FacebookTwitterg+Mail

ਸੰਜੇ ਦੱਤ ਦੀ ਪਤਨੀ ਤੇ ਬੇਟੀ ਵਿਚਾਲੇ ਦੂਰੀਆਂ ਹੋਈਆਂ ਘੱਟ, ਪੋਸਟ ਕੀਤੀ ਇਹ ਤਸਵੀਰ

manyata posted a pic with trishala on instagram
12 February, 2017 06:55:24 PM
ਮੁੰਬਈ— ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਦੱਤ ਤੇ ਪਤਨੀ ਮਾਨਿਅਤਾ ਦੱਤ ਵਿਚਾਲੇ ਦੂਰੀਆਂ ਘੱਟ ਹੁੰਦੀਆਂ ਨਜ਼ਰ ਆ ਰਹੀਆਂ ਹਨ। ਹਾਲ ਹੀ 'ਚ ਮਾਨਿਅਤਾ ਨਿਊਯਾਰਕ 'ਚ ਸੀ ਤੇ ਉਥੇ ਉਨ੍ਹਾਂ ਨੇ ਤ੍ਰਿਸ਼ਾਲਾ ਨਾਲ ਸਮਾਂ ਬਤੀਤ ਕੀਤਾ। ਮਾਨਿਅਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤ੍ਰਿਸ਼ਾਲਾ ਨਾਲ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ। ਉਥੇ ਤ੍ਰਿਸ਼ਾਲਾ ਦਾ ਸਨੈਪਚੈਟ ਅਕਾਊਂਟ ਵੀ ਮਾਨਿਅਤਾ ਨਾਲ ਤਸਵੀਰਾਂ 'ਚ ਭਰਿਆ ਪਿਆ ਹੈ।
ਅਸਲ 'ਚ ਤ੍ਰਿਸ਼ਾਲਾ, ਸੰਜੇ ਦੱਤ ਦੀ ਪਹਿਲੀ ਪਤਨੀ ਰਿਚਾ ਸ਼ਰਮਾ ਦੀ ਬੇਟੀ ਹੈ। ਰਿਚਾ ਦੀ ਮੌਤ 1996 'ਚ ਬ੍ਰੇਨ ਟਿਊਮਰ ਨਾਲ ਹੋਈ ਸੀ। ਉਦੋਂ ਤੋਂ ਤ੍ਰਿਸ਼ਾਲਾ ਨਿਊਯਾਰਕ 'ਚ ਆਪਣੇ ਨਾਨਾ-ਨਾਨੀ ਨਾਲ ਰਹਿੰਦੀ ਹੈ। ਜਦੋਂ ਸੰਜੇ ਦੱਤ ਨੇ ਮਾਨਿਅਤਾ ਨਾਲ ਤੀਜਾ ਵਿਆਹ ਕਰਵਾਇਆ ਸੀ, ਉਦੋਂ ਖਬਰਾਂ ਆ ਰਹੀਆਂ ਸਨ ਕਿ ਤ੍ਰਿਸ਼ਾਲਾ ਇਸ ਵਿਆਹ ਤੋਂ ਖੁਸ਼ ਨਹੀਂ ਹੈ ਪਰ ਲੱਗਦਾ ਹੈ ਕਿ ਹੁਣ ਦੋਵਾਂ ਵਿਚਾਲੇ ਸਭ ਠੀਕ ਹੋ ਗਿਆ ਹੈ।

Tags: Sanjay Dutt Manyata Dutt Trishala Dutt ਸੰਜੇ ਦੱਤ ਮਾਨਿਅਤਾ ਦੱਤ ਤ੍ਰਿਸ਼ਾਲਾ