FacebookTwitterg+Mail

MOVIE REVIEW : ਸਹੀ ਅਰਥਾਂ 'ਚ ਬਾਇਓਪਿਕ ਹੈ ਨਵਾਜ਼ੂਦੀਨ ਸਿੱਦੀਕੀ ਦੀ 'ਮੰਟੋ'

manto movie review
22 September, 2018 11:30:26 AM

ਮੁੰਬਈ(ਬਿਊਰੋ)— ਆਪਣੀਆਂ ਕਹਾਣੀਆਂ ਅਤੇ ਰਚਨਾਵਾਂ ਨਾਲ ਹਮੇਸ਼ਾ ਚਰਚਾ 'ਚ ਰਹੇ ਪਾਕਿਸਤਾਨੀ ਉਰਦੂ ਲੇਖਕ ਸਆਦਤ ਹਸਨ ਮੰਟੋ ਦੀ ਬਾਇਓਪਿਕ 'ਮੰਟੋ' ਅੱਜ ਸਿਨੇਮਾਘਰਾਂ ਵਿਚ ਰਿਲੀਜ਼ ਹੋ ਗਈ ਹੈ। ਇਸ ਵਿਚ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਮੰਟੋ ਦੇ ਕਿਰਦਾਰ ਵਿਚ ਨਜ਼ਰ ਆਵੇਗਾ। ਨੰਦਿਤਾ ਦਾਸ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਨਵਾਜ਼ ਤੋਂ ਇਲਾਵਾ ਰਸਿਕਾ ਦੁੱਗਲ, ਤਾਹਿਰ ਰਾਜ ਭਸੀਨ, ਈਲਾ ਅਰੁਣ, ਰਿਸ਼ੀ ਕਪੂਰ, ਪਰੇਸ਼ ਰਾਵਲ, ਰਣਬੀਰ ਸ਼ੋਰੀ ਅਤੇ ਜਾਵੇਦ ਅਖਤਰ ਵਰਗੇ ਕਲਾਕਾਰ ਵੀ ਨਜ਼ਰ ਆਉਣਗੇ। ਫਿਲਮ 'ਚ ਸਾਲ 1946 ਤੋਂ ਸ਼ੁਰੂ ਹੋਏ ਲੇਖਕ ਦੇ ਸਭ ਤੋਂ ਜ਼ਿਆਦਾ ਉਥਲ-ਪੁਥਲ ਭਰੇ ਅਤੇ ਰਚਨਾਤਮਕ ਦੌਰ ਨੂੰ ਦਰਸਾਇਆ ਗਿਆ ਹੈ।


