FacebookTwitterg+Mail

ਜਦੋਂ 'ਰਾਮਾਇਣ' ਦੇ ਇਕ ਸੀਨ ਦੌਰਾਨ ਸੜ੍ਹ ਗਏ ਸਨ 'ਮੰਥਰਾ' ਦੇ ਪੈਰ

manthra were burnt in this scene of ramayana yet did the full shot
10 May, 2020 05:17:13 PM

ਮੁੰਬਈ (ਬਿਊਰੋ) — ਰਾਮਾਨੰਦ ਸਾਗਰ ਦੀ 'ਰਾਮਾਇਣ' ਦੇ ਦੂਰਦਰਸ਼ਨ 'ਤੇ ਪ੍ਰਸਾਰਣ ਮਗਰੋਂ ਸੀਰੀਅਲ ਦੀ ਕਾਸਟ ਇਕ ਵਾਰ ਫਿਰ ਸੁਰਖੀਆਂ 'ਚ ਹੈ। ਹੁਣ ਕਿਰਦਾਰਾਂ ਨਾਲ ਨਿੱਜੀ ਜੀਵਨ ਨਾਲ ਜੁੜੀਆਂ ਗੱਲਾਂ ਅਤੇ ਸ਼ੂਟਿੰਗ ਦੇ ਕਈ ਰੌਚਕ ਤੱਥ ਸਾਹਮਣੇ ਆ ਰਹੇ ਹਨ। ਹੁਣ 'ਰਾਮਾਇਣ' 'ਚ ਲਕਛਮਣ ਦਾ ਕਿਰਦਾਰ ਨਿਭਾਉਣ ਵਾਲੇ ਸੁਨੀਲ ਲਹਿਰੀ ਨੇ ਮੰਥਰਾ ਦਾ ਕਿਰਦਾਰ ਨਿਭਾਉਣ ਵਾਲੀ ਲਲਿਤਾ ਪਵਾਰ ਨੂੰ ਲੈ ਕੇ ਇਕ ਦਿਲਚਸਪ ਗੱਲ ਆਖੀ ਹੈ। ਉਸ ਦਾ ਕਹਿਣਾ ਹੈ ਕਿ ਇਕ ਵਾਰ ਉਹ ਮੰਥਰਾ ਸੈੱਟ 'ਤੇ ਜ਼ਖਮੀ ਹੋ ਗਈ ਸੀ ਪਰ ਫਿਰ ਵੀ ਉਸ ਨੇ ਆਪਣਾ ਸ਼ਾਟ ਪੂਰਾ ਕੀਤਾ ਸੀ।

ਰਾਮ ਦੇ ਆਯੋਧਿਆ ਤੋਂ ਵਾਪਸ ਆਉਣ ਦਾ ਸੀ ਸੀਨ
ਹਾਲ ਹੀ 'ਚ ਇਕ ਵਰਚੂਅਲ ਪ੍ਰੈੱਸ ਕਾਨਫਰੰਸ 'ਚ ਸੁਨੀਲ ਲਹਿਰੀ ਨੇ ਕਿਹਾ ਕਿ ਇਕ ਵਾਰ ਉਹ ਭਗਵਾਨ ਰਾਮ ਦੇ ਆਯੋਧਿਆ ਵਾਪਸ ਆਉਣ ਦਾ ਸੀਨ ਸ਼ੂਟ ਕਰ ਰਹੇ ਸੀ ਉਦੋਂ ਲਲਿਤਾ ਪਵਾਰ ਦੇ ਪੈਰ 'ਤੇ ਸੱਟ ਲੱਗ ਗਈ ਸੀ ਪਰ ਦਰਦ ਦੇ ਬਾਵਜੂਦ ਉਸ ਨੇ ਆਪਣਾ ਸ਼ੂਟ ਪੂਰਾ ਕੀਤਾ ਸੀ। ਇਕ ਸੀਨ 'ਚ ਜਦੋਂ ਰਾਮ ਵਾਪਸ ਆਯੋਧਿਆ ਵਾਪਸ ਆਉਂਦੇ ਸਨ ਤਾਂ ਇਕ ਜਗ੍ਹਾ ਨੂੰ ਪੂਰੀ ਤਰ੍ਹਾਂ ਸਾੜ੍ਹਿਆ ਗਿਆ ਸੀ। ਲਲਿਤਾ ਜੀ ਨੇ ਗਲਤੀ ਨਾਲ ਸੜਦੇ ਕੋਲਿਆਂ 'ਤੇ ਪੈਰ ਰੱਖ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਦੇ ਦੋਵੇਂ ਪੈਰ ਸੜ੍ਹ ਗਏ ਸਨ।।

