FacebookTwitterg+Mail

ਬਿਪਤਾ 'ਚ ਫਸੇ ਬੰਦੇ ਦੀ ਕਹਾਣੀ ਹੈ ਗਿੱਪੀ-ਬੀਨੂੰ ਢਿੱਲੋਂ ਦੀ 'ਮਰ ਗਏ ਓ ਲੋਕੋ'

mar gaye oye loko
29 August, 2018 10:16:32 AM

ਜਲੰਧਰ(ਬਿਊਰੋ)— ਪੰਜਾਬੀ ਮਿਊਜ਼ਿਕ ਅਤੇ ਸੰਗੀਤ ਜਗਤ ਦੇ ਸਥਾਪਤ ਚਿਹਰੇ ਗਿੱਪੀ ਗਰੇਵਾਲ ਦੇ ਨਿੱਜੀ ਬੈਨਰ 'ਹੰਬਲ ਮੋਸ਼ਨ ਪਿਕਚਰ' ਦੇ ਬੈਨਰ ਦੀ ਤੀਜੀ ਫਿਲਮ 'ਮਰ ਗਏ ਓ ਲੋਕੋ' 31 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਗਿੱਪੀ ਗਰੇਵਾਲ ਦੀ ਲਿਖੀ ਅਤੇ ਸਿਮਰਜੀਤ ਸਿੰਘ ਦੁਆਰਾ ਨਿਰਦੇਸ਼ਤ ਕੀਤੀ ਇਸ ਫਿਲਮ ਦਾ ਮਿਊਜ਼ਿਕ ਅਤੇ ਟਰੇਲਰ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਖੂਬ ਚਰਚਾ 'ਚ ਛਾਇਆ ਹੋਇਆ ਹੈ। ਹੁਣ ਤੱਕ ਇਸ ਫਿਲਮ ਦੇ ਵਿਸ਼ਾ ਵਸਤੂ ਬਾਬਤ ਹਰ ਦਰਸ਼ਕ ਨੂੰ ਜਾਣਕਾਰੀ ਮਿਲ ਗਈ ਹੈ। ਇਸ ਨੂੰ ਪੰਜਾਬੀ ਦੀ ਆਪਣੇ ਕਿਸਮ ਦੀ ਪਹਿਲੀ ਫੈਨਟਸੀ ਫਿਲਮ ਕਿਹਾ ਜਾ ਸਕਦਾ ਹੈ, ਜਿਸ 'ਚ ਲੋਕ ਦੇ ਨਾਲ-ਨਾਲ ਪਰਲੋਕ ਦੇ ਵੀ ਦੀਦਾਰ ਹੋ ਰਹੇ ਹਨ। ਅਜਿਹਾ ਕਿਸੇ ਪੰਜਾਬੀ ਫਿਲਮ 'ਚ ਪਹਿਲੀ ਵਾਰ ਹੋ ਰਿਹਾ ਹੈ, ਜਿਸ 'ਚ ਭੂਤਾਂ, ਪ੍ਰੇਤਾਂ ਤੇ ਚੁੜੇਲਾਂ ਨੂੰ ਗਲੋਰੀਫਾਈ ਕੀਤਾ ਗਿਆ ਹੋਵੇ। ਇਹ ਭੂਤਾਂ, ਪ੍ਰੇਤਾਂ ਡਰਾਉਂਦੀਆਂ ਨਹੀਂ ਸਗੋਂ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਉਂਦੀਆਂ ਹਨ।

