FacebookTwitterg+Mail

ਪੁੱਤਰ ਦੇ ਆਉਣ ਨਾਲ ਪੂਰੀ ਤਰ੍ਹਾਂ ਬਦਲੀ ਮਾਨਸੀ ਸ਼ਰਮਾ ਦੀ ਜ਼ਿੰਦਗੀ, ਜਾਣੋ ਮਾਂ ਬਣਨ ਦਾ ਪਿਆਰ ਅਹਿਸਾਸ

mansi sharma shared her experience and shared a post
31 May, 2020 04:55:33 PM

ਜਲੰਧਰ (ਬਿਊਰੋ) — ਪੰਜਾਬੀ ਅਦਾਕਾਰਾ ਮਾਨਸੀ ਸ਼ਰਮਾ ਨੇ ਆਪਣੇ ਨੰਨ੍ਹੇ ਪੁੱਤਰ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝੀ ਕਰਦਿਆਂ ਮਾਨਸੀ ਸ਼ਰਮਾ ਨੇ ਕੈਪਸ਼ਨ 'ਚ ਲਿਖਿਆ ਕਿ ''12 ਮਈ 2020 ਨੇ ਮੇਰੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਕਿਉਂਕਿ ਮੈਂ ਮਾਂ ਬਣ ਗਈ ਹਾਂ। ਹਰੀਦਾਨ ਯੁਵਰਾਜ ਹੰਸ ਮੇਰੀ ਜ਼ਿੰਦਗੀ 'ਚ ਆ ਗਿਆ। ਮੈਨੂੰ ਹਾਲੇ ਵੀ ਯਾਦ ਹੈ ਕਿ ਮੇਰੀ ਮੰਮੀ ਇਕ ਖੂਬਸੂਰਤ ਗੱਲ ਆਖਦੇ ਸਨ ਕਿ 'ਜਦੋਂ ਤੂੰ ਮਾਂ ਬਣੇਗੀ ਓਦੋਂ ਪਤਾ ਲੱਗੇਗਾ' ਅਤੇ ਮੈਨੂੰ ਹੁਣ ਇਸ ਗੱਲ ਦਾ ਅਹਿਸਾਸ ਹੋਇਆ ਕਿ ਮਾਪੇ ਸਾਡੀ ਖੁਸ਼ੀ ਲਈ ਪਤਾ ਨਹੀਂ ਕੀ ਕੁਝ ਕਰਦੇ ਹਨ। ਸਾਰੀ ਰਾਤ ਦੇਖਦੇ ਨੇ ਕਿ ਬੱਚਾ ਕਿਤੇ ਰੋ ਤਾਂ ਨਹੀਂ ਰਿਹਾ, ਉਸ ਦਾ ਨੈਪੀ ਬਦਲੋ ਕਿਤੇ ਉਹ ਬੇਚੈਨ ਨਾ ਹੋ ਜਾਵੇ ਪਰ ਜਦੋਂ ਮੈਂ ਉਸ ਨੂੰ ਆਪਣੀਆਂ ਬਾਹਾਂ 'ਚ ਲਿਆ ਤਾਂ ਇਹ ਬਹੁਤ ਹੀ ਵੱਖਰੀ ਤਰ੍ਹਾਂ ਦਾ ਸਕੂਨ ਹੈ। ਅੱਜ ਲਈ ਬਸ ਇੰਨਾਂ ਹੀ, ਧੰਨਵਾਦ ਰੱਬਾ ਹਰ ਚੀਜ਼ ਲਈ।''
Punjabi Bollywood Tadka
ਦੱਸ ਦਈਏ ਕਿ ਮਾਨਸੀ ਸ਼ਰਮਾ ਅਤੇ ਯੁਵਰਾਜ ਹੰਸ ਦੇ ਘਰ ਬੀਤੀ 12 ਮਈ ਨੂੰ ਪੁੱਤਰ ਨੇ ਜਨਮ ਲਿਆ ਸੀ, ਜਿਸ ਤੋਂ ਬਾਅਦ ਇਹ ਜੋੜੀ ਲਗਾਤਾਰ ਆਪਣੇ ਬੱਚੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰ ਰਹੀਆਂ ਹੈ।

 
 
 
 
 
 
 
 
 
 
 
 
 
 

First Tiktok With Hredaan🧿🧿 #hredaanyuvraajhans @mansi_sharma6 😘😘

A post shared by Yuvraaj Hans (@yuvrajhansofficial) on May 19, 2020 at 7:43am PDT

ਜੇ ਗੱਲ ਕਰੀਏ ਯੁਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ 'ਯਾਰ ਅਣਮੁੱਲੇ ਰਿਟਰਨਜ਼' 'ਚ ਹਰੀਸ਼ ਵਰਮਾ ਤੇ ਪ੍ਰਭ ਗਿੱਲ ਨਾਲ ਨਜ਼ਰ ਆਉਣਗੇ। ਜੇ ਕੋਰੋਨਾ ਵਾਇਰਸ ਨਾ ਆਇਆ ਹੁੰਦਾ ਤਾਂ ਹੁਣ ਤੱਕ ਇਹ ਫਿਲਮ ਦਰਸ਼ਕਾਂ ਦੇ ਸਨਮੁਖ ਹੋ ਚੁੱਕੀ ਹੁੰਦੀ। ਜਦੋਂ ਸਭ ਕੁਝ ਠੀਕ ਹੋ ਜਾਵੇਗਾ ਤਾਂ ਪੰਜਾਬੀ ਫਿਲਮਾਂ ਮੁੜ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਦੀਆਂ ਹੋਈਆਂ ਨਜ਼ਰ ਆਉਣਗੀਆਂ।

 
 
 
 
 
 
 
 
 
 
 
 
 
 

Dont Worry Mamma And Papa Will Always Hold Your Hand And Guide You Forever.....Welcome #babyhans 🧿🧿

A post shared by Yuvraaj Hans (@yuvrajhansofficial) on May 12, 2020 at 8:40am PDT

 


Tags: New PicturesHredaanMansi SharmaYuvraaj HansViralPunjabi Celebrity

About The Author

sunita

sunita is content editor at Punjab Kesari