FacebookTwitterg+Mail

ਸਮੇਂ 'ਤੇ ਐਂਬੂਲੈਂਸ ਨਾ ਮਿਲਣ ਕਾਰਨ ਅਦਾਕਾਰਾ ਦੀ ਬੱਚੇ ਸਮੇਤ ਹੋਈ ਮੌਤ

marathi actress her newborn die as family fails to get ambulance police
22 October, 2019 11:24:35 AM

ਮੁੰਬਈ (ਬਿਊਰੋ) — ਮਰਾਠੀ ਫਿਲਮਾਂ 'ਚ ਕੰਮ ਕਰ ਚੁੱਕੀ ਅਦਾਕਾਰਾ ਤੇ ਉਸ ਦੇ ਬੱਚੇ ਦੀ ਸਮੇਂ 'ਤੇ ਐਂਬੂਲੈਂਸ ਨਾ ਮਿਲਣ ਕਾਰਨ ਮੌਤ ਹੋ ਗਈ। ਪੂਜਾ ਝੁੰਜਾਰ ਨਾਂ ਦੀ 25 ਸਾਲ ਦੀ ਇਸ ਅਦਾਕਾਰਾ ਨੇ ਐਤਵਾਰ ਨੂੰ ਮਹਾਰਾਸ਼ਟਰ ਦੇ ਹਿੰਗੋਲੀ ਜਿਲੇ ਦੇ ਹਸਪਤਾਲ 'ਚ ਬੱਚੇ ਨੂੰ ਜਨਮ ਦਿੱਤਾ ਸੀ। ਜਨਮ ਦੇ ਕੁਝ ਦੇਰ ਬਾਅਦ ਹੀ ਨਵਜਾਤ ਸ਼ਿਸ਼ੂ ਦੀ ਮੌਤ ਹੋ ਗਈ, ਜਦੋਂਕਿ ਐਂਬੂਲੈਂਸ ਨਾ ਮਿਲਣ ਕਾਰਨ ਪੂਜਾ ਨੂੰ ਵੀ ਨਹੀਂ ਬਚਾਇਆ ਜਾ ਸਕਿਆ। ਪੂਜਾ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਸਮੇਂ ਰਹਿੰਦੇ ਹੀ ਐਂਬੂਲੈਂਸ ਮਿਲ ਜਾਂਦੀ ਤਾਂ ਇਸ ਬੱਚੇ ਨੂੰ ਬਚਾਇਆ ਜਾ ਸਕਦਾ ਸੀ। ਇਹ ਘਟਨਾ ਮੁੰਬਈ ਤੋਂ 600 ਕਿਲੋ ਮੀਟਰ ਦੂਰ ਹਿੰਗੋਲੀ ਜਿਲੇ ਦੀ ਹੈ। ਪੁਲਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਪੂਜਾ ਨੂੰ ਐਤਵਾਰ ਸਵੇਰੇ ਗੋਰੇਗਾਂਵ ਦੇ ਪ੍ਰਾਇਮਰੀ ਹੈਲਥ ਸੈਂਟਰ 'ਚ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਲੈਬਰ ਪੇਨ ਸ਼ੁਰੂ ਹੋ ਗਈ। ਬੱਚੇ ਦਾ ਜਨਮ ਹੋਣ ਤੋਂ ਕੁਝ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ।

Image result for bollywood-marathi-actress-and-baby-die-as-family-fails-to-get-ambulance-in-maharashtra

ਪੁਲਸ ਅਧਿਕਾਰੀ ਮੁਤਾਬਕ, ''ਪ੍ਰਾਇਮਰੀ ਹੈਲਥ ਸੈਂਟਰ ਦੇ ਡਾਕਟਰ ਨੇ ਪੂਜਾ ਦੇ ਪਰਿਵਾਰ ਵਾਲਿਆਂ ਨੂੰ ਸਲਾਹ ਦਿੱਤੀ ਸੀ ਕਿ ਉਹ ਉਸ ਨੂੰ ਹਿੰਗੋਲੀ ਸਿਵਿਲ ਹਸਪਤਾਲ 'ਚ ਭਰਤੀ ਕਰਵਾ ਦੇਣ। ਅਜਿਹੇ 'ਚ ਪਰਿਵਾਰ ਐਂਬੂਲੈਂਸ ਲੱਭਣ ਦੀ ਕੋਸ਼ਿਸ਼ ਕਰਨ ਲੱਗਾ ਪਰ ਉਨ੍ਹਾਂ ਨੂੰ ਐਂਬੂਲੈਂਸ ਨਾ ਮਿਲੀ। ਹਾਲਾਂਕਿ ਉਨ੍ਹਾਂ ਨੇ ਕਿਸੇ ਤਰ੍ਹਾਂ ਨਾਲ ਇਕ ਪ੍ਰਾਈਵੇਟ ਐਂਬੂਲੈਂਸ ਦਾ ਇੰਤਜ਼ਾਮ ਕੀਤਾ ਪਰ ਰਾਸਤੇ 'ਚ ਹੀ ਪੂਜਾ ਦੀ ਮੌਤ ਹੋ ਗਈ।''
ਦੱਸਣਯੋਗ ਹੈ ਕਿ ਪੂਜਾ ਦੇ ਪਰਿਵਾਰ ਵਾਲਿਆਂ ਦੇ ਬਿਆਨ ਦੇ ਆਧਾਰ 'ਤੇ ਇਕ ਮੈਡਿਕੋ-ਲੀਗਲ ਕੇਸ ਦਰਜ ਕੀਤਾ ਗਿਆ ਹੈ। ਪੂਜਾ ਨੇ ਦੋ ਮਰਾਠੀ ਫਿਲਮਾਂ 'ਚ ਲੀਡ ਅਦਾਕਾਰਾ ਦਾ ਕਿਰਦਾਰ ਨਿਭਾਇਆ ਹੈ। ਉਨ੍ਹਾਂ ਨੇ ਪ੍ਰੇਗਨੈਂਸੀ ਦੇ ਚੱਲਦੇ ਫਿਲਮਾਂ ਤੋਂ ਕੁਝ ਸਮੇਂ ਲਈ ਬਰੇਕ ਲੈ ਲਿਆ ਸੀ।


Tags: Marathi ActressPooja ZunjarNewbornDieAmbulancePoliceMaharashtraHingoli District

Edited By

Sunita

Sunita is News Editor at Jagbani.