FacebookTwitterg+Mail

ਲੋਕਾਂ ਦੀ ਉਤਸੁਕਤਾ ਨੂੰ ਹੋਰ ਵਧਾਏਗਾ 'ਮਰ ਗਏ ਓਏ ਲੋਕੋ' ਦਾ ਟਰੇਲਰ, 2 ਦਿਨਾਂ ਬਾਅਦ ਹੋਵੇਗਾ ਰਿਲੀਜ਼

mar gaye oye loko
11 August, 2018 09:19:36 AM

ਜਲੰਧਰ(ਰਾਹੁਲ ਸਿੰਘ)— ਪੰਜਾਬੀ ਫਿਲਮ 'ਮਰ ਗਏ ਓਏ ਲੋਕੋ' ਦੇ ਟ੍ਰੇਲਰ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ, ਜਿਸ ਦੀ ਰਿਲੀਜ਼ ਡੇਟ ਸਾਹਮਣੇ ਆ ਗਈ ਹੈ। ਫਿਲਮ ਦਾ ਟ੍ਰੇਲਰ 13 ਅਗਸਤ ਨੂੰ ਰਿਲੀਜ਼ ਹੋਵੇਗਾ। ਇਸ ਗੱਲ ਦੀ ਜਾਣਕਾਰੀ ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝੀ ਕਰਦਿਆਂ ਦਿੱਤੀ ਹੈ। ਇਹ ਟ੍ਰੇਲਰ ਹੰਬਲ ਮਿਊਜ਼ਿਕ ਦੇ ਯੂ-ਟਿਊਬ ਚੈਨਲ 'ਤੇ ਰਿਲੀਜ਼ ਹੋਵੇਗਾ।

'ਮਰ ਗਏ ਓਏ ਲੋਕੋ' ਦਾ ਟੀਜ਼ਰ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ, ਜਿਹੜਾ ਖੂਬ ਹਸਾ ਰਿਹਾ ਹੈ। ਹੁਣ ਸਭ ਦੀਆਂ ਨਜ਼ਰਾਂ ਟ੍ਰੇਲਰ 'ਤੇ ਟਿਕੀਆਂ ਹੋਈਆਂ ਹਨ। ਫਿਲਮ 'ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ ਤੇ ਸਪਨਾ ਪੱਬੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ, ਜਿਹੜੇ 'ਸੂਬੇਦਾਰ ਜੋਗਿੰਦਰ ਸਿੰਘ' ਵਰਗੀ ਸੁਪਰਹਿੱਟ ਪੰਜਾਬੀ ਫਿਲਮ ਬਣਾ ਚੁੱਕੇ ਹਨ। 'ਮਰ ਗਏ ਓਏ ਲੋਕੋ' ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖੀ ਹੈ ਤੇ ਫਿਲਮ ਨੂੰ ਪ੍ਰੋਡਿਊਸ ਵੀ ਖੁਦ ਗਿੱਪੀ ਨੇ ਹੀ ਕੀਤਾ ਹੈ। ਦੁਨੀਆਭਰ 'ਚ ਇਹ ਫਿਲਮ 31 ਅਗਸਤ 2018 ਨੂੰ ਰਿਲੀਜ਼ ਹੋਵੇਗੀ।


Tags: Mar Gaye Oye LokoGippy GrewalSapna PabbiBinnu DhillonBN SharmaJaswinder BhallaKaramjit AnmolRaghveer Boli

Edited By

Sunita

Sunita is News Editor at Jagbani.