FacebookTwitterg+Mail

ਤਾਂ ਇਸ ਵਜ੍ਹਾ ਕਰਕੇ ਹੋਇਆ ਸੀ ਮਾਡਲ ਮਾਨਸੀ ਦੀਕਸ਼ਿਤ ਦਾ ਕਤਲ

mansi dixit
18 October, 2018 02:02:55 PM

ਮੁੰਬਈ(ਬਿਊਰੋ)— ਬੀਤੇ ਦਿਨੀਂ 20 ਸਾਲ ਦੇ ਵਿਦਿਆਰਥੀ ਨੇ ਸੋਮਵਾਰ ਨੂੰ ਇਕ ਮਾਡਲ ਦੀ ਹੱਤਿਆ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਮਾਡਲ ਦੀ ਪਛਾਣ ਮਾਨਸੀ ਦੀਕਸ਼ਿਤ ਦੇ ਤੌਰ 'ਤੇ ਹੋਈ ਸੀ। ਸ਼ੁਰੂਆਤੀ ਜਾਂਚ ਅਨੁਸਾਰ ਦੀਕਸ਼ਿਤ ਦੀ ਦੋਸ਼ੀ ਮੁਜਾਮਿੱਲ ਸਈਦ ਨੇ ਹੱਤਿਆ ਕੀਤੀ ਹੈ। ਉਸ ਨੇ ਕਥਿਤ ਤੌਰ 'ਤੇ ਉਸ ਦਾ ਗਲਾ ਦਬਾ ਕੇ ਲਾਸ਼ ਨੂੰ ਸੂਟਕੇਸ 'ਚ ਬੰਦ ਕਰ ਦਿੱਤਾ ਸੀ। ਪੁਲਸ ਨੇ ਸੋਮਵਾਰ ਸ਼ਾਮ ਨੂੰ ਹੀ ਸਈਦ ਨੂੰ ਗ੍ਰਿਫਤਾਰ ਕਰ ਲਿਆ ਸੀ। ਹਾਲ ਹੀ 'ਚ ਖਬਰ ਆਈ ਹੈ ਕਿ ਸਈਦ ਨੇ ਮਾਡਲ ਮਾਨਸੀ ਦੀਕਸ਼ਿਤ ਨੂੰ ਸਰੀਰਕ ਸੰਬੰਧ ਬਣਾਉਣ ਲਈ ਕਿਹਾ ਸੀ ਪਰ ਮਾਡਲ ਦੇ ਇਨਕਾਰ ਕਰਨ ਤੋਂ ਬਾਅਦ ਪ੍ਰੇਮੀ ਨੇ ਇਸ ਘਟਨਾ ਅੰਜ਼ਾਮ ਦਿੱਤਾ। 


ਇੰਝ ਹੋਈ ਸੀ ਪਹਿਲੀ ਮੁਲਾਕਾਤ
ਦੱਸ ਦੇਈਏ ਕਿ 20 ਸਾਲ ਦੀ ਦੀਕਸ਼ਿਤ ਰਾਜਸਥਾਨ ਦੀ ਰਹਿਣ ਵਾਲੀ ਸੀ ਅਤੇ ਮੁੰਬਈ 'ਚ ਮਾਡਲ ਬਣਨ ਆਈ ਸੀ। ਪੁਲਸ ਦਾ ਮੰਨਣਾ ਹੈ ਕਿ ਦੀਕਸ਼ਿਤ ਦੀ ਸਈਦ ਨਾਲ ਇੰਟਰਨੈੱਟ ਦੇ ਜ਼ਰੀਏ ਮੁਲਾਕਾਤ ਹੋਈ ਸੀ। ਸਈਦ ਵਿਦਿਆਰਥੀ ਹੈ। ਦੋਵੇਂ ਅੰਧਰੀ 'ਚ ਸਈਦ ਦੇ ਘਰ 'ਚ ਹੀ ਮਿਲੇ ਸਨ। 


ਡਰਾਈਵਰ ਨੇ ਕੀਤਾ ਖੁਲਾਸਾ
ਪੁਲਸ ਨੂੰ ਦੀਕਸ਼ਿਤ ਦੀ ਹੱਤਿਆ ਦੇ ਬਾਰੇ ਉਸ ਕੈਬ ਡਰਾਈਵਰ ਨੇ ਦੱਸਿਆ , ਜਿਸ ਨੂੰ ਸਈਦ ਨੇ ਬੁੱਕ ਕਰਵਾਇਆ ਸੀ। ਡਰਾਈਵਰ ਨੇ ਦੇਖਿਆ ਕਿ ਸਈਦ ਸੂਟਕੇਸ ਨੂੰ ਸੁੱਟ ਕੇ ਰਿਕਸ਼ੇ 'ਤੇ ਭੱਜ ਰਿਹਾ ਸੀ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਸਈਦ ਦੀਆਂ ਹਰਕਤਾਂ ਬਾਰੇ ਦੱਸਿਆ। ਪੁਲਸ ਘਟਨਾ ਵਾਲੀ ਜਗ੍ਹਾ 'ਤੇ ਕੁਝ ਹੀ ਮਿੰਟਾਂ 'ਚ ਪਹੁੰਚੀ ਅਤੇ ਦੀਕਸ਼ਿਤ ਦੀ ਲਾਸ਼ ਨੂੰ ਬਰਾਮਦ ਕੀਤੀ।


ਦੱਸਣਯੋਗ ਹੈ ਕਿ ਇਸ ਮਾਮਲੇ 'ਚ ਡਿਪਟੀ ਕਮਿਸ਼ਨਰ ਸੰਗਰਾਮ ਸਿੰਘ ਨੇ ਕਿਹਾ ਹੈ, ''ਅਸੀਂ ਦੋਸ਼ੀ ਦੇ ਖਿਲਾਫ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਦੇ ਅਧੀਨ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਸਈਦ ਨੇ ਦੀਕਸ਼ਿਤ ਨੂੰ ਮਾਰਨ ਦੀ ਗੱਲ ਕਬੂਲ ਕਰ ਲਈ ਹੈ।''


Tags: Mansi Dixit Murder Body Stuffed Suitcase Refusing Sex Sayyed Rajasthan Mumbai Model

Edited By

Sunita

Sunita is News Editor at Jagbani.