ਕਹਾਣੀ
ਫਿਲਮ ਦੀ ਕਹਾਣੀ ਸਾਲ 1946 ਦੇ ਬੰਬੇ (ਹੁਣ ਮੁੰਬਈ) ਤੋਂ ਸ਼ੁਰੂ ਹੁੰਦੀ ਹੈ, ਜਿਥੇ ਉਰਦੂ ਸ਼ਾਇਰ ਤੇ ਲੇਖਕ ਸਆਦਤ ਹਸਨ ਮੰਟੋ (ਨਵਾਜ਼ੂਦੀਨ ਸਿੱਦੀਕੀ) ਆਪਣੀ ਪਤਨੀ ਸਫਿਆ (ਰਸਿਕਾ ਦੁੱਗਲ) ਅਤੇ ਬੇਟੀ ਨਿਧੀ ਨਾਲ ਰਹਿੰਦਾ ਹੈ। ਮੰਟੋ ਦਾ ਖਿਆਲ ਹਮੇਸ਼ਾ ਤੋਂ ਹੀ ਸਾਰਿਆਂ ਨਾਲ ਜੁੜਿਆ ਹੈ, ਜਿਸ ਦੀ ਵਜ੍ਹਾ ਨਾਲ ਕਦੇ ਉਸ ਦੀ ਫਿਲਮ ਦੇ ਪ੍ਰੋਡਿਊਸਰ (ਰਿਸ਼ੀ ਕਪੂਰ) ਨਾਲ ਜਿਰਹ ਹੋ ਜਾਂਦੀ ਹੈ ਤਾਂ ਕਦੇ ਫਿਲਮ ਇੰਡਸਟਰੀ ਦੇ ਦੋਸਤਾਂ ਨਾਲ ਅਣਬਨ ਹੋ ਜਾਇਆ ਕਰਦੀ ਹੈ। ਇਨ੍ਹਾਂ ਹੀ ਨਹੀਂ ਰਾਈਟਰ ਗਰੁੱਪ ਦੇ ਦੋਸਤਾਂ ਵਰਗੇ ਇਸਮਤ ਚੁਗਤਾਈ (ਰਾਜਸ਼੍ਰੀ ਦੇਸ਼ਪਾਂਡੇ) ਨਾਲ ਵੀ ਇਸ ਦਾ ਅੰਦਾਜ਼ ਵੱਖਰਾ ਰਹਿੰਦਾ ਹੈ। ਇਸਮਤ ਤੇ ਮੰਟੋ ਦੇ ਉਪਰ ਲੇਖਕ ਦੇ ਮਧਿਆਮ ਨਾਲ ਲਾਹੌਰ 'ਚ ਅਸ਼ਲੀਲਤਾ ਫੈਲਾਉਣ ਦਾ ਮਾਮਲਾ (ਕੇਸ) ਚੱਲ ਰਿਹਾ ਹੁੰਦਾ ਹੈ। ਇਸੇ ਦੌਰਾਨ ਭਾਰਤ ਤੇ ਪਾਕਿਸਤਾਨ ਦੀ ਵੰਡ ਹੋ ਜਾਂਦੀ ਹੈ, ਜਿਸ ਦੀ ਵਜ੍ਹਾ ਨਾਲ ਬੰਬੇ ਨੂੰ ਬੇਹੱਦ ਪਿਆਰ ਕਰਨ ਵਾਲੇ ਮੰਟੋ ਨੂੰ ਆਪਣੇ ਦੋਸਤ ਤੇ ਸੁਪਰਸਟਾਰ ਸ਼ਯਾਮ (ਤਾਹਿਰ ਰਾਜ ਭਸੀਨ) ਨਾਲੋ ਵਿਛੜ ਕੇ ਪਾਕਿਸਤਾਨ ਜਾਂਣਾ ਪੈਂਦਾ ਹੈ। ਪਾਕਿਸਤਾਨ 'ਚ ਮੰਟੋ ਨੂੰ ਆਪਣੇ ਲਿਖੇ ਗਏ ਠੰਗਾ ਗੋਸ਼ਤ ਕਹਾਣੀ ਲਈ ਕੇਸ ਲੜਨਾ ਪੈਂਦਾ ਹੈ ਅਤੇ ਅੰਤ ਕਹਾਣੀ 'ਚ ਕੁਝ ਹੋਰ ਹੀ ਟਵਿਸਟ ਆਉਂਦੇ ਹਨ, ਜਿਨ੍ਹਾਂ ਨੂੰ ਜਾਣਨ ਲਈ ਤੁਹਾਨੂੰ ਨੇੜੇ ਦੇ ਸਿਨੇਮਾਘਰਾਂ 'ਚ ਫਿਲਮ ਦੇਖਣੀ ਪਵੇਗੀ। 


ਫਿਲਮ ਨੂੰ ਕਿਉਂ ਦੇਖ ਸਕਦੇ ਹੋ?
ਫਿਲਮ ਦੀ ਕਹਾਣੀ ਤੇ ਉਸ ਨੂੰ ਦਰਸਾਉਣ ਦਾ ਢੰਗ ਕਾਫੀ ਦਿਲਚਸਪ ਹੈ। 40 ਦੇ ਦਹਾਕੇ ਨੂੰ ਨੰਦਿਤਾ ਦਾਸ ਨੇ ਉਸ ਸਮੇਂ ਪ੍ਰਯੋਗ 'ਚ ਆਉਣ ਵਾਲੇ ਉਪਕਰਣਾਂ ਤੇ ਵੇਸ਼ਭੂਸ਼ਣ ਨਾਲ-ਨਾਲ ਛੋਟੀਆਂ-ਛੋਟੀਆਂ ਗੱਲਾਂ ਦਾ ਵੀ ਧਿਆਨ ਰੱਖਦੇ ਹੋਏ ਲਿਖਿਆ ਹੈ। ਨੰਦਿਤਾ ਨੇ ਮੰਟੋ ਦੇ ਜੀਵਨ ਦੇ ਸਿਰਫ 4 ਸਾਲਾਂ ਨੂੰ ਲਗਭਗ 2 ਘੰਟੇ ਦੀ ਇਸ ਫਿਲਮ 'ਚ ਦਰਸਾਇਆ ਹੈ, ਜਿਸ 'ਚ ਮੰਟੋ ਦੀ ਸੋਚ ਅਤੇ ਰਹਿਣ-ਸਹਿਣ ਦੇ ਢੰਗ ਨੂੰ ਦੇਖਿਆ ਜਾ ਸਕਦਾ ਹੈ। ਜਿਹੜੇ ਲੋਕ ਮੰਟੋ ਬਾਰੇ ਜਾਣਦੇ ਹਨ, ਉਨ੍ਹਾਂ ਨੂੰ ਇਹ ਫਿਲਮ ਕਾਫੀ ਵਧੀਆ ਲੱਗੇਗੀ। ਹਾਲਾਂਕਿ ਜਿਨ੍ਹਾਂ ਨੂੰ ਮੰਟੋ ਬਾਰੇ ਨਹੀਂ ਪਤਾ ਹੈ, ਉਨ੍ਹਾਂ ਲਈ ਵੀ ਇਹ ਫਿਲਮ ਇਕ ਸਹੀਂ ਬਾਇਓਪਿਕ ਦੇ ਰੂਪ 'ਚ ਪਰੋਸੀ ਗਈ ਹੈ, ਜਿਥੇ ਕੁਝ ਵੀ ਅਧਿਕਤਾ 'ਚ ਪੇਸ਼ ਨਹੀਂ ਕੀਤਾ ਗਿਆ ਹੈ। ਅਭਿਨੈ ਦੇ ਲਹਿਜੇ ਤੋਂ ਨਵਾਜ਼ੂਦੀਨ ਸਿੱਦੀਕੀ ਨੇ ਮੰਟੋ ਦਾ ਕਿਰਦਾਰ ਬਿਹਤਰੀਨ ਢੰਗ ਨਾਲ ਨਿਭਾਇਆ ਹੈ ਅਤੇ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਆਖਿਰਕਾਰ ਮੰਟੋ ਦਾ ਮਿਜ਼ਾਜ ਕਿਵੇਂ ਦਾ ਰਿਹਾ ਹੋਵੇਗਾ।


