ਨਵੀਂ ਦਿੱਲੀ (ਬਿਊਰੋ)— ਮਿਸ ਵਰਲਡ 2017 ਚੁਣੀ ਜਾਣ ਤੋਂ ਬਾਅਦ ਮਾਨੁਸ਼ੀ ਛਿੱਲਰ ਦਾ ਖੁਮਾਰ ਦੁਨੀਆ ਭਰ ਦੇ ਲੋਕਾਂ ਦੇ ਸਿਰ ਤੋਂ ਉਤਰਨ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਮਾਨੁਸ਼ੀ ਜਿਥੇ ਵੀ ਜਾਂਦੀ ਹੈ, ਫੈਨਜ਼ ਨਾਲ ਘਿਰੀ ਨਜ਼ਰ ਆਉਂਦੀ ਹੈ ਪਰ ਇਕ ਚੀਜ਼ ਜਿਸ ਦਾ ਉਹ ਕਦੇ ਸਾਥ ਨਹੀਂ ਛੱਡਦੀ, ਉਹ ਹੈ ਉਸ ਦੀ ਮੁਸਕਰਾਹਟ। ਹਾਲ ਹੀ 'ਚ ਦਿੱਲੀ ਰੋਡ ਸ਼ੋਅ ਦੌਰਾਨ ਵੀ ਇਹੀ ਦੇਖਣ ਨੂੰ ਮਿਲਿਆ। ਮਿਸ ਵਰਲਡ ਚੁਣੀ ਜਾਣ ਤੋਂ ਬਾਅਦ ਪਹਿਲੀ ਵਾਰ ਮਾਨੁਸ਼ੀ ਦਿੱਲੀ ਦੀਆਂ ਸੜਕਾਂ 'ਤੇ ਇਸ ਅੰਦਾਜ਼ 'ਚ ਨਜ਼ਰ ਆਈ ਸੀ। ਇਸ ਦੌਰਾਨ ਮਾਨੁਸ਼ੀ ਦਾ ਤਾਜ ਉਸ ਦੀ ਖੂਬਸੂਰਤੀ 'ਚ ਚਾਰ ਚੰਨ ਲਗਾ ਰਿਹਾ ਸੀ। ਭੀੜ ਦੀ ਗੱਲ ਕਰੀਏ ਤਾਂ ਮਾਨੁਸ਼ੀ ਦੀ ਇਕ ਝਲਕ ਪਾਉਣ ਲਈ ਸਾਰੇ ਕਾਫੀ ਬੇਚੈਨ ਸਨ। ਅਜਿਹੇ 'ਚ ਮਾਨੁਸ਼ੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਮਾਨੁਸ਼ੀ ਮਿਸ ਵਰਲਡ ਬਣਨ ਤੋਂ ਬਾਅਦ ਜਦੋਂ ਦੀ ਚੀਨ ਤੋਂ ਭਾਰਤ ਪਰਤੀ ਹੈ, ਉਦੋਂ ਤੋਂ ਕਾਫੀ ਰੁੱਝੀ ਹੋਈ ਹੈ ਪਰ ਉਸ ਦੇ ਮੁਸਕਰਾਉਂਦੇ ਚਿਹਰੇ ਨੂੰ ਦੇਖਣ ਤੋਂ ਬਾਅਦ ਉਸ ਦੀ ਥਕਾਣ ਦਾ ਅੰਦਾਜ਼ਾ ਕਦੇ ਨਹੀਂ ਲਗਾਇਆ ਜਾ ਸਕਦਾ ਹੈ।