ਜਲੰਧਰ— ਪਾਲੀਵੁੱਡ ਦੇ ਵਿਹੜੇ 'ਚ ਚੰਦਰਮਾ ਦੀ ਚਾਂਦਨੀ ਬਣ ਲੋਅ ਕਰਨ ਆਈ ਹੈ ਮਨਪ੍ਰੀਤ ਕੌਰ, ਜੋ ਬੰਗਲਾ ਦੇਸ਼ ਦੇ 'ਮਾਲ ਸੈਂਟਰ' ਦੀ ਬ੍ਰਾਂਡ ਅੰਬੈਸਡਰ ਹੈ। ਸੋਹਣੇ ਮੁਖੜੇ, ਆਕਰਸ਼ਕ ਨਕਸ਼ ਅਤੇ ਮੋਟੀਆਂ ਅੱਖਾਂ ਵਾਲੀ ਮਨਪ੍ਰੀਤ ਦੀ ਪਛਾਣ ਸਲੀਮ ਦੇ ਵੀਡੀਓ ਗੀਤ 'ਤੇਰੇ ਨਾਂਅ' ਨਛੱਤਰ ਗਿੱਲ ਦੇ ਵੀਡੀਓ ਗੀਤ 'ਬੋਤਲ' ਅਤੇ ਕੰਠ ਕਲੇਰ ਦੀ ਐਲਬਮ 'ਦਿਲ ਦੇ ਦਰਵਾਜ਼ੇ' ਨਾਲ ਦਰਸ਼ਕਾਂ 'ਚ ਮੁੱਖ ਮਾਡਲ ਵਜੋਂ ਹੈ। ਪ੍ਰਿੰਟ ਸੂਟ ਮਾਡਲ ਅਤੇ ਵਿਗਿਆਪਨ ਦੀ ਦੁਨੀਆ 'ਚ ਚਰਚਿਤ ਮਨਪ੍ਰੀਤ ਕੌਰ ਦਿੱਲੀ ਦੀ ਪੰਜਾਬਣ ਹੈ, ਜਿਸ ਦਾ ਸ਼ੌਕ ਬਚਪਨ ਤੋਂ ਹੀ ਫਿਲਮੀ ਦੁਨੀਆ 'ਚ ਜਾਣ ਦਾ ਸੀ। ਸਤਨਾਮ ਬੱਤਰਾ, ਮਨਜੀਤ ਸਿੰਘ ਟੋਨੀ ਦੀ ਨਵੀਂ ਫਿਲਮ 'ਮਿਸ਼ਨ 2017 ਹੱਲਾਂ ਹੋ' ਦੀ ਹੀਰੋਇਨ ਹੈ ਅਤੇ ਇਸ ਫਿਲਮ 'ਚ ਉਸ ਨੇ ਇੱਕ ਪੱਤਰਕਾਰ ਦੀ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ ਹੈ। ਮਨਪ੍ਰੀਤ ਨੂੰ ਇਸ ਫਿਲਮ ਤੋਂ ਬਹੁਤ ਉਮੀਦਾਂ ਹਨ, ਕਿ ਅੱਜ ਦੇ ਨੌਜਵਾਨ ਦੀ ਕਹਾਣੀ ਵਾਲੀ ਇਹ ਫਿਲਮ ਪਾਲੀਵੁੱਡ 'ਚ ਉਸ ਲਈ ਕਾਮਯਾਬੀ ਦੇ ਨਵੇਂ ਰਾਹ ਖੋਲ੍ਹੇਗੀ। ਬਾਲੀਵੁੱਡ 'ਚ ਲੰਬਾ ਸੰਘਰਸ਼ ਕਰਨ ਤੋਂ ਚੰਗਾ ਹੈ ਪਾਲੀਵੁੱਡ 'ਚ ਕੋਸ਼ਿਸ਼ ਕੀਤੀ ਜਾਵੇ ਅਤੇ ਪਾਲੀਵੁੱਡ 'ਚ ਸਟਾਰ ਕਲਾਕਾਰ ਲਈ ਦੌਲਤ, ਸੌਹਰਤ ਸਭ ਕੁਝ ਹੈ।
ਜ਼ਿਕਰਯੋਗ ਹੈ ਕਿ, ਬਿਨੈਪਾਲ ਬੁੱਟਰ, ਮਾਇਲੀ ਸਾਰਥੀ ਕੇ ਦੇ ਵੀਡੀਓਜ਼ ਵੀ ਕਰ ਚੁੱਕੀ ਮਨਪ੍ਰੀਤ ਕੌਰ ਉਚੇਚੇ ਤੌਰ 'ਤੇ ਬੈਨਰ ਨਿਊ ਆਈ. ਐੱਮ. ਸੀ. ਅਤੇ ਨੌਜਵਾਨ ਫਿਲਮ ਵਿਤਰਕ ਮਨਜੀਤ ਸਿੰਘ ਦਾ ਜ਼ਿਕਰ ਕਰਦੀ ਹੈ, ਜਿਨ੍ਹਾਂ ਦੀ ਉਲੀਕੀ ਹੋਈ ਵਧੀਆ ਵਿਉਂਤਬੰਦੀ ਨਾਲ ਉਸ ਦਾ ਪ੍ਰਵੇਸ਼ ਪਾਲੀਵੁੱਡ 'ਚ ਸ਼ਾਨਦਾਰ ਤਰੀਕੇ ਨਾਲ ਹੋ ਰਿਹਾ ਹੈ। 'ਮਿਸ਼ਨ 2017 ਹੱਲਾ ਹੋ' ਦੀਆਂ ਝਲਕਾਂ ਦੇਖ ਕੇ ਸੁਖਮਿੰਦਰ ਧੰਜਲ ਅਤੇ ਚਮਕੌਰ ਸੋਹਲ ਜਿਹੇ ਪਾਲੀਵੁੱਡ ਸ਼ਖਸ ਵੀ ਮਨਪ੍ਰੀਤ ਕੌਰ ਦੇ ਕੰਮ ਤੋਂ ਪ੍ਰਭਾਵਿਤ ਹੋਏ ਹਨ ਅਤੇ ਇਸ ਦਾ ਸੰਕੇਤ ਇਹੀ ਹੈ ਕਿ ਪਾਲੀਵੁੱਡ ਦੀ ਮਹਿਫਲ 'ਚ ਮਨਪ੍ਰੀਤ ਕੌਰ ਦਾ ਹੀਰੋਇਨ ਦੇ ਤੌਰ 'ਤੇ ਪ੍ਰਵੇਸ਼ ਸ਼ਾਨਦਾਰ ਸਵਾਗਤ ਨਾ ਹੋ ਰਿਹਾ ਹੈ।