ਕਮਜ਼ੋਰ ਕੜੀਆਂ
ਫਿਲਮ ਦੀ ਕਮਜ਼ੋਰ ਕੜੀ ਸ਼ਾਇਦ ਇਸ ਦੀ ਸ਼ੁਰੂਆਤ ਹੀ ਹੈ, ਜਿਸ ਨੂੰ ਲੋਕ ਇਤੇਫਾਕ ਨਹੀਂ ਰੱਖ ਸਕਣਗੇ। ਫਿਲਮ 'ਚ ਕਈ ਕਿਰਦਾਰ ਅਜਿਹੇ ਹਨ, ਜੋ 40 ਤੇ 50 ਦੇ ਦਹਾਕੇ 'ਚ ਕਾਫੀ ਮਸ਼ਹੂਰ ਰਹੇ ਹਨ ਅਤੇ ਸ਼ਾਇਦ ਉਨ੍ਹਾਂ ਲੋਕਾਂ ਨੂੰ ਫਿਲਮ ਸਮਝ ਪਾਉਣ 'ਚ ਕਾਫੀ ਮੁਸ਼ਕਿਲ ਆਵੇਗੀ। ਬਿਹਤਰ ਹੋਵੇਗਾ ਕਿ ਉਹ ਮੰਟੋ ਬਾਰੇ ਥੋੜ੍ਹਾ ਪੜ੍ਹ ਕੇ ਜ਼ਰੂਰ ਜਾਣ। ਇਸ ਦੇ ਨਾਲ ਹੀ ਜੇਕਰ ਤੁਸੀਂ ਮਸਾਲੇਦਾਰ ਤਾਬੜਤੋੜ ਹਾਸੇ ਮਜ਼ਾਕ ਤੇ ਕਾਮੇਡੀ ਪੰਚ ਨਾਲ ਭਰਪੂਰ ਮਨੋਰੰਜਨ ਕਰਨ ਵਾਲੀ ਫਿਲਮ ਦੀ ਭਾਲ ਕਰ ਰਹੇ ਹੋ ਤਾਂ ਇਹ ਫਿਲਮ ਤੁਹਾਡੇ ਲਈ ਨਹੀਂ ਬਣੀ।


ਬਾਕਸ ਆਫਿਸ
ਫਿਲਮ ਹਾਲਾਂਕਿ ਘੱਟ ਬਜਟ 'ਚ ਬਣਾਈ ਗਈ ਹੈ ਅਤੇ ਪਹਿਲਾਂ ਤੋਂ ਹੀ ਸਟੂਡੀਓ ਬੈਕਅੱਪ ਵੀ ਹੈ। ਇਸ ਨੂੰ ਫਿਲਮ ਫੈਸਟੀਵਲ 'ਚ ਕਾਫੀ ਪਸੰਦ ਕੀਤਾ ਜਾਵੇਗਾ ਪਰ ਫਿਲਮ ਦੇਖਣ ਵਾਲੀ ਜਨਤਾ ਨੂੰ ਥਿਏਟਰ ਤੱਕ ਲਿਆਉਣ 'ਚ ਮੇਕਰਸ ਨੂੰ ਮੁਸ਼ਕਿਲ ਹੋ ਸਕਦੀ ਹੈ ਪਰ ਤੁਹਾਡੇ ਸਬਜੈਕਟ ਦੇ ਹਿਸਾਬ ਨਾਲ ਫਿਲਮ ਵਧੀਆ ਹੈ, ਕਮਾਈ 'ਚ ਕਮਜ਼ੋਰ ਜ਼ੂਰਰ ਹੋ ਸਕਦੀ ਹੈ।


Tags: Saadat Hasan MantoMantoNawazuddin SiddiquiRasika DugalRajshri DeshpandeTahir Raj BhasinRishi KapoorParesh Rawal

Edited By

Sunita

Sunita is News Editor at Jagbani.