FacebookTwitterg+Mail

'ਮਰ ਗਏ ਓਏ ਲੋਕੋ' 'ਚ ਨਜ਼ਰ ਆਉਣਗੀਆਂ ਖੂਬਸੂਰਤ ਭੂਤਣੀਆਂ ਤੇ ਹਾਈਟੈਕ ਧਰਮਰਾਜ

mar gaye oye loko
22 August, 2018 12:30:33 PM

ਜਲੰਧਰ(ਬਿਊਰੋ)— ਪੰਜਾਬੀ ਫਿਲਮ ਇੰਡਸਟਰੀ ਦੇ ਦੇਸੀ ਰੌਕ ਸਟਾਰ ਗਿੱਪੀ ਗਰੇਵਾਲ ਦੇ ਨਿੱਜੀ ਬੈਨਰ 'ਹੰਬਲ ਮੋਸ਼ਨ ਪਿਕਚਰ' ਦੀ ਤੀਜੀ ਫਿਲਮ 'ਮਰ ਗਏ ਓਏ ਲੋਕੋ' 31 ਅਗਸਤ ਨੂੰ ਸਿਨੇਮਾਘਰਾਂ 'ਚ ਰੌਣਕਾਂ ਲਾਉਣ ਜਾ ਰਹੀ ਹੈ। ਇਸ ਫਿਲਮ 'ਚ ਤੁਹਾਨੂੰ ਖੂਬਸੂਰਤ ਭੂਤਾਂ ਅਤੇ ਧਰਮਰਾਜ ਦਾ ਹਾਈਟੈਕ ਦਰਬਾਰ ਦੇਖਣ ਨੂੰ ਮਿਲੇਗਾ। ਇਹੀ ਨਹੀਂ ਤੁਸੀਂ ਇਸ ਫਿਲਮ 'ਚ ਨਵੇਂ ਕਿਸਮ ਦੇ ਜਮਦੂਤ ਅਤੇ ਚੁੜੇਲਾਂ ਦੇ ਦਰਸ਼ਨ ਵੀ ਕਰੋਗੇ। ਇਹ ਭੂਤ-ਪ੍ਰੇਤ ਅਤੇ ਚੁੜੇਲਾਂ ਤੁਹਾਨੂੰ ਡਰਾਉਣਗੀਆਂ ਨਹੀਂ ਸਗੋਂ ਤੁਹਾਡਾ ਖੂਬ ਮਨੋਰੰਜਨ ਕਰਨਗੀਆਂ। ਇਸ ਫਿਲਮ ਦੀ ਕਹਾਣੀ ਵੀ ਗਿੱਪੀ ਗਰੇਵਾਲ ਨੇ ਲਿਖੀ ਹੋਈ। ਸਿਮਰਜੀਤ ਵਲੋਂ ਨਿਰਦੇਸ਼ਤ ਕੀਤੀ ਗਈ ਇਸ ਫਿਲਮ 'ਚ ਗਿੱਪੀ ਗਰੇਵਾਲ ਨਾਲ ਸਪਨਾ ਪੱਬੀ ਦੀ ਕੈਮਿਸਟਰੀ ਦੇਖਣ ਨੂੰ ਮਿਲੇਗੀ। ਗਿੱਪੀ ਤੇ ਸਪਨਾ ਤੋਂ ਇਲਾਵਾ ਇਸ ਫਿਲਮ 'ਚ ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਬੀ. ਐਨ. ਸ਼ਰਮਾ, ਰਘਬੀਰ ਬੋਲੀ, ਬਨਿੰਦਰ ਬਨੀ, ਹੌਬੀ ਧਾਲੀਵਾਲ, ਰੁਪਿੰਦਰ ਰੂਪੀ, ਹਾਰਬੀ ਸੰਘਾ ਸਮੇਤ ਕਈ ਹੋਰ ਚਰਚਿਤ ਚਿਹਰੇ ਨਜ਼ਰ ਆਉਣਗੇ। 

