ਮੁੰਬਈ— ਜਿਵੇਂ ਕਿ ਹੋਸਟ ਸਲਮਾਨ ਖਾਨ ਕਹਿੰਦੇ ਹਨ ਕਿ 'ਬਿਗ ਬੌਸ' ਦੇ ਘਰ 'ਚ ਕੁਝ ਵੀ ਫਿਕਸ ਨਹੀਂ ਹੈ। ਨਾ ਦੋਸਤੀ ਅਤੇ ਨਾ ਹੀ ਦੁਸ਼ਮਣੀ। ਠੀਕ ਉਂਝ ਹੀ ਕੁਝ 'ਬਿਗ ਬੌਸ' ਦੇ ਸ਼ੋਅ 'ਚ ਹੋ ਗਿਆ ਹੈ। ਬਿਗ ਬੌਸ ਦੇ ਘਰ 'ਚ ਬਣ ਰਹੀ ਜੋੜੀ ਇਕ ਵਾਰ ਫਿਰ ਟੁੱਟ ਗਈ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਮਨਵੀਰ ਅਤੇ ਨਿਤਿਭਾ ਕੌਲ ਦੀ ਦੋਸਤੀ ਦੇ ਰਿਸ਼ਤੇ ਦੇ ਬਾਰੇ ਦੀ। ਮਨੁ ਪੰਜਾਬੀ ਦੇ ਘਰ ਦੇਬਾਹਰ ਜਾਣ ਦੇ ਬਾਅਦ ਮਨਵੀਰ ਅਤੇ ਨਿਤਿਭਾ ਇਕ-ਦੂਜੇ ਦੇ ਕਰੀਬ ਆ ਗਏ ਸਨ ਪਰ ਹੁਣ ਦੋਹਾਂ ਦੇ ਵਿੱਚ ਦੀ ਦੋਸਤੀ ਟੁੱਟਦੀ ਨਜ਼ਰ ਆ ਰਹੀ ਹੈ ਅਤੇ ਇਸ ਵਾਰ ਸਾਰੀਆਂ ਹੱਦਾਂ ਵੀ ਪਾਰ ਹੋ ਗਈਆਂ ਹਨ। ਰਿਪੋਰਟਜ਼ ਅਨੁਸਾਰ ਅਜਿਹਾ ਦੱਸਿਆ ਜਾ ਰਿਹਾ ਹੈ ਕਿ ਬਿਗ ਬੌਸ ਦੇ ਅਨਾਉਂਸ ਕਰਨ ਦੇ ਬਾਅਦ ਮਨਵੀਰ ਨੇ ਨਿਤਿਭਾ ਨੂੰ ਅੰਗਰੇਜ਼ੀ 'ਚ ਗੱਲ ਕਰਨ ਦੀ ਬਜਾਏ ਹਿੰਦੀ 'ਚ ਬੋਲਣ ਨੂੰ ਕਿਹਾ।
ਇਸ ਗੱਲ ਨੂੰ ਫਿਰ ਤੋਂ ਚੇਤਾਵਨੀ ਦੇਣ ਦੇ ਬਾਅਦ ਮਨਵੀਰ ਨੇ ਕੜੇ ਅੰਦਾਜ਼ ਨਿਤਿਭਾ ਨੂੰ ਕਿਹਾ ਪਰ ਨਿਤਿਭਾ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਆਇਆ। ਗੁੱਸੇ 'ਚ ਨਿਤਿਭਾ ਨੇ ਮਨਵੀਰ ਦੇ ਇਸ ਵਿਵਹਾਰ 'ਤੇ ਅਤੇ ਉਨ੍ਹਾਂ ਨੂੰ ਆਪਣੇ ਸ਼ਬਦਾਂ 'ਤੇ ਕਾਬੂ ਰੱਖਣ ਲਈ ਕਿਹਾ ਪਰ ਮਨਵੀਰ, ਨਿਤਿਭਾ 'ਤੇ ਚਿੱਲਾਉਂਦੇ ਰਹੇ। ਇਹੀਂ ਕਾਰਨ ਸੀ ਕਿ ਨਿਤਿਭਾ ਨੇ ਆਪਣਾ ਆਪਾ ਖੋ ਦਿੱਤਾ ਅਤੇ ਮਨਵੀਰ ਨੂੰ ਅਜਿਹੇ ਸ਼ਬਦ ਵੀ ਕਹਿ ਦਿੱਤੇ, ਜੋ ਕਿ ਉਨ੍ਹਾਂ ਨੇ ਕਦੇ ਨਹੀਂ ਕਹੇ ਸਨ।
ਖੈਰ, ਹੈਰਾਨੀ ਵਾਲੇ ਇਸ ਮੰਜ਼ਰ ਨੇ ਦੋਹਾਂ ਦੇ ਵਿੱਚ ਇਕ ਵੱਡੀ ਲੜਾਈ ਪੈਦਾ ਕਰ ਦਿੱਤੀ ਹੈ, ਜਿਸ ਨਾਲ ਦੋਹਾਂ ਦੀ ਦੋਸਤੀ ਦਾ ਰਿਸ਼ਤਾ ਕਾਫੀ ਮੁਸ਼ਕਿਲਾਂ 'ਚ ਪੁੱਜ ਗਿਆ ਹੈ।