Punjabi Bollywood Tadka
ਦਰਅਸਲ ਇਹ ਫਿਲਮ ਇਕ ਅਜਿਹੇ ਬਿਪਤਾ 'ਚ ਫਸੇ ਵਿਅਕਤੀ ਦੀ ਕਹਾਣੀ ਹੈ, ਜਿਸ ਦੀ ਗਲਤੀ ਨਾਲ ਮੌਤ ਹੋ ਜਾਂਦੀ ਹੈ। ਜਦੋਂ ਉਸ ਨੂੰ ਜਮਦੂਤ ਧਰਮਰਾਜ ਦੇ ਦਰਬਾਰ 'ਚ ਪੇਸ਼ ਕਰਦਾ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਉਹ ਵਿਅਕਤੀ ਨਹੀਂ ਜਿਸ ਦੀ ਮੌਤ ਨਿਸਚਤ ਕੀਤੀ ਗਈ ਸੀ, ਸਗੋਂ ਇਹ ਤਾਂ ਗਲਤੀ ਨਾਲ ਮਰ ਗਿਆ। ਜਮਦੂਤ ਦੀ ਗਲਤੀ ਕਾਰਨ ਮਰੇ ਇਸ ਵਿਅਕਤੀ ਯਾਨੀ ਗਿੱਪੀ ਗਰੇਵਾਲ ਨੂੰ ਮੁੜ ਧਰਤੀ 'ਤੇ ਭੇਜਿਆ ਜਾਂਦਾ ਹੈ ਪਰ ਇਸ ਵਾਰ ਕਿਸੇ ਹੋਰ ਦੇ ਸਰੀਰ 'ਚ। ਯਾਨੀ ਧਰਤੀ 'ਤੇ ਉਸਦੀ ਸਿਰਫ ਰੂਹ ਹੀ ਪਹੁੰਚਦੀ ਹੈ, ਜਿਸ ਨੂੰ ਕਿਸੇ ਹੋਰ ਦੇ ਸਰੀਰ 'ਚ ਰਹਿਣਾ ਪੈਂਦਾ ਹੈ। ਇਹ ਰੂਹ ਬੀਨੂੰ ਢਿੱਲੋਂ ਦੇ ਸਰੀਰ 'ਤੇ ਕਬਜਾ ਕਰਦੀ ਹੈ। ਫਿਲਮ ਦੇ ਇਸੇ ਵਿਸ਼ੇ ਤੋਂ ਹੀ ਜ਼ਾਹਰ ਹੁੰਦਾ ਹੈ ਕਿ ਇਹ ਫਿਲਮ ਹੋਰਾਂ ਫਿਲਮਾਂ ਨਾਲੋਂ ਵੱਖਰੀ ਅਤੇ ਕਾਮੇਡੀ ਭਰਪੂਰ ਹੈ। 

Punjabi Bollywood Tadka
'ਕੈਰੀ ਆਨ ਜੱਟਾ' ਤੋਂ ਬਾਅਦ ਇਹ ਦੂਜੀ ਪੰਜਾਬੀ ਫਿਲਮ ਹੈ, ਜਿਸ 'ਚ ਪੰਜਾਬੀ ਸਿਨੇਮੇ ਦੇ ਅੱਧੀ ਦਰਜਨ ਤੋਂ ਵੱਧ ਦਿੱਗਜ ਕਲਾਕਾਰ ਇੱਕਠੇ ਨਜ਼ਰ ਆਉਣਗੇ। ਇਸ ਫਿਲਮ 'ਚ ਗਿੱਪੀ ਗਰੇਵਾਲ ਅਤੇ ਬੀਨੂੰ ਢਿੱਲੋਂ ਤੋਂ ਇਲਾਵਾ ਕਰਮਜੀਤ ਅਨਮੋਲ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਹੌਬੀ ਧਾਲੀਵਾਲ, ਰਘਬੀਰ ਬੋਲੀ, ਰੁਪਿੰਦਰ ਰੂਪੀ, ਪ੍ਰਿੰਸ ਕੇ ਜੇ ਸਿੰਘ, ਹਰਿੰਦਰ ਭੁੱਲਰ ਅਤੇ ਹਾਰਬੀ ਸੰਘਾ ਸਮੇਤ ਕਈ ਚਿਹਰੇ ਨਜ਼ਰ ਆਉਣਗੇ। ਫਿਲਮ 'ਚ ਗਿੱਪੀ ਦੀ ਹੀਰੋਇਨ ਖੂਬਸੂਰਤ ਅਦਾਕਾਰਾ ਸਪਨਾ ਪੱਬੀ ਹੈ। ਗਲੈਮਰ ਜਗਤ ਦਾ ਇਹ ਨਾਮਵਰ ਚਿਹਰਾ ਪਹਿਲੀ ਵਾਰ ਪੰਜਾਬੀ ਫਿਲਮ 'ਚ ਨਜ਼ਰ ਆਵੇਗਾ। ਗਿੱਪੀ ਮੁਤਾਬਕ ਉਸ ਦੀ ਇਹ ਫਿਲਮ ਪਹਿਲੀਆਂ ਫਿਲਮਾਂ ਨਾਲੋਂ ਬਿਲਕੁਲ ਵੱਖਰੀ ਹੈ। ਇਹ ਪਹਿਲੀ ਫਿਲਮ ਹੈ, ਜਿਸ 'ਚ ਹਰ ਕਿਰਦਾਰ 'ਤੇ ਬੇਹੱਦ ਮਿਹਨਤ ਕੀਤੀ ਗਈ ਹੈ ਅਤੇ ਹਰੇਕ ਕਿਰਦਾਰ ਲਈ ਸਪੈਸ਼ਲ ਡਰੈੱਸ ਤਿਆਰ ਕਰਵਾਈਆਂ ਗਈਆਂ ਹਨ। ਇਨ੍ਹਾਂ ਹੀ ਨਹੀਂ ਫਿਲਮ ਦਾ ਮਿਆਰ ਉੱਚਾ ਚੁੱਕਣ ਲਈ ਅੱਧੇ ਘੰਟੇ ਤੋਂ ਵੱਧ ਦਾ ਵੀ. ਐਫ. ਐਕਸ. ਵੀ ਨਜ਼ਰ ਆਵੇਗਾ। ਉੱਚ ਪੱਧਰੀ ਤਕਨੀਕ ਨਾਲ ਤਿਆਰ ਕੀਤੀ ਗਈ ਇਸ ਫਿਲਮ ਦਾ ਸੰਗੀਤ ਵੀ ਇਸ ਕਿਸਮ ਦਾ ਤਿਆਰ ਕੀਤਾ ਗਿਆ ਹੈ, ਜੋ ਸਿਰਫ ਪੰਜਾਬ ਤੱਕ ਹੀ ਸੀਮਿਤ ਨਾ ਰਹੇ ਸਗੋਂ ਦੇਸ਼ ਦੇ ਹੋਰ ਕੋਨਿਆਂ-ਕੋਨਿਆਂ 'ਚ ਵੀ ਸੁਣਿਆ ਜਾ ਸਕੇ। ਇਹੀ ਵਜ੍ਹਾ ਹੈ ਕਿ ਫਿਲਮ ਦੇ ਗੀਤਾਂ ਨੂੰ ਦੁਨੀਆਂ ਭਰ 'ਚ ਬੈਠੇ ਪੰਜਾਬੀ ਸਰੋਤੇ ਭਰਪੂਰ ਹੁੰਗਾਰਾ ਦੇ ਰਹੇ ਹਨ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਗਿੱਪੀ ਗਰੇਵਾਲ ਦੀ ਕਿਸੇ ਫਿਲਮ 'ਚ ਗਿੱਪੀ ਨਾਲੋਂ ਮਜ਼ਬੂਤ ਕਿਰਦਾਰ ਉਹ ਖੁਦ ਨਹੀਂ ਬੀਨੂੰ ਢਿੱਲੋਂ ਨਿਭਾ ਰਿਹਾ ਹੈ।

