FacebookTwitterg+Mail

'ਮਰ ਗਏ ਓ ਲੋਕੋ' ਦੇ ਗੀਤ 'ਫਿਊਲ' ਨੇ ਕੁਝ ਘੰਟਿਆਂ 'ਚ ਹੀ ਮਚਾਈ ਧਮਾਲ, ਛਾਇਆ ਚਰਚਾ 'ਚ

mar gaye oye loko new song fuel
18 August, 2018 12:27:01 PM

ਜਲੰਧਰ(ਬਿਊਰੋ)— ਸੋਸ਼ਲ ਮੀਡੀਆ 'ਤੇ ਲਗਾਤਾਰ ਚਰਚਾ 'ਚ ਬਣੀ ਹੋਈ ਗਿੱਪੀ ਗਰੇਵਾਲ ਦੀ ਫਿਲਮ 'ਮਰ ਗਏ ਓ ਲੋਕੋ' ਦਾ ਨਵਾਂ ਗੀਤ 'ਫਿਊਲ' ਬੀਤੇ ਦਿਨ ਰਿਲੀਜ਼ ਹੋ ਚੁੱਕਾ ਹੈ। ਗਿੱਪੀ ਗਰੇਵਾਲ ਦੀ ਪ੍ਰੋਡਕਸ਼ਨ ਕੰਪਨੀ 'ਹੰਬਲ ਮਿਊਜ਼ਿਕ' ਵੱਲੋਂ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਕੁਝ ਘੰਟਿਆਂ 'ਚ ਹੀ ਲੋਕਾਂ ਦਾ ਕਾਫੀ ਪਿਆਰ ਮਿਲਿਆ। ਫਿਲਮ ਦੇ 'ਫਿਊਲ' ਗੀਤ ਨੂੰ ਰਾਵ ਹੰਜਰਾ ਨੇ ਕਲਮਬੱਧ ਕੀਤਾ ਹੈ ਅਤੇ ਮਿਊਜ਼ਿਕ ਸਨੈਪੀ ਨੇ ਦਿੱਤਾ ਹੈ। ਇਸ ਗੀਤ ਨੂੰ ਗਿੱਪੀ ਗਰੇਵਾਲ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਇਸ ਗੀਤ ਦੇ ਕੁਝ ਕ ਬੋਲ ਹਨ ''ਹੁਣ ਟਾਲਿਆਂ ਨਾ ਸੌਖੇ ਬਿੱਲੋ ਯਾਰ ਟਲਦੇ, ਸਾਡੇ ਬੂਫਰਾਂ 'ਚ ਰਹਿੰਦੇ ਆ ਰਪੀਟ ਚੱਲਦੇ, ਓ ਕਦੇ ਯਮਲਾ ਤੇ ਕਦੇ ਸਰਦੂਲ ਨੀਂ, ਤੇਰੇ ਪਿੱਛੇ ਗੱਡੀਆਂ ਦੇ ਮੁੰਡੇ ਫਿਰਦੇ ਆ ਫੂਕਦੇ ਫਿਊਲ ਨੀਂ।''


ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਦੀ ਹਰ ਫਿਲਮ ਦਾ ਮਿਊਜ਼ਿਕ ਖਾਸ ਹੀ ਹੁੰਦਾ ਹੈ, ਜੋ ਫਿਲਮ ਦੀ ਰਿਲੀਜ਼ਿੰਗ ਤੋਂ ਪਹਿਲਾਂ ਅਤੇ ਬਾਅਦ 'ਚ ਲਗਾਤਾਰ ਚਰਚਾ 'ਚ ਬਣਿਆ ਰਹਿੰਦਾ ਹੈ। ਉਨ੍ਹਾਂ ਦੀਆਂ ਫਿਲਮਾਂ ਦੇ ਕਈ ਗੀਤ ਸਦਾ ਬਹਾਰ ਗੀਤਾਂ ਦੀ ਲਿਸਟ 'ਚ ਵੀ ਸ਼ਾਮਲ ਹੋ ਚੁੱਕੇ ਹਨ। ਗਿੱਪੀ ਗਰੇਵਾਲ ਦੀ ਹਮੇਸ਼ਾ ਇਹ ਖਾਸੀਅਤ ਰਹੀ ਹੈ ਕਿ ਉਹ ਫਿਲਮ ਦੇ ਵਿਸ਼ੇ ਦੀ ਚੋਣ ਦੇ ਨਾਲ-ਨਾਲ ਫਿਲਮ ਵਿਚਲੇ ਗੀਤਾਂ ਅਤੇ ਮਿਊਜ਼ਿਕ ਦੀ ਚੋਣ ਵੀ ਬੇਹੱਦ ਸਮਝਦਾਰੀ ਨਾਲ ਕਰਦੇ ਹਨ। ਇਸੇ ਲਈ ਉਨ੍ਹਾਂ ਦੀ ਹਰ ਫਿਲਮ ਦਾ ਮਿਊਜ਼ਿਕ ਹਮੇਸ਼ਾ ਹਿੱਟ ਰਹਿੰਦਾ ਹੈ। ਗਿੱਪੀ ਗਰੇਵਾਲ ਦੀ ਇਹ ਫਿਲਮ ਪੰਜਾਬੀ ਇੰਡਸਟਰੀ ਦੀ ਅਜਿਹੀ ਪਹਿਲੀ ਫਿਲਮ ਹੈ, ਜਿਸ 'ਚ ਧਰਤੀ ਦੇ ਨਾਲ-ਨਾਲ ਪਰਲੋਕ ਦੇ ਦੀਦਾਰ ਵੀ ਹੋਣਗੇ। ਕਾਮੇਡੀ ਜ਼ੋਨਰ ਦੀ ਇਹ ਫਿਲਮ ਨਿਰੋਲ ਰੂਪ 'ਚ ਪਰਿਵਾਰਕ ਫਿਲਮ ਹੈ, ਜਿਸ ਦੇ ਟਰੇਲਰ ਨੂੰ ਦਰਸ਼ਕਾਂ ਵਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ। ਨਿਰਦੇਸ਼ਕ ਸਿਮਰਜੀਤ ਸਿੰਘ ਵੱਲੋਂ ਨਿਰਦੇਸ਼ਤ ਕੀਤੀ ਇਸ ਫਿਲਮ ਦੀ ਕਹਾਣੀ ਗਿੱਪੀ ਨੇ ਖੁਦ ਲਿਖੀ ਹੈ। ਫਿਲਮ 'ਚ ਗਿੱਪੀ ਨਾਲ ਖੂਬਸੂਰਤ ਅਦਾਕਾਰਾ ਸਪਨਾ ਪੱਬੀ ਨਜ਼ਰ ਆਵੇਗੀ, ਜੋ ਗਿੱਪੀ ਨਾਲ ਇਸ ਗੀਤ 'ਚ ਵੀ ਨਜ਼ਰ ਆ ਰਹੀ ਹੈ। ਬੀਨੂੰ ਢਿੱਲੋਂ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਤੇ ਬੀ. ਐਨ. ਸ਼ਰਮਾ ਅਹਿਮ ਭੂਮਿਕਾ 'ਚ ਹਨ।


Tags: Mar Gaye Oye LokoFuelGippy GrewalSnappyRav HanjraSapna PabbiBinnu DhillonBN SharmaJaswinder BhallaKaramjit AnmolRaghveer Boli

Edited By

Sunita

Sunita is News Editor at Jagbani.