FacebookTwitterg+Mail

5 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਫਿਲਮ 'ਮਰ ਗਏ ਓਏ ਲੋਕੋ' ਦਾ ਟ੍ਰੇਲਰ

mar gaye oye loko
18 August, 2018 08:51:37 AM

ਜਲੰਧਰ(ਰਾਹੁਲ ਸਿੰਘ)- ਆਗਾਮੀ ਫਿਲਮ 'ਮਰ ਗਏ ਓਏ ਲੋਕੋ' ਦਾ ਟ੍ਰੇਲਰ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦਾ ਟ੍ਰੇਲਰ ਯੂ-ਟਿਊਬ 'ਤੇ ਹੁਣ ਤਕ 5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਖਬਰ ਲਿਖੇ ਜਾਣ ਤਕ ਟ੍ਰੇਲਰ ਯੂ-ਟਿਊਬ 'ਤੇ 12ਵੇਂ ਨੰਬਰ 'ਤੇ ਟਰੈਂਡ ਕਰ ਰਿਹਾ ਸੀ। ਫਿਲਮ ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖੀ ਹੈ ਤੇ ਇਸ ਨੂੰ ਪ੍ਰੋਡਿਊਸ ਵੀ ਖੁਦ ਗਿੱਪੀ ਨੇ ਹੀ ਕੀਤਾ ਹੈ। ਫਿਲਮ ਦੇ ਟ੍ਰੇਲਰ ਤੋਂ ਇਲਾਵਾ ਇਸ ਦੇ ਗੀਤ ਵੀ ਖੂਬ ਚਰਚਾ 'ਚ ਹਨ। ਫਿਲਮ ਦੇ ਹੁਣ ਤਕ ਤਿੰਨ ਗੀਤ ਰਿਲੀਜ਼ ਹੋਏ ਹਨ, ਜਿਨ੍ਹਾਂ 'ਚ 'ਆਜਾ ਨੀ ਆਜਾ', ਟਾਈਟਲ ਟ੍ਰੈਕ 'ਮਰ ਗਏ ਓਏ ਲੋਕੋ' ਤੇ 'ਫਿਊਲ' ਸ਼ਾਮਲ ਹਨ। 'ਫਿਊਲ' ਗੀਤ ਨੂੰ ਆਵਾਜ਼ ਗਿੱਪੀ ਗਰੇਵਾਲ ਨੇ ਦਿੱਤੀ ਹੈ। ਇਸ ਦਾ ਸੰਗੀਤ ਸਨੈਪੀ ਵਲੋਂ ਦਿੱਤਾ ਗਿਆ ਹੈ ਤੇ ਬੋਲ ਰੈਵ ਹੰਜਰਾ ਨੇ ਲਿਖੇ ਹਨ। ਗੀਤ 'ਚ ਗਿੱਪੀ ਗਰੇਵਾਲ ਤੇ ਸਪਨਾ ਪੱਬੀ ਦੀ ਕਿਊਟ ਕੈਮਿਸਟਰੀ ਵੀ ਦੇਖਣ ਨੂੰ ਮਿਲ ਰਹੀ ਹੈ।


ਦੱਸਣਯੋਗ ਹੈ ਕਿ ਫਿਲਮ 'ਚ ਗਿੱਪੀ ਤੇ ਸਪਨਾ ਪੱਬੀ ਤੋਂ ਇਲਾਵਾ ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ ਤੇ ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤੀ ਹੈ, ਜਿਹੜੀ ਦੇਸ਼-ਵਿਦੇਸ਼ਾਂ 'ਚ 31 ਅਗਸਤ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Mar Gaye Oye LokoGippy GrewalSapna PabbiBinnu DhillonBN SharmaJaswinder BhallaKaramjit AnmolRaghveer Boli

Edited By

Sunita

Sunita is News Editor at Jagbani.