FacebookTwitterg+Mail

ਡੈਬਿਊ ਤੋਂ ਪਹਿਲਾਂ ਮਾਨੁਸ਼ੀ ਛਿੱਲਰ ਇਨ੍ਹਾਂ ਨਾਲ ਕਰ ਬੈਠੀ ਇਕਰਾਰ

manushi chhillar
07 April, 2018 10:08:41 AM

ਨਵੀਂ ਦਿੱਲੀ(ਬਿਊਰੋ)— ਹਰਿਆਣਾ ਦੀ ਮਾਨੁਸ਼ੀ ਛਿੱਲਰ ਨੇ ਮਿਸ ਵਰਲਡ ਦਾ ਖਿਤਾਬ ਜਿੱਤਣ ਤੋਂ ਬਾਅਦ ਆਪਣਾ ਪਹਿਲਾ ਇਸ਼ਤਿਹਾਰਬਾਜ਼ੀ ਕਰਾਰ ਦਿੱਤਾ ਹੈ। ਉਨ੍ਹਾਂ ਨੇ ਜਿਊਲਰੀ ਨਿਰਮਾਤਾ ਸਮੂਹ ਮਾਲਾਬਾਰ ਗੋਲਡ ਐਂਡ ਡਾਇਮੰਡ ਨਾਲ ਕਰਾਰ ਕੀਤਾ ਹੈ। ਦੇਸ਼ ਵਿੱਚ 17 ਸਾਲਾਂ ਬਾਅਦ ਵਿਸ਼ਵ ਸੁੰਦਰੀ ਦਾ ਖਿਤਾਬ ਹਾਸਲ ਕਰਨ ਵਾਲੀ ਮਾਨੁਸ਼ੀ ਕੰਪਨੀ ਦੀਆਂ ਕੌਮਾਂਤਰੀ ਮੁਹਿੰਮਾਂ ਤੇ ਸਹਾਇਤਾ ਦਿੱਤੇ ਜਾਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਉਨ੍ਹਾਂ ਦੀ ਅਗਵਾਈ ਕਰੇਗੀ।

Punjabi Bollywood Tadka

ਵਿਸ਼ਵ ਸੁੰਦਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੈਨੂੰ ਭਾਰਤੀ ਹੋਣ 'ਤੇ ਮਾਣ ਹੈ। ਇਹ ਸਾਰੇ ਤਿਉਹਾਰਾਂ ਤੇ ਵਿਸ਼ੇਸ਼ ਰੂਪ ਨਾਲ ਭਾਵਨਾਵਾਂ ਦਾ ਤਿਉਹਾਰ ਮਨਾਉਣ ਵਾਲਾ ਦੇਸ਼ ਹੈ। “ਮੈਂ ਮਿਸ ਵਰਲਡ ਕੱਪ ਤੱਕ ਇਹ ਨਾਲ ਲੈ ਕੇ ਗਈ ਹਾਂ।

Punjabi Bollywood Tadka

ਮਾਲਾਬਾਰ ਗੋਲਡ ਨਾਲ ਜੁੜਨਾ ਸ਼ਾਨਦਾਰ ਹੈ। ਇਹ ਇੱਕ ਅਜਿਹਾ ਸਬੰਧ ਹੈ, ਜੋ ਹਰ ਪਲ ਮੇਰੇ ਦਿਲ ਦੇ ਕਰੀਬ ਹੈ ਤੇ ਹਰ ਭਾਰਤੀ ਲਈ ਵਿਸ਼ੇਸ਼ ਹੈ।

Punjabi Bollywood Tadka

“ਮਾਲਾਬਾਰ ਸਮੂਹ ਦੇ ਮੁਖੀ ਨੇ ਕਿਹਾ ਕਿ ਪਹਿਲੀ ਗੱਲ, ਮਿਸ ਵਰਲਡ ਮੁਕਾਬਲੇ ਦੌਰਾਨ ਹੀ ਪੂਰੀ ਦੁਨੀਆ ਉਨ੍ਹਾਂ ਦੀ ਅਕਲਮੰਦੀ ਦੀ ਕਾਇਲ ਹੋ ਗਈ ਸੀ, ਜਦੋਂ ਉਨ੍ਹਾਂ ਕਿਹਾ ਸੀ ਕਿ ਮਾਂ ਦੀ ਸੇਵਾ ਨੂੰ ਦੁਨੀਆ ਵਿੱਚ ਸਭ ਤੋਂ ਵੱਧ ਤਨਖ਼ਾਹ ਮਿਲਣੀ ਚਾਹੀਦੀ ਹੈ।

Punjabi Bollywood Tadka

“ਇਸ ਤੋਂ ਇਲਾਵਾ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਬਹੁਤ ਹੀ ਦਿਆਲੂ ਵੀ ਹਨ। ਉਨ੍ਹਾਂ ਨੇ ਸਮਾਜਕ ਕਾਰਜ ਬਹੁਤ ਪਹਿਲਾਂ, ਵਿਦਿਆਰਥੀ ਜੀਵਨ ਵਿੱਚ ਹੀ ਸ਼ੁਰੂ ਕਰ ਦਿੱਤੇ ਸਨ।''

Punjabi Bollywood Tadka

ਇਸ ਲਈ ਮਾਨੁਸ਼ੀ ਤੇ ਮਾਲਾਬਾਰ ਵਿੱਚ ਨੇੜੇ ਤੇੜੇ ਦੇ ਲੋਕਾਂ ਲਈ ਜੀਵਨ ਨੂੰ ਬਿਹਤਰ ਬਣਾਉਣ ਦੀ ਇੱਕੋ ਜਿੰਨੀ ਤਾਂਘ ਹੈ।


Tags: Manushi ChhillarMiss World Femina Miss India 2017 PageantAdvertising ContractMalabar Gold

Edited By

Chanda Verma

Chanda Verma is News Editor at Jagbani.