Punjabi Bollywood Tadka
ਗਿੱਪੀ ਮੁਤਾਬਕ ਜਦੋਂ ਉਹ ਇਸ ਫਿਲਮ ਲਈ ਕਿਰਦਾਰ ਦੀ ਚੋਣ ਕਰ ਰਹੇ ਸਨ ਤਾਂ ਉਸ ਸਮੇਂ ਉਹ ਬੀਨੂੰ ਢਿੱਲੋਂ ਵਾਲਾ ਕਿਰਦਾਰ ਕਰਨਾ ਚਾਹੁੰਦੇ ਸਨ ਪਰ ਜਦੋਂ ਉਨ੍ਹਾਂ ਦੇ ਕਿਰਦਾਰ ਦੀ ਗੱਲ ਆਈ ਤਾਂ ਕੋਈ ਵੀ ਅਜਿਹਾ ਚਿਹਰਾ ਨਜ਼ਰ ਨਹੀਂ ਆਇਆ, ਜੋ ਉਹ ਕਿਰਦਾਰ ਨਿਭਾ ਸਕੇ। ਇਸ ਲਈ ਉਨ੍ਹਾਂ ਨੂੰ ਆਪਣੇ ਵਾਲੇ ਕਿਰਦਾਰ ਨਿਭਾਉਣ ਪਿਆ ਤੇ ਉਨ੍ਹਾਂ ਦੇ ਪਸੰਦੀਦਾ ਕਿਰਦਾਰ ਲਈ ਬੀਨੂੰ ਢਿੱਲੋਂ ਨੂੰ ਚੁਣਨਾ ਪਿਆ। ਬੀਨੂੰ ਇਸ ਫਿਲਮ 'ਚ ਦੋਹਰਾ ਨਹੀਂ ਸਗੋਂ ਤੀਹਰਾ ਕਿਰਦਾਰ ਨਿਭਾ ਰਿਹਾ ਹਨ। ਬੀਨੂੰ ਢਿੱਲੋਂ ਮੁਤਾਬਕ ਜਦੋਂ ਗਿੱਪੀ ਗਰੇਵਾਲ ਨੇ ਮੈਨੂੰ ਇਸ ਫਿਲਮ ਲਈ ਕਿਹਾ ਤਾਂ ਉਹ ਪਟਿਆਲਾ ਤੋਂ ਗਿੱਪੀ ਨੂੰ ਇਸ ਫਿਲਮ ਲਈ ਨਾਂ ਕਹਿਣ ਲਈ ਹੀ ਆਇਆ ਸੀ ਕਿਉਂਕਿ ਹੁਣ ਮੈਂ ਛੋਟੇ ਕਿਰਦਾਰ ਕਰਨ ਦੇ ਇੁਛੱਕ ਨਹੀਂ ਸਨ। ਜਦੋਂ ਗਿੱਪੀ ਨੇ ਮੈਨੂੰ ਇਸ ਫਿਲਮ ਦੀ ਕਹਾਣੀ ਅਤੇ ਕਿਰਦਾਰ ਬਾਰੇ ਦੱਸਿਆ ਤਾਂ ਮੈਂ ਝੱਟ ਹਾਂ ਦਿੱਤੀ। ਇਹ ਪਹਿਲੀ ਵਾਰ ਹੈ ਕਿ ਕਿਸੇ ਹੀਰੋ ਨੇ ਆਪਣੀ ਫਿਲਮ 'ਚ ਕਿਸੇ ਹੋਰ ਨੂੰ ਆਪਣੇ ਨਾਲੋਂ ਵੱਡਾ ਕਿਰਦਾਰ ਕਰਨ ਦਾ ਮੌਕਾ ਦਿੱਤਾ ਹੋਵੇ। ਇਸ ਤੋਂ ਗਿੱਪੀ ਦੀ ਦੂਰਅੰਦੇਸ਼ੀ ਸੋਚ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਅਦਾਕਾਰੀ 'ਚ ਦੋਵੇਂ ਜਣੇ ਇਕ-ਦੂਜੇ ਨੂੰ ਟੱਕਰ ਦੇਣਗੇ। ਗਿੱਪੀ ਗਰੇਵਾਲ ਜੇ ਇਸ ਫਿਲਮ ਦਾ ਧੁਰਾ ਹੈ ਤਾਂ ਬੀਨੂੰ ਇਸ ਧੁਰੇ ਦਾ ਦੂਜਾ ਪਾਸਾ ਹੈ।