Punjabi Bollywood Tadka
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ 'ਚ ਨਜ਼ਰ ਆ ਰਿਹਾ ਹੈ ਕਿ ਧਰਤੀ ਦੇ ਨਾਲ-ਨਾਲ ਜਮ ਲੋਕ ਯਾਨੀਕਿ ਪਰਲੋਕ ਦੀ ਗੱਲ ਕਰਦੀ ਹੈ। ਪੰਜਾਬੀ ਇੰਡਸਟਰੀ ਦੀ ਇਹ ਪਹਿਲੀ ਫੈਨਟਸੀ ਫਿਲਮ ਆਖੀ ਜਾ ਸਕਦੀ ਹੈ, ਜਿਸ 'ਚ ਇਕ ਬੰਦੇ ਦੇ ਮਰਨ ਤੋਂ ਬਾਅਦ ਉਸ ਨੂੰ ਮੁੜ ਤੋਂ ਕਿਸੇ ਹੋਰ ਦੇ ਸਰੀਰ 'ਚ ਆਤਮਾ ਦੇ ਰੂਪ 'ਚ ਪ੍ਰਵੇਸ਼ ਕਰਦਾ ਦਿਖਾਇਆ ਗਿਆ ਹੈ। ਟਰੇਲਰ 'ਚ ਦਿਖਾਇਆ ਗਿਆ ਕਿ ਹੀਰੋ ਗਿੱਪੀ ਗਰੇਵਾਲ ਦੀ ਮੌਤ ਹੋ ਜਾਂਦੀ ਹੈ, ਜਦੋਂ ਉਸ ਨੂੰ ਧਰਮਰਾਜ ਦੇ ਦਰਬਾਰ 'ਚ ਲਿਜਾਇਆ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਉਸ ਨੂੰ ਗਲਤੀ ਨਾਲ ਮਾਰ ਦਿੱਤਾ ਗਿਆ, ਜਦਕਿ ਮਰਨ ਦੀ ਵਾਰੀ ਕਿਸੇ ਹੋਰ ਦੀ ਸੀ। ਉਸ ਨੂੰ ਮੁੜ ਤੋਂ ਧਰਤੀ 'ਤੇ ਆਤਮਾ ਦੇ ਰੂਪ 'ਚ ਫਿਲਮ ਦੇ ਇਕ ਹੋਰ ਅਹਿਮ ਕਿਰਦਾਰ ਯਾਨੀ ਬੀਨੂੰ ਢਿੱਲੋਂ ਦੇ ਸਰੀਰ 'ਚ ਭੇਜਿਆ ਜਾਂਦਾ ਹੈ। ਇਨ੍ਹਾਂ ਦੋਵਾਂ ਦਾ ਕਿਰਦਾਰ ਦਾ ਸੁਭਾਅ ਬਿਲਕੁਲ ਵੱਖਰਾ ਹੈ ਪਰ ਜਦੋਂ ਬੀਨੂੰ ਢਿੱਲੋਂ ਦੇ ਸਰੀਰ 'ਚ ਗਿੱਪੀ ਗਰੇਵਾਲ ਦੀ ਆਤਮਾ ਆਵੇਗੀ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿਸ ਤਰ੍ਹਾਂ ਦਾ ਕਾਮੇਡੀ ਮਾਹੌਲ ਪੈਦਾ ਹੋਵੇਗਾ। ਇਸ ਫਿਲਮ ਦੇ ਜ਼ਰੀਏ ਦਰਸ਼ਕ ਗਿੱਪੀ ਦੇ ਨਾਲ-ਨਾਲ ਬੀਨੂੰ ਢਿੱਲੋਂ ਨੂੰ ਵੀ ਇਕ ਵੱਖਰੇ ਤੇ ਦਮਦਾਰ ਕਿਰਦਾਰ 'ਚ ਨਜ਼ਰ ਆਉਣਗੇ। ਫਿਲਮ ਨੂੰ ਮਿਊਜ਼ੀਕਲ ਵੀ ਕਾਫੀ ਮਜ਼ਬੂਤ ਬਣਾਇਆ ਗਿਆ ਹੈ। ਇਹੀ ਵਜ੍ਹਾ ਹੈ ਕਿ ਫਿਲਮ ਦਾ ਹਰ ਗੀਤ ਹਰ ਵਰਗ ਦੇ ਸਰੋਤਿਆਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। 


ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਅਤੇ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਇਹ ਇਕੱਠਿਆ ਦੀ ਦੂਜੀ ਫਿਲਮ ਹੈ। ਇਸ ਤੋਂ ਪਹਿਲਾਂ ਦੋਵੇਂ 'ਸੂਬੇਦਾਰ ਜੋਗਿੰਦਰ ਸਿੰਘ' 'ਚ ਕੰਮ ਕਰ ਚੁੱਕੇ ਹਨ। ਹਰ ਵਾਰ ਹਰ ਫਿਲਮ 'ਚ ਕੁਝ ਵੱਖਰਾ ਕਰਨ ਵਾਲੇ ਗਿੱਪੀ ਗਰੇਵਾਲ ਦੀ ਇਸ ਫਿਲਮ ਨੂੰ ਲੈ ਕੇ ਹਰ ਪਾਸੇ ਖੂਬ ਚਰਚਾ ਵੀ ਹੋ ਰਹੀ ਹੈ। ਗਿੱਪੀ ਮੁਤਾਬਕ ਇਹ ਫਿਲਮ ਆਮ ਕਾਮੇਡੀ ਫਿਲਮਾਂ ਵਰਗੀ ਨਹੀਂ ਹੈ। ਇਸ ਫਿਲਮ 'ਚ ਹਾਲਤ ਹੀ ਕੁਝ ਅਜਿਹੇ ਬਣਦੇ ਹਨ ਕਿ ਦਰਸ਼ਕ ਹੱਸੇ ਬਿਨਾਂ ਨਹੀਂ ਰਹਿ ਸਕਣਗੇ। ਹਰ ਵਰਗ ਦੇ ਸਰੋਤਿਆਂ ਨੂੰ ਧਿਆਨ 'ਚ ਰੱਖਕੇ ਬਣਾਈ ਗਈ ਇਸ ਫਿਲਮ 'ਚ ਉੱਚ ਪੱਧਰੀ ਤਕਨੀਕ ਦੀ ਵਰਤੋਂ ਕੀਤੀ ਗਈ ਹੈ, ਜੋ ਫਿਲਮ ਦੇ ਟਰੇਲਰ 'ਚ ਵੀ ਸਾਫ ਨਜ਼ਰ ਆ ਰਹੀ ਹੈ। ਇਹ ਫਿਲਮ ਪੰਜਾਬੀ ਸਿਨੇਮੇ ਨੂੰ ਤਕਨੀਕ ਪੱਖੋਂ ਵੀ ਮਜ਼ਬੂਤ ਬਣਾਏਗੀ।


Tags: Mar Gaye Oye LokoGippy GrewalSapna PabbiBinnu DhillonBN SharmaJaswinder BhallaKaramjit AnmolRaghveer Boli

Edited By

Sunita

Sunita is News Editor at Jagbani.