FacebookTwitterg+Mail

ਫੈਨਜ਼ ਨੂੰ ਪਸੰਦ ਨਹੀਂ ਆਇਆ ਮਿਸ ਵਰਲਡ ਮਾਨੁਸ਼ੀ ਦਾ ਨਵਾਂ ਫੋਟੋਸ਼ੂਟ, ਹੋ ਗਈ ਟਰੋਲ

manushi chhillar new photoshoot
05 March, 2018 02:15:05 PM

ਮੁੰਬਈ (ਬਿਊਰੋ)— ਮਿਸ ਵਰਲਡ ਦਾ ਖਿਤਾਬ ਆਪਣੇ ਨਾਂ ਕਰਨ ਵਾਲੀ ਮਾਨੁਸ਼ੀ ਛਿੱਲਰ ਆਪਣੇ ਨਵੇਂ ਫੋਟੋਸ਼ੂਟ ਨੂੰ ਲੈ ਕੇ ਚਰਚਾ 'ਚ ਹੈ। ਉਸ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
Punjabi Bollywood Tadka
ਉਸ ਨੇ ਇਹ ਫੋਟੋਸ਼ੂਟ ਪ੍ਰਸਿੱਧ ਮੈਗਜ਼ੀਨ ਗਰਾਜ਼ੀਆ ਲਈ ਕਰਵਾਇਆ ਹੈ। ਫੋਟੋਸ਼ੂਟ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ। ਮਾਨੁਸ਼ੀ ਦਾ ਇਹ ਫੋਟੋਸ਼ੂਟ ਮੈਗਜ਼ੀਨ ਦੇ ਮਾਰਚ ਮਹੀਨੇ ਦੇ ਅੰਕ ਲਈ ਕਰਵਾਇਆ ਗਿਆ ਹੈ।
Punjabi Bollywood Tadka
ਮਾਨੁਸ਼ੀ ਨੇ ਕੁਝ ਘੰਟੇ ਪਹਿਲਾਂ ਹੀ ਇਸ ਫੋਟੋਸ਼ੂਟ ਦੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ ਤੇ ਇਨ੍ਹਾਂ ਤਸਵੀਰਾਂ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ। ਉਥੇ ਉਸ ਨੂੰ ਆਪਣੇ ਨਵੇਂ ਫੋਟੋਸ਼ੂਟ ਕਾਰਨ ਸੋਸ਼ਲ ਮੀਡੀਆ 'ਤੇ ਟਰੋਲ ਵੀ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਮਾਨੁਸ਼ੀ ਦੀ ਵੱਖਰੀ ਲੁੱਕ ਸਾਹਮਣੇ ਆ ਰਹੀ ਹੈ। ਮਾਨੁਸ਼ੀ ਦੇ ਕੁਝ ਫੈਨਜ਼ ਉਸ ਦੀਆਂ ਤਸਵੀਰਾਂ ਨੂੰ ਖੂਬਸੂਰਤ ਦੱਸ ਰਹੇ ਹਨ ਤਾਂ ਕੁਝ ਲੋਕ ਉਸ ਦੇ ਮੇਕਅੱਪ ਨੂੰ ਲੈ ਕੇ ਕੁਮੈਂਟ ਕਰ ਰਹੇ ਹਨ।
Punjabi Bollywood Tadka
ਮਾਨੁਸ਼ੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਸ ਨੂੰ ਕਾਫੀ ਟਰੋਲ ਕੀਤਾ ਜਾ ਰਿਹਾ ਹੈ। ਕੁਝ ਇੰਸਟਾਗ੍ਰਾਮ ਯੂਜ਼ਰਸ ਨੇ ਕੁਮੈਂਟ ਕਰਦਿਆਂ ਪੁੱਛਿਆ ਹੈ, 'ਕੀ ਇਹ ਤੁਸੀਂ ਹੀ ਹੋ?' ਉਥੇ ਕੁਝ ਦਾ ਕਹਿਣਾ ਹੈ, 'ਇਸ ਤੋਂ ਖਰਾਬ ਮੇਕਅੱਪ ਕਦੇ ਨਹੀਂ ਹੋਇਆ।' ਕੁਝ ਯੂਜ਼ਰਸ ਨੇ ਉਸ ਦੇ 'ਆਈ ਮੇਕਅੱਪ ਦੇ ਲਾਲ ਸ਼ੇਡ' 'ਤੇ ਵੀ ਸਵਾਲ ਕੀਤੇ ਹਨ।​​​​​​​​​​​​​​


Tags: Manushi Chhillar Photoshoot Grazia Instagram

Edited By

Rahul Singh

Rahul Singh is News Editor at Jagbani.