ਮੁੰਬਈ(ਬਿਊਰੋ)- ਮਿਸ ਵਰਲਡ 2017 ਮਾਨੁਸ਼ੀ ਛਿੱਲਰ ਨੇ ਕਿਹਾ ਕਿ ਫਿਲਮ ਪ੍ਰਿਥਵੀਰਾਜ ’ਚ ਕੰਮ ਕਰਨਾ ਉਸ ਲਈ ਵੱਡਮੁੱਲਾ ਤਜਰਬਾ ਰਿਹਾ ਹੈ। ਮਾਨੁਸ਼ੀ ਇਸ ਫਿਲਮ ਨਾਲ ਬਾਲੀਵੁੱਡ ’ਚ ਕਦਮ ਰੱਖਣ ਜਾ ਰਹੀ ਹੈ, ਜਿਸ ’ਚ ਉਹ ਅਕਸ਼ੈ ਕੁਮਾਰ ਨਾਲ ਨਜ਼ਰ ਆਵੇਗੀ। ਫਿਲਮ ਪ੍ਰਿਥਵੀਰਾਜ ’ਚ ਅਕਸ਼ੈ ਕੁਮਾਰ ਰਾਜਾ ਪ੍ਰਿਥਵੀਰਾਜ ਚੌਹਾਨ ਦਾ ਕਿਰਦਾਰ ਨਿਭਾਉਣਗੇ।

ਜਦੋਂਕਿ ਮਾਨੁਸ਼ੀ ਛਿੱਲਰ ਉਨ੍ਹਾਂ ਦੀ ਮਹਿਬੂਬਾ ਸੰਯੋਗਿਤਾ ਦੇ ਕਿਰਦਾਰ ’ਚ ਹੋਵੇਗੀ। ਮਾਨੁਸ਼ੀ ਅਨੁਸਾਰ ਪਰਦੇ ’ਤੇ ਸੰਯੋਗਿਤਾ ਦੇ ਕਿਰਦਾਰ ਨਾਲ ਇਨਸਾਫ ਕਰਨਾ ਬਹੁਤ ਵੱਡੀ ਜ਼ਿੰਮੇਵਾਰੀ ਹੈ। ਰਾਜਸਥਾਨ ’ਚ ਇਸ ਦੀ ਸ਼ੂਟਿੰਗ ਪੂਰੀ ਕਰ ਲਈ ਗਈ ਹੈ ਅਤੇ ਇਸ ਸ਼ੂਟਿੰਗ ਦਾ ਤਜਰਬਾ ਬਿਹਤਰੀਨ ਰਿਹਾ ਹੈ। ਚੰਦਰਪ੍ਰਕਾਸ਼ ਦਿਵੇਦੀ ਦੇ ਨਿਰਦੇਸ਼ਨ ਹੇਠ ਬਣਾਈ ਜਾ ਰਹੀ ਇਹ ਫਿਲਮ ਦੀਵਾਲੀ ਨੇੜੇ ਰਿਲੀਜ਼ ਹੋਣ ਜਾ ਰਹੀ ਹੈ।
