FacebookTwitterg+Mail

ਮਿਸ ਵਰਲਡ ਮਾਨੁਸ਼ੀ ਛਿੱਲਰ ਦੀ ਮੈਡੀਕਲ ਪ੍ਰੀਖਿਆ 'ਤੇ ਲੱਗਾ ਬੈਨ

manushi chhillar
12 July, 2018 03:53:06 PM

ਗੋਹਾਨਾ(ਸੁਨੀਲ ਜ਼ਿੰਦਲ)— 2017 'ਚ ਮਿਸ ਵਰਲਡ ਬਣੀ ਮਾਨੁਸ਼ੀ ਛਿੱਲਰ ਦੀ ਮੈਡੀਕਲ ਪੜਾਈ ਖਤਰੇ 'ਚ ਪੈਂਦੀ ਨਜ਼ਰ ਆ ਰਹੀ ਹੈ। ਮਾਨੁਸ਼ੀ ਗੋਹਾਨਾ ਦੇ ਖਾਨਪੁਰ 'ਚ ਸਥਿਤ ਭਗਤ ਫੂਲ ਸਿੰਘ ਮਹਿਲਾ ਮੈਡੀਕਲ ਕਾਲਜ 'ਚ ਪੜ੍ਹਾਈ ਕਰਦੀ ਸੀ। ਉਸ ਨੇ ਜਨਵਰੀ 2018 'ਚ ਹੋਏ ਪੇਪਰ ਤੇ ਅਪ੍ਰੈਲ-ਮਈ 'ਚ ਹੋਈ ਸਪਲੀਮੈਂਟਰੀ ਪ੍ਰੀਖਿਆ ਛੱਡ ਦਿੱਤੀ ਸੀ, ਜਿਸ ਨੂੰ ਲੈ ਕੇ ਹੁਣ ਗੋਹਾਨਾ ਦੇ ਮੈਡੀਕਲ ਕਾਲਜ ਨੇ ਉਸ ਦੀ ਪ੍ਰੀਖਿਆ 'ਤੇ ਬੈਨ ਲਾ ਦਿੱਤਾ ਹੈ। ਹੁਣ ਮਾਨੁਸ਼ੀ ਛਿੱਲਰ ਨੂੰ ਪ੍ਰੀਖਿਆ ਦੇਣ ਲਈ ਪੀ. ਜੀ. ਆਈ. 'ਚ ਪੱਤਰ ਦੇਣਾ ਹੋਵੇਗਾ, ਜਿਸ ਤੋਂ ਬਾਅਦ ਹੀ ਪੀ. ਜੀ. ਆਈ. ਪੇਪਰਾਂ 'ਚ ਬੈਠਣ ਨੂੰ ਲੈ ਕੇ ਅੱਗੇ ਦਾ ਫੈਸਲਾ ਕਰੇਗਾ ਪਰ ਇਸ ਲਈ ਵੀ ਮਾਨੁਸ਼ੀ ਨੂੰ ਥਿਊਰੀ 'ਚੋਂ 75 ਪ੍ਰਤੀਸ਼ਤ ਤੇ ਪ੍ਰੈਕਟੀਕਲ 'ਚੋਂ 80 ਪ੍ਰਤੀਸ਼ਤ ਅੰਕ ਹਾਸਲ ਕਰਨੇ ਪੈਣਗੇ।
ਦੱਸਣਯੋਗ ਹੈ ਕਿ ਦੇਸ਼ ਨੂੰ 17 ਸਾਲ ਬਾਅਦ ਮਿਸ ਵਰਲਡ ਦਾ ਖਿਤਾਬ ਦਿਵਾਉਣ ਵਾਲੀ ਮਾਨੁਸ਼ੀ ਛਿੱਲਰ ਆਪਣੀ ਡਾਕਟਰੀ ਦੀ ਪੜਾਈ ਦਾ ਪਹਿਲਾ ਪੜਾਅ ਪੂਰਾ ਕਰ ਲਿਆ ਸੀ ਤੇ ਜਦੋਂ ਉਹ ਮਿਸ ਵਰਲਡ ਬਣਨ ਲਈ ਗਈ ਸੀ ਤਾਂ ਉਹ ਪੜ੍ਹਾਈ ਦਾ ਦੂਜਾ ਪੜਾਅ ਅੱਧ 'ਚ ਹੀ ਛੱਡ ਗਈ ਸੀ। ਉਸ ਸਮੇਂ ਮਾਨੁਸ਼ੀ ਛਿੱਲਰ ਛੁੱਟੀ ਦੀ ਅਰਜ਼ੀ ਦੇ ਕੇ ਚਲੀ ਗਈ ਸੀ ਪਰ ਮਿਸ ਵਰਲਡ ਬਣਨ ਤੋਂ ਬਾਅਦ ਹੁਣ ਤੱਕ ਉਹ ਕਦੀ ਕਾਲਜ ਨਾ ਆਈ, ਜਿਸ ਨੂੰ ਦੇਖਦੇ ਹੋਏ ਕਾਲਜ ਪ੍ਰਸ਼ਾਸਨ ਵਲੋਂ ਮਾਨੁਸ਼ੀ ਨੂੰ ਅੱਗੇ ਦੀ ਪ੍ਰੀਖਿਆ ਦੇਣ 'ਤੇ ਰੋਕ ਲਾ ਦਿੱਤੀ ਜਾਵੇਗੀ।


Tags: Manushi ChhillarMiss World 2017 ਮਾਨੁਸ਼ੀ ਛਿੱਲਰ

Edited By

Sunita

Sunita is News Editor at Jagbani.