FacebookTwitterg+Mail

ਪੁੱਤਰ ਤੋਂ ਬਾਅਦ ਹੁਣ ਟਿਕ-ਟਾਕ ਵੀਡੀਓ ਨੂੰ ਲੈ ਕੇ ਚਰਚਾ 'ਚ ਆਈ ਮਾਨਸੀ ਸ਼ਰਮਾ

mansi sharma shares her first tiktok video after pregnancy
10 June, 2020 09:49:04 AM

ਜਲੰਧਰ (ਬਿਊਰੋ) — ਹੰਸ ਪਰਿਵਾਰ ਦੀ ਨੂੰਹ ਅਤੇ ਟੀ. ਵੀ. ਅਦਾਕਾਰਾ ਮਾਨਸੀ ਸ਼ਰਮਾ, ਜਿਸ ਨੇ 12 ਮਈ ਨੂੰ ਬੇਟੇ ਨੂੰ ਜਨਮ ਦਿੱਤਾ ਹੈ। ਇਨ੍ਹੀਂ ਦਿਨੀਂ ਉਹ ਆਪਣੇ ਲਾਡਲੇ ਪੁੱਤਰ ਨੂੰ ਲੈ ਕੇ ਹਰ ਪਾਸੇ ਸੁਰਖੀਆਂ ਬਟੋਰੀ ਰਹੀ ਹੈ। ਤਾਲਾਬੰਦੀ ਦੌਰਾਨ ਮਾਨਸੀ ਆਪਣੇ ਨਵਜੰਮੇ ਪੁੱਤਰ ਹਰੀਦਾਨ ਅਤੇ ਪਤੀ ਯੁਵਰਾਜ ਹੰਸ ਨਾਲ ਕਵਾਲਟੀ ਟਾਈਮ ਬਿਤਾ ਰਹੀ ਹੈ। ਉਹ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਐਕਟਿਵ ਨਜ਼ਰ ਆਈ ਹੈ। ਜੀ ਹਾਂ ਮਾਨਸੀ ਸ਼ਰਮਾ ਨੇ ਆਪਣਾ ਨਵਾਂ ਅਤੇ ਮਾਂ ਬਣਨ ਤੋਂ ਬਾਅਦ ਪਹਿਲਾ ਟਿਕ-ਟਾਕ ਵੀਡੀਓ ਇੰਸਟਾਗ੍ਰਾਮ ਅਕਾਉਂਟ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਉਹ ਐਮੀ ਵਿਰਕ ਵੱਲੋਂ ਕਵਰ ਕੀਤਾ ਗਿਆ ਗੀਤ 'ਨੀ ਤੂੰ ਅੰਬਰਾਂ ਤੋਂ ਆਈ ਹੋਈ ਹੂਰ ਸੋਹਣੀਏ' 'ਤੇ ਐਕਟ ਕਰਦੀ ਹੋਈ ਨਜ਼ਰ ਆ ਰਹੀ ਹੈ। ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਮਾਨਸੀ ਸ਼ਰਮਾ ਆਪਣੀ ਪ੍ਰੇਗਨੈਂਸੀ (ਗਰਭ ਅਵਸਥਾ) ਦੌਰਾਨ ਵੀ ਆਪਣੇ ਪਤੀ ਯੁਵਰਾਜ ਹੰਸ ਨਾਲ ਕਾਫ਼ੀ ਫਨੀ ਵੀਡੀਓ ਬਣਾ ਕੇ ਸਾਂਝੀਆਂ ਕਰਦੀ ਸੀ। ਦਰਸ਼ਕਾਂ ਵੱਲੋਂ ਇਨ੍ਹਾਂ ਵੀਡੀਓਜ਼ ਨੂੰ ਖੂਬ ਪਸੰਦ ਕੀਤਾ ਜਾਂਦਾ ਸੀ।

ਮਾਨਸੀ ਸ਼ਰਮਾ ਟੀ. ਵੀ. ਦੀਆਂ ਮਸ਼ਹੂਰ ਅਦਾਕਾਰਾਂ 'ਚੋਂ ਇੱਕ ਹੈ। ਉਸ ਨੇ ਕਈ ਨਾਮੀ ਸੀਰੀਅਲਾਂ 'ਚ ਕੰਮ ਕੀਤਾ ਹੈ ਤੇ ਬਹੁਤ ਜਲਦ ਉਹ ਪੰਜਾਬੀ ਫ਼ਿਲਮ 'ਪਰਿੰਦੇ' 'ਚ ਆਪਣੇ ਪਤੀ ਯੁਵਰਾਜ ਹੰਸ ਨਾਲ ਸਿਲਵਰ ਸਕ੍ਰੀਨ ਸਾਂਝੀ ਕਰਦੀ ਹੋਈ ਨਜ਼ਰ ਆਉਣ ਵਾਲੀ ਹੈ।


Tags: Mansi SharmaFirst Tiktok VideoPregnancyYuvraj HansPunjabi Celebrity

About The Author

sunita

sunita is content editor at Punjab Kesari