Punjabi Bollywood Tadka
ਦੱਸਣਯੋਗ ਹੈ ਕਿ ਫਿਲਮ ਦੇ ਨਿਰਦੇਸ਼ਕ ਸਿਮਰਜੀਤ ਮੁਤਾਬਕ ਪੰਜਾਬੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਤੋਂ ਬਾਅਦ ਗਿੱਪੀ ਗਰੇਵਾਲ ਨਾਲ ਉਨ੍ਹਾਂ ਦੀ ਇਹ ਦੂਜੀ ਫਿਲਮ ਹੈ। 'ਅੰਗਰੇਜ਼', 'ਨਿੱਕਾ ਜ਼ੈਲਦਾਰ' ਅਤੇ 'ਸੂਬੇਦਾਰ ਜੋਗਿੰਦਰ ਸਿੰਘ' ਤੋਂ ਬਾਅਦ ਇਸ ਫਿਲਮ 'ਚ ਵੀ ਉਨ੍ਹਾਂ ਨੇ ਕਈ ਨਵੇਂ ਤਜਰਬੇ ਕੀਤੇ ਹਨ, ਜੋ ਦਰਸ਼ਕਾਂ ਨੂੰ ਪਸੰਦ ਆਉਣ ਪੁਨਰ ਜਨਮ ਅਤੇ ਭੂਤਾਂ ਭੇਤਾਂ 'ਤੇ ਬਹੁਤ ਹਿੰਦੀ ਫਿਲਮਾਂ ਬਣ ਚੁੱਕੀਆਂ ਹਨ ਪਰ ਜਿਸ ਕਿਸਮ ਦੀ ਇਹ ਫਿਲਮ ਹੈ। ਇਸ ਤਰ੍ਹਾਂ ਦੀ ਫਿਲਮ ਸ਼ਾਇਦ ਹਿੰਦੀ 'ਚ ਵੀ ਨਹੀਂ ਬਣੀ। ਪਹਿਲੀ ਵਾਰ ਹੋਵੇਗਾ ਕਿ ਬੱਚੇ ਭੂਤਾਂ ਨੂੰ ਦੇਖਕੇ ਡਰਨਗੇ ਨਹੀਂ ਸਗੋਂ ਹੱਸਣਗੇ।


Tags: Mar Gaye Oye LokoGippy GrewalSapna PabbiBinnu DhillonBN SharmaJaswinder BhallaKaramjit AnmolRaghveer Boli

Edited By

Sunita

Sunita is News Editor at Jagbani.