਜ ਕੁਮਾਰ ਨੇ ਅਮਿਤਾਭ ਨੂੰ ਆਪਣੀ ਫਿਲਮ 'ਰੋਟੀ, ਕੱਪੜਾ ਔਰ ਮਕਾਨ' 'ਚ ਕੰਮ ਦਿੱਤਾ। ਫਿਲਮੀ ਕਰੀਅਰ ਦੌਰਾਨ ਮਨੋਜ ਜ਼ਿਆਦਾਤਰ ਦੇਸ਼ਭਗਤੀ ਵਾਲੀਆਂ ਫਿਲਮਾਂ 'ਚ ਅਭਿਨੈ ਕਰਦੇ ਨਜ਼ਰ ਆਏ। ਉਨ੍ਹਾਂ ਇਹ ਫਿਲਮਾਂ ਬਣਾ ਕੇ ਸਾਬਤ ਕਰ ਦਿੱਤਾ ਕਿ ਅਜਿਹੀਆਂ ਫਿਲਮਾਂ ਤੋਂ ਵੀ ਪੈਸਾ ਕਮਾਇਆ ਜਾ ਸਕਦਾ ਹੈ। ਜ਼ਿਆਦਾਤਰ ਫਿਲਮਾਂ 'ਚ ਮਨੋਜ ਕੁਮਾਰ ਦੇ ਕਿਰਦਾਰ ਦਾ ਨਾਂ ਭਾਰਤ ਸੀ, ਇਸ ਵਜ੍ਹਾ ਕਈ ਲੋਕ ਉਨ੍ਹਾਂ ਨੂੰ 'ਭਾਰਤ ਕੁਮਾਰ' ਕਹਿ ਕੇ ਬੁਲਾਉਂਦੇ ਹਨ।

Punjabi Bollywood Tadka
ਮਨੋਜ ਕੁਮਾਰ ਨੂੰ ਫਿਲਮਾਂ 'ਚ ਉਨ੍ਹਾਂ ਦੇ ਬਿਹਤਰੀਨ ਅਭਿਨੈ ਲਈ 'ਦਾਦਾ ਸਾਹਿਬ ਫਾਲਕੇ', 'ਪਦਮਸ਼੍ਰੀ', 'ਫਿਲਮਫੇਅਰ ਲਾਈਫ ਟਾਈਮ ਅਚੀਵਮੈਂਟ' ਵਰਗੇ ਐਵਾਰਡਜ਼ ਨਾਲ ਸਨਮਾਨਿਤ ਹੋ ਚੁੱਕੇ ਹਨ। ਇਸ ਤੋਂ ਇਲਾਵਾ ਮਨੋਜ ਨੂੰ ਫਿਲਮ 'ਉਪਕਾਰ' ਲਈ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਕਿਹਾ ਜਾਂਦਾ ਹੈ ਕਿ ਇਕ ਕਹਾਣੀਕਾਰ ਦੇ ਰੂਪ 'ਚ ਮਨੋਜ ਕੁਮਾਰ ਉਸ ਸਮੇਂ ਸਿਰਫ 11 ਰੁਪਏ ਲੈਂਦੇ ਸਨ।

Punjabi Bollywood Tadka

ਮਨੋਜ ਕੁਮਾਰ ਨੇ ਸਮੇਂ ਦੇ ਨਾਲ ਆਪਣੇ ਲੁੱਕ 'ਚ ਜ਼ਿਆਦਾ ਬਦਲਾਅ ਨਹੀਂ ਕੀਤਾ ਪਰ ਇੰਨਾ ਜ਼ਰੂਰ ਹੈ ਕਿ ਉਨ੍ਹਾਂ ਦਾ ਕਿਰਦਾਰ ਹਰ ਫਿਲਮ 'ਚ ਦਮਦਾਰ ਹੁੰਦਾ ਸੀ। ਸਕੂਲ 'ਚ ਪੜ੍ਹਾਈ ਦੌਰਾਨ ਮਨੋਜ, ਦਿਲੀਪ ਕੁਮਾਰ ਦੀ ਫਿਲਮ 'ਸ਼ਬਨਮ' ਦੇਖਣ ਗਏ ਅਤੇ ਉਨ੍ਹਾਂ ਦੇ ਕਿਰਦਾਰ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਸ ਕਿਰਦਾਰ ਦੇ ਨਾਂ 'ਤੇ ਹੀ ਉਨ੍ਹਾਂ ਆਪਣਾ ਨਾਂ ਮਨੋਜ ਕੁਮਾਰ ਰੱਖ ਲਿਆ।

Punjabi Bollywood TadkaPunjabi Bollywood TadkaPunjabi Bollywood Tadka


Tags: Manoj Kumar Birthday Bharat Kumar Hariyali Aur Rasta Dadasaheb Phalke Award Bollywood Actor

Edited By

Kapil Kumar

Kapil Kumar is News Editor at Jagbani.