FacebookTwitterg+Mail

ਦੁਨੀਆ ਦਾ ਪਹਿਲਾ ਸਿਨੇਮਾ ਹੈ Odeon, ਜਿੱਥੇ 'ਮਰ ਗਏ ਓਏ ਲੋਕੋ' ਹੋਈ ਸਭ ਤੋਂ ਪਹਿਲਾਂ ਰਿਲੀਜ਼

mar gaye oye loko
30 August, 2018 04:14:06 PM

ਜਲੰਧਰ (ਬਿਊਰੋ)— ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ ਪੰਜਾਬੀ ਮਨੋਰੰਜਨ ਜਗਤ ਦੇ ਅਜਿਹੇ ਦੋ ਚਿਹਰੇ ਹਨ, ਜਿਨ੍ਹਾਂ ਨੇ ਜੀਅ ਤੋੜ ਮਿਹਨਤ ਤੇ ਆਪਣੀ ਕਲਾ ਨਾਲ ਉਹ ਮੁਕਾਮ ਹਾਸਲ ਕੀਤਾ ਹੈ, ਜਿਥੋਂ ਤਕ ਪਹੁੰਚਣਾ ਹਰ ਕਲਾਕਾਰ ਦਾ ਸੁਪਨਾ ਹੁੰਦਾ ਹੈ। ਇਹ ਦੋਵੇਂ ਭਾਵੇਂ ਪਹਿਲਾਂ ਕਈ ਫਿਲਮਾਂ 'ਚ ਇਕੱਠੇ ਕੰਮ ਕਰ ਚੁੱਕੇ ਹਨ ਪਰ ਇਸ ਵਾਰ ਕੁਝ ਵੱਖਰਾ ਹੋਣ ਵਾਲਾ ਹੈ। 31 ਅਗਸਤ ਨੂੰ ਯਾਨੀ ਕੱਲ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਪੰਜਾਬੀ ਫਿਲਮ 'ਮਰ ਗਏ ਓਏ ਲੋਕੋ'। ਇਸ ਫਿਲਮ 'ਚ ਦੋਵਾਂ ਦੀ ਜੋੜੀ ਧਮਾਲ ਕਰਨ ਜਾ ਰਹੀ ਹੈ। ਹਾਲ ਹੀ 'ਚ ਯੂ ਕੇ 'ਚ ਫਿਲਮ ਦੀ ਖਾਸ ਸਕ੍ਰੀਨਿੰਗ ਰੱਖੀ ਗਈ, ਜਿਥੇ ਗਿੱਪੀ ਗਰੇਵਾਲ ਪਹੁੰਚੇ। ਇਸ ਦੌਰਾਨ ਗਿੱਪੀ ਗਰੇਵਾਲ ਨੇ ਆਪਣੇ ਫੇਸਬੁੱਕ ਪੇਜ 'ਤੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਖ ਰਹੇ ਹਨ ਕਿ, ''ਦੁਨੀਆ ਦਾ ਪਹਿਲਾ ਸਿਨੇਮਾਘਰ Odeon Cinemas (ਯੂ. ਕੇ), ਜਿਸ 'ਚ ਸਭ ਤੋਂ ਪਹਿਲਾਂ 'ਮਰ ਗਏ ਓਏ ਲੋਕੋ' ਰਿਲੀਜ਼ ਹੋ ਰਹੀ ਹੈ। ਇਸ ਤੋਂ ਬਾਅਦ ਆਸਟਰੇਲੀਆ ਦੀ ਵਾਰੀ ਹੈ।''

ਦੱਸ ਦੇਈਏ ਕਿ ਯੂ. ਕੇ 'ਚ ਹੋ ਰਹੀ ਸਕ੍ਰੀਨ 'ਚ ਉਨ੍ਹਾਂ ਨਾਲ ਕੁਲਵਿੰਦਰ ਬਿੱਲਾ ਵੀ ਨਜ਼ਰ ਆ ਰਿਹਾ ਹੈ। 'ਮਰ ਗਏ ਓਏ ਲੋਕੋ' 'ਚ ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ ਇਕ-ਦੂਜੇ ਨੂੰ ਟੱਕਰ ਦਿੰਦੇ ਨਜ਼ਰ ਆਉਣਗੇ। ਗਿੱਪੀ ਗਰੇਵਾਲ ਜੇ ਇਸ ਫਿਲਮ ਦਾ ਧੁਰਾ ਹੈ ਤਾਂ ਬੀਨੂੰ ਇਸ ਧੁਰੇ ਦਾ ਦੂਜਾ ਪਾਸਾ ਹੈ। ਬੀਨੂੰ ਢਿੱਲੋਂ ਪਹਿਲੀ ਵਾਰ ਇਸ ਫਿਲਮ 'ਚ ਤੀਹਰਾ ਕਿਰਦਾਰ ਨਿਭਾਅ ਰਿਹਾ ਹੈ।

ਗਿੱਪੀ ਗਰੇਵਾਲ ਦੀ ਲਿਖੀ ਤੇ ਸਿਮਰਜੀਤ ਸਿੰਘ ਦੀ ਨਿਰਦੇਸ਼ਿਤ ਕੀਤੀ ਇਸ ਫਿਲਮ ਸਬੰਧੀ ਬੀਨੂੰ ਢਿੱਲੋਂ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਪਹਿਲੀ ਵਾਰ ਇਸ ਫਿਲਮ ਲਈ ਗਿੱਪੀ ਨੇ ਫੋਨ ਕੀਤਾ ਤਾਂ ਉਹ ਘਰੋਂ ਫਿਲਮ ਲਈ ਨਾਂਹ ਕਹਿਣ ਦਾ ਮਨ ਬਣਾ ਕੇ ਹੀ ਗਿੱਪੀ ਨੂੰ ਮਿਲਣ ਆਏ ਸਨ। ਉਸ ਨੂੰ ਇਹ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਗਿੱਪੀ ਆਪਣੀ ਫਿਲਮ 'ਚ ਕਿਸੇ ਹੋਰ ਨੂੰ ਇੰਨਾ ਵੱਡਾ ਰੋਲ ਦੇਵੇਗਾ। ਜਦੋਂ ਉਨ੍ਹਾਂ ਗਿੱਪੀ ਤੋਂ ਇਸ ਫ਼ਿਲਮ ਦੀ ਕਹਾਣੀ ਸੁਣੀ ਤਾਂ ਉਨ੍ਹਾਂ ਝੱਟ ਹਾਂ ਕਰ ਦਿੱਤੀ। ਇਸ ਫਿਲਮ 'ਚ ਦਰਸ਼ਕ ਗਿੱਪੀ ਦੇ ਨਾਲ ਸਪਨਾ ਪੱਬੀ ਵਰਗੀ ਖੂਬਸੂਰਤ ਅਦਾਕਾਰਾ ਨੂੰ ਦੇਖਣਗੇ। ਫਿਲਮ 'ਚ ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਰੁਪਿੰਦਰ ਰੂਪੀ, ਜੱਗੀ ਸਿੰਘ, ਰਘਬੀਰ ਬੋਲੀ ਸਮੇਤ ਕਈ ਨਵੇਂ-ਪੁਰਾਣੇ ਚਿਹਰੇ ਨਜ਼ਰ ਆਉਣਗੇ।


Tags: Mar Gaye Oye LokoGippy GrewalSapna PabbiBinnu DhillonBN SharmaJaswinder BhallaKaramjit AnmolRaghveer Boli

Edited By

Sunita

Sunita is News Editor at Jagbani.