FacebookTwitterg+Mail

'ਮਰ ਗਏ ਓਏ ਲੋਕੋ' ਦਾ ਨਵਾਂ ਗੀਤ ਰਿਲੀਜ਼, ਸਿੱਧੂ ਮੂਸੇਵਾਲਾ ਦੇ ਗੀਤ ਨਾਲ ਬੀਨੂੰ ਢਿੱਲੋਂ ਚਰਚਾ 'ਚ

mar gaye oye loko new song so high
29 August, 2018 12:30:19 PM

ਜਲੰਧਰ(ਬਿਊਰੋ)— 31 ਅਗਸਤ ਨੂੰ ਸਿਨੇਮਾਘਰਾਂ 'ਚ ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ ਦੀ ਪੰਜਾਬੀ ਫਿਲਮ 'ਮਰ ਗਏ ਓਏ ਲੋਕੋ' ਇਕ ਨਵਾਂ ਇਤਿਹਾਸ ਰਚਨ ਨੂੰ ਤਿਆਰ ਹੈ। ਹਾਲ ਹੀ 'ਚ 'ਮਰ ਗਏ ਓਏ ਲੋਕੋ' ਦਾ ਨਵਾਂ ਗੀਤ 'So High' ਰਿਲੀਜ਼ ਹੋਇਆ ਹੈ, ਜਿਸ 'ਚ ਬੀਨੂੰ ਢਿੱਲੋਂ ਦੀ ਜ਼ਬਰਦਸਤ ਕੈਮਿਸਟਰੀ ਨਜ਼ਰ ਆ ਰਹੀ ਹੈ। ਇਸ ਗੀਤ ਨੂੰ ਪੰਜਾਬੀ ਨਾਮੀ ਗਾਇਕ ਸਿੱਧੂ ਮੂਸੇਵਾਲਾ ਨੇ ਗਾਇਆ ਹੈ। ਇਸ ਗੀਤ ਦਾ ਮਿਊਜ਼ਿਕ ਬੇਹੱਦ ਸ਼ਾਨਦਾਰ ਹੈ, ਜੋ ਫਿਲਮ ਨੂੰ ਹੋਰ ਵੀ ਨਵੇਕਲਾ ਬਣਾ ਰਿਹਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫਿਲਮ ਦੇ 3 ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ। ਦੱਸ ਦੇਈਏ ਕਿ 'ਮਰ ਗਏ ਓਏ ਲੋਕੋ' ਨੂੰ ਗਿੱਪੀ ਗਰੇਵਾਲ ਦੀ ਲਿਖਿਆ ਹੈ ਅਤੇ ਸਿਮਰਜੀਤ ਸਿੰਘ ਦੀ ਨਿਰਦੇਸ਼ਿਤ ਕੀਤੀ। ਇਸ ਫਿਲਮ 'ਚ ਦਰਸ਼ਕ ਗਿੱਪੀ ਦੇ ਨਾਲ ਸਪਨਾ ਪੱਬੀ ਵਰਗੀ ਖੂਬਸੂਰਤ ਅਦਾਕਾਰਾ ਨੂੰ ਦੇਖਣਗੇ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਰੁਪਿੰਦਰ ਰੂਪੀ, ਜੱਗੀ ਸਿੰਘ, ਰਘਬੀਰ ਬੋਲੀ ਸਮੇਤ ਕਈ ਨਵੇਂ-ਪੁਰਾਣੇ ਚਿਹਰੇ ਨਜ਼ਰ ਆਉਣਗੇ।

ਦੱਸਣਯੋਗ ਹੈ ਕਿ 'ਮਰ ਗਏ ਓਏ ਲੋਕੋ' 'ਚ ਲੋਕ ਦੇ ਨਾਲ-ਨਾਲ ਪਰਲੋਕ ਦੇ ਵੀ ਦੀਦਾਰ ਹੋਣਗੇ। ਅਜਿਹਾ ਕਿਸੇ ਪੰਜਾਬੀ ਫਿਲਮ 'ਚ ਪਹਿਲੀ ਵਾਰ ਹੋ ਰਿਹਾ ਹੈ, ਜਿਸ 'ਚ ਭੂਤਾਂ, ਪ੍ਰੇਤਾਂ ਤੇ ਚੁੜੇਲਾਂ ਨੂੰ ਗਲੋਰੀਫਾਈ ਕੀਤਾ ਗਿਆ ਹੈ। ਇਹ ਭੂਤਾਂ, ਪ੍ਰੇਤਾਂ ਡਰਾਉਂਦੀਆਂ ਨਹੀਂ ਸਗੋਂ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਉਂਦੀਆਂ ਹਨ। ਦਰਅਸਲ ਇਹ ਫਿਲਮ ਇਕ ਅਜਿਹੇ ਬਿਪਤਾ 'ਚ ਫਸੇ ਵਿਅਕਤੀ ਦੀ ਕਹਾਣੀ ਹੈ, ਜਿਸ ਦੀ ਗਲਤੀ ਨਾਲ ਮੌਤ ਹੋ ਜਾਂਦੀ ਹੈ। ਜਦੋਂ ਉਸ ਨੂੰ ਜਮਦੂਤ ਧਰਮਰਾਜ ਦੇ ਦਰਬਾਰ 'ਚ ਪੇਸ਼ ਕਰਦਾ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਉਹ ਵਿਅਕਤੀ ਨਹੀਂ ਜਿਸ ਦੀ ਮੌਤ ਨਿਸਚਤ ਕੀਤੀ ਗਈ ਸੀ, ਸਗੋਂ ਇਹ ਤਾਂ ਗਲਤੀ ਨਾਲ ਮਰ ਗਿਆ। ਜਮਦੂਤ ਦੀ ਗਲਤੀ ਕਾਰਨ ਮਰੇ ਇਸ ਵਿਅਕਤੀ ਯਾਨੀ ਗਿੱਪੀ ਗਰੇਵਾਲ ਨੂੰ ਮੁੜ ਧਰਤੀ 'ਤੇ ਭੇਜਿਆ ਜਾਂਦਾ ਹੈ ਪਰ ਇਸ ਵਾਰ ਕਿਸੇ ਹੋਰ ਦੇ ਸਰੀਰ 'ਚ। ਯਾਨੀ ਧਰਤੀ 'ਤੇ ਉਸਦੀ ਸਿਰਫ ਰੂਹ ਹੀ ਪਹੁੰਚਦੀ ਹੈ, ਜਿਸ ਨੂੰ ਕਿਸੇ ਹੋਰ ਦੇ ਸਰੀਰ 'ਚ ਰਹਿਣਾ ਪੈਂਦਾ ਹੈ। ਇਹ ਰੂਹ ਬੀਨੂੰ ਢਿੱਲੋਂ ਦੇ ਸਰੀਰ 'ਤੇ ਕਬਜਾ ਕਰਦੀ ਹੈ। ਫਿਲਮ ਦੇ ਇਸੇ ਵਿਸ਼ੇ ਤੋਂ ਹੀ ਜ਼ਾਹਰ ਹੁੰਦਾ ਹੈ ਕਿ ਇਹ ਫਿਲਮ ਹੋਰਾਂ ਫਿਲਮਾਂ ਨਾਲੋਂ ਵੱਖਰੀ ਅਤੇ ਕਾਮੇਡੀ ਭਰਪੂਰ ਹੈ।


Tags: So HighSidhu MoosewalaGippy GrewalMar Gaye Oye LokoSapna PabbiBinnu DhillonBN SharmaJaswinder BhallaKaramjit AnmolRaghveer Boli

Edited By

Sunita

Sunita is News Editor at Jagbani.