ਮੁੰਬਈ— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਇਨ੍ਹੀਂ ਦਿਨੀਂ ਆਪਣੀਆਂ ਆਉਣ ਵਾਲੀਆਂ ਫਿਲਮਾਂ ਦੀ ਸ਼ੂਟਿੰਗ 'ਚ ਵਿਅਸਥ ਹਨ ਪਰ ਫਿਰ ਵੀ ਆਪਣੀ ਪਤਨੀ ਮਾਨਯਤਾ ਦੱਤ ਅਤੇ ਬੱਚਿਆਂ ਨਾਲ ਛੁਟੀਆਂ ਮਨਾ ਰਹੇ ਹਨ। ਬੀਤੇ ਦਿਨੀਂ ਮਾਨਯਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਉਹ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ ਪਰ ਹਾਲ ਹੀ 'ਚ ਮਾਨਯਤਾ ਨੇ ਸਵਿਮ ਸੂਟ 'ਚ ਤਸਵੀਰ ਪੋਸਟ ਕੀਤੀ ਹੈ ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ।
ਇਨ੍ਹਾਂ ਤਸਵੀਰਾਂ 'ਚ ਮਾਨਯਤਾ ਬਿਕਨੀ ਪਹਿਣੇ ਨਜ਼ਰ ਆ ਰਹੀ ਹੈ ਅਤੇ ਇਸ ਵਜ੍ਹਾ ਕਰਕੇ ਉਹ ਕਾਫੀ ਚਰਚਾ 'ਚ ਬਣੀ ਹੋਈ ਹੈ।
ਪਿਛਲੇ ਦਿਨੀਂ ਸੰਜੇ ਦੱਤ ਦੀ ਪਤਨੀ ਮਾਨਯਤਾ ਦੱਤ ਬੱਚਿਆਂ ਨਾਲ ਸ਼੍ਰੀਲੰਕਾ 'ਚ ਸੀ। ਇਨ੍ਹਾਂ ਤਸੀਵਰਾਂ 'ਚ ਸੰਜੇ ਦੱਤ ਨਹੀਂ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਬੀਤੇ ਦਿਨੀਂ ਮਾਨਯਤਾ ਨੇ ਛੁੱਟੀਆਂ ਦੌਰਾਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ ਜਿਨ੍ਹਾਂ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ ।
ਮਾਨਯਤਾ ਅਕਸਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹੁਣ ਤਕ ਮਾਨਯਤਾ ਕਰੀਬ 400 ਤੋਂ ਜ਼ਿਆਦਾ ਪੋਸਟ ਸ਼ੇਅਰ ਕਰ ਚੁੱਕੀ ਹੈ।