FacebookTwitterg+Mail

'ਮਰ ਗਏ ਓਏ ਲੋਕੋ' ਨੇ ਬਾਕਸ ਆਫਿਸ 'ਤੇ ਪਹਿਲੇ ਦਿਨ ਕੀਤੀ 2 ਕਰੋੜ ਤੋਂ ਵਧ ਕਮਾਈ

mar gaye oye loko
01 September, 2018 11:35:11 AM

ਜਲੰਧਰ(ਬਿਊਰੋ)— ਪੰਜਾਬੀ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਦੇ ਦੇਸੀ ਰੌਕ ਸਟਾਰ ਗਿੱਪੀ ਗਰੇਵਾਲ ਦੀ ਨਵੀਂ ਫਿਲਮ 'ਮਰ ਗਏ ਓਏ ਲੋਕੋ' ਬੀਤੇ ਦਿਨੀਂ ਦੁਨੀਆ ਭਰ 'ਚ ਰਿਲੀਜ਼ ਹੋ ਚੁੱਕੀ ਹੈ। ਦੱਸ ਦੇਈਏ ਕਿ 'ਮਰ ਗਏ ਓਏ ਲੋਕੋ' ਨੇ ਪੂਰੇ ਇੰਡੀਆ 'ਚ 2 ਕਰੋੜ 4 ਲੱਖ 72 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਇਸ ਗੱਲ ਦੀ ਜਾਣਕਾਰੀ ਗਿੱਪੀ ਗਰੇਵਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰ ਸ਼ੇਅਰ ਕਰਦਿਆਂ ਦਿੱਤੀ। ਗਿੱਪੀ ਦੇ ਘਰੇਲੂ ਬੈਨਰ 'ਹੰਬਲ ਮੋਸ਼ਨ ਪਿਕਚਰ' ਦੀ 'ਮਰ ਗਏ ਓਏ ਲੋਕੋ' ਤੀਜੀ ਫਿਲਮ ਹੈ। ਗਿੱਪੀ ਦੀ ਹੀ ਲਿਖੀ ਇਸ ਫਿਲਮ ਦੇ ਨਿਰਦੇਸ਼ਕ ਸਿਮਰਜੀਤ ਸਿੰਘ ਹਨ। ਫਿਲਮ 'ਚ ਗਿੱਪੀ ਗਰੇਵਾਲ ਤੋਂ ਇਲਾਵਾ ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਬੀ.ਐੱਨ. ਸ਼ਰਮਾ, ਜਸਵਿੰਦਰ ਭੱਲਾ ਅਤੇ ਗੁਰਪ੍ਰੀਤ ਕੌਰ ਭੰਗੂ ਨੇ ਅਹਿਮ ਭੂਮਿਕਾ ਨਿਭਾਈ ਹੈ। ਫਿਲਮ ਦੀ ਹੀਰੋਇਨ ਖੂਬਸੂਰਤ ਅਦਾਕਾਰਾ ਸਪਨਾ ਪੱਬੀ ਹੈ। 

ਦੱਸ ਦੇਈਏ ਕਿ ਪੰਜਾਬੀ ਦੀ ਇਹ ਪਹਿਲੀ ਅਨੋਖੀ ਫਿਲਮ ਹੈ, ਜਿਸ 'ਚ ਲੋਕ ਦੇ ਨਾਲ ਪਰਲੋਕ ਯਾਨੀ ਕਿ ਯਮਲੋਕ ਨੂੰ ਵੀ ਮਜ਼ਾਕੀਆ ਤਰੀਕੇ ਨਾਲ ਦਿਖਾਇਆ ਗਿਆ ਹੈ। ਇਹ ਫਿਲਮ ਇਕ ਅਜਿਹੇ ਨੌਜਵਾਨ ਦੀ ਕਹਾਣੀ ਹੈ, ਜਿਸ ਦੀ ਯਮਦੂਤ ਦੀ ਗਲਤੀ ਨਾਲ ਮੌਤ ਹੋ ਜਾਂਦੀ ਹੈ। ਮੌਤ ਤੋਂ ਬਾਅਦ ਧਰਮਰਾਜ ਦੇ ਹੁਕਮਾਂ ਤੋਂ ਬਾਅਦ ਉਸ ਨੂੰ ਮੁੜ ਧਰਤੀ 'ਤੇ ਭੇਜਿਆ ਜਾਂਦਾ ਹੈ ਪਰ ਇਸ ਵਾਰ ਉਹ ਆਪਣੇ ਸਰੀਰ 'ਚ ਨਹੀਂ ਬਲਕਿ ਕਿਸੇ ਦੇ ਸਰੀਰ 'ਚ ਪ੍ਰਵੇਸ਼ ਕਰਕੇ ਆਉਂਦਾ ਹੈ। ਪੰਜਾਬੀ ਦੀ ਇਹ ਪਹਿਲੀ ਫਿਲਮ ਹੋਵੇਗੀ, ਜਿਸ 'ਚ ਭੂਤ ਪ੍ਰੇਤ ਡਰਾਉਣਗੇ ਨਹੀਂ ਬਲਕਿ ਢਿੱਡੀਂ ਪੀੜਾਂ ਪਾਉਂਦੀ ਹੈ।


Tags: Mar Gaye Oye LokoBox Office Collection Day 1Gippy GrewalSapna PabbiBinnu DhillonBN SharmaJaswinder BhallaKaramjit AnmolRaghveer Boli

Edited By

Sunita

Sunita is News Editor at Jagbani.