FacebookTwitterg+Mail

ਵਿਦੇਸ਼ 'ਚ ਮਾਨੁਸ਼ੀ ਛਿੱਲਰ ਦਾ ਬੋਲਡ ਅੰਦਾਜ਼ ਆਇਆ ਸਾਹਮਣੇ, ਤਸਵੀਰਾਂ ਵਾਇਰਲ

manushi chhillar
25 September, 2018 04:46:54 PM

ਨਵੀਂ ਦਿੱਲੀ(ਬਿਊਰੋ)— ਮਿਸ ਵਰਲਡ ਮਾਨੁਸ਼ੀ ਛਿੱਲਰ ਇਨ੍ਹੀਂ ਦਿਨੀਂ ਕੈਲੀਫੋਰਨੀਆ 'ਚ ਹੈ। ਮਾਨੁਸ਼ੀ ਆਪਣੇ ਬਿਊਟੀ ਵਿਦ ਪਰਪਜ' ਕੈਂਪੇਨ ਲਈ ਅਮਰੀਕਾ ਗਈ ਹੈ। ਇਥੇ ਉਸ ਦਾ ਗਲੈਮਰਸ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਉਸ ਨੇ 'The Ellen Show' ਦੇ ਸੈੱਟ 'ਤੇ ਧਮਾਲ ਮਚਾਈ। ਉਸ ਦਾ ਗਲੈਮਰਸ ਲੁੱਕ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Punjabi Bollywood Tadka

ਇਸ ਕੈਂਪੇਨ 'ਚ ਮਾਨੁਸ਼ੀ ਨੇ ਸੁਨੈਨਾ ਖੇਰਾ ਦੁਆਰਾ ਡਿਜ਼ਾਈਨ ਕੀਤਾ ਹੋਇਆ ਲੇਪਰਡ ਪ੍ਰਿੰਟ ਵਾਲ ਸਿਕਵੇਂਡ ਓਵਰਸਾਈਜ਼ਡ ਬਲੇਜਰ ਪਾਇਆ।

Punjabi Bollywood Tadka

ਉਸ ਨੇ ਆਪਣੇ ਇਸ ਲੁੱਕ ਨੂੰ ਬਲੈਕ ਬੂਟ ਤੇ ਗੋਗਲਸ ਨਾਲ ਕੰਪਲੀਟ ਕੀਤਾ। ਇਸ ਲੁੱਕ ਲਈ ਸ਼ੀਫਾ ਗਿਲਾਨੀ ਉਸ ਦੀ ਸਟਾਈਲਿਸਟ ਸੀ।

Punjabi Bollywood Tadka

ਮਾਨੁਸ਼ੀ ਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਡਿਜ਼ਾਈਨਰ ਅਰਪਿਤਾ ਮਹਿਤਾ ਦੀ ਇਸ ਫਲੋਰਲ ਸਕਰਟ ਤੇ ਰਫਲਡ ਸਟ੍ਰਿਪਡ ਡਰੈੱਸ 'ਚ ਮਾਨੁਸ਼ੀ ਨੇ ਆਪਣੇ ਲੁੱਕ ਨੂੰ ਕੁਝ ਇਸ ਤਰ੍ਹਾਂ ਦੇਸੀ ਟਚ ਦਿੱਤਾ।

Punjabi Bollywood Tadka

ਨਿਖਿਲ ਥਾਂਪੀ ਦੁਆਰਾ ਡਿਜ਼ਾਈਨ ਕੀਤੇ ਗਏ ਕਟਆਊਟ ਬੈਕ ਬਲੈਕ ਬਲੇਜ਼ਰ, ਵ੍ਹਾਈਟ ਸ਼ਰਟ ਤੇ ਬਲੈਕ ਫਲੇਯਰਡ ਟ੍ਰਾਊਜਰ 'ਚ ਮਾਨੁਸ਼ੀ ਕਾਫੀ ਬੋਲਡ ਲੱਗ ਰਹੀ ਸੀ। 

Punjabi Bollywood Tadka
ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਇਹ ਅਫਵਾਹ ਆਈ ਸੀ ਕਿ ਮਾਨੁਸ਼ੀ ਕਰਨ ਜੌਹਰ ਦੀ ਫਿਲਮ 'ਚ ਕੰਮ ਕਰੇਗੀ ਪਰ ਬਾਅਦ 'ਚ ਡਾਇਰੈਕਟਰ ਦੁਆਰਾ ਇਸ ਖਬਰ ਨੂੰ ਖਾਰਿਜ ਕਰ ਦਿੱਤਾ ਗਿਆ।

Punjabi Bollywood Tadka

ਇਕ ਇੰਟਰਵਿਊ ਦੌਰਾਨ ਮਾਨੁਸ਼ੀ ਨੇ ਫਿਲਮ ਬਾਰੇ ਪੁੱਛੇ ਜਾਣ 'ਤੇ ਕਿਹਾ ਸੀ ਕਿ ''ਅਜੇ ਮੈਂ ਆਪਣੇ ਕਾਲਜ ਦੀ ਪੜਾਈ ਪੂਰੀ ਨਹੀਂ ਕੀਤੀ। ਮੈਂ ਕੁਝ ਨਾ ਕੁਝ ਰੋਜ਼ਾਨਾ ਸਿੱਖ ਰਹੀ ਹਾਂ।''

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Manushi ChhillarInstagramPhotoshootThe Ellen Showਮਾਨੁਸ਼ੀ ਛਿੱਲਰ

Edited By

Sunita

Sunita is News Editor at Jagbani.