ਬਿਨਾਂ ਆਰਾਮ ਕੀਤੇ ਕਰਨਾ ਪਿਆ ਸੀ ਕੰਮ
ਲਹਿਰੀ ਨੇ ਦੱਸਿਆ ਕਿ ਸਪਾਟ ਦਾਦਾ ਉਨ੍ਹਾਂ ਨੂੰ ਕਮਰੇ 'ਚ ਲੈ ਕੇ ਜਾਂਦੇ, ਉਸ ਤੋਂ ਪਹਿਲਾਂ ਹੀ ਉਨ੍ਹਾਂ ਨੇ ਸ਼ਾਟ ਪੂਰਾ ਕਰ ਲਿਆ ਸੀ। ਅਸਲ 'ਚ ਉਨ੍ਹਾਂ ਨੂੰ ਕੰਮ ਕਰਨ ਲਈ ਕਿਹਾ ਗਿਆ ਸੀ ਪਰ ਇੰਨ੍ਹੀ ਉਤਸ਼ਾਹਿਤ ਸੀ ਕਿ ਉਨ੍ਹਾਂ ਨੂੰ ਕੰਮ ਕਰਨਾ ਪਸੰਦ ਸੀ। ਕਿਸੇ ਨੂੰ ਇਹ ਪਤਾ ਨਹੀਂ ਲੱਗਾ ਕਿ ਉਹ ਦਰਦ 'ਚ ਵੀ ਹਨ। ਕੈਮਰੇ 'ਤੇ ਵੀ ਉਨ੍ਹਾਂ ਦੇ ਦਰਦ ਦਾ ਬਿਲਕੁਲ ਪਤਾ ਨਹੀਂ ਲੱਗਾ।

ਉਹ ਇਕ ਮਹਾਨ ਔਰਤ ਸੀ
ਇਸ ਤੋਂ ਪਹਿਲਾ 'ਰਾਮਾਇਣ' 'ਚ ਲਕਛਮਣ ਤੇ ਸੀਤਾ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਸੁਨੀਲ ਲਹਿਰੀ ਤੇ ਦੀਪਿਕਾ ਚਿਖਾਲਿਆ ਨੇ ਖੁਲਾਸਾ ਕੀਤਾ ਹੈ ਕਿ ਜੇਕਰ ਉਨ੍ਹਾਂ ਨੂੰ ਹੁਣ ਰਾਮਾਇਣ 'ਚ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਤਾਂ ਉਹ ਇਸ ਦੇ ਉਲਟ ਭੂਮਿਕਾ ਨਿਭਾਉਣਾ ਪਸੰਦ ਕਰੇਗੀ। ਸੁਨੀਲ ਨੇ ਰਾਵਣ ਦੀ ਭੂਮਿਕਾ ਦੀ ਇੱਛਾ ਜ਼ਾਹਿਰ ਕੀਤੀ ਜਦਕਿ ਦੀਪਿਕਾ ਨੇ ਕਿਹਾ ਕਿ ਉਹ ਪ੍ਰਭੂ ਸ੍ਰੀ ਰਾਮ ਦੀ ਸੋਤੇਲੀ ਮਾਂ ਕੈਕੱਈ ਦੀ ਭੂਮਿਕਾ ਨਿਭਾਉਣਾ ਪਸੰਦ ਕਰੇਗੀ।


Tags: Ramanand SagarSunil LahriManthraBurntSceneRamayanaFull ShootTV Celebrity

About The Author

sunita

sunita is content editor at Punjab Kesari