FacebookTwitterg+Mail

'ਮਰਦ ਕੋ ਦਰਦ ਨਹੀਂ ਹੋਤਾ' ਬਨਾਮ 'ਕੇਸਰੀ'

mard ko dard nahi hota
22 February, 2019 04:19:34 PM

ਜਲੰਧਰ(ਬਿਊਰੋ)— ਅਭਿਮਨਿਊ ਦਸਾਨੀ ਵਿਸ਼ਵ ਪੱਧਰ 'ਤੇ ਸ਼ਲਾਘਾ ਪ੍ਰਾਪਤ ਕਰ ਚੁੱਕੀ ਫਿਲਮ 'ਮਰਦ ਕੋ ਦਰਦ ਨਹੀਂ ਹੋਤਾ' ਦੇ ਨਾਲ ਬਾਲੀਵੁੱਡ 'ਚ ਆਪਣੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਹਾਲ ਹੀ 'ਚ ਅਭਿਮਨਿਊ ਨੇ ਅਕਸ਼ੈ ਕੁਮਾਰ ਦੀ 'ਕੇਸਰੀ' 'ਤੇ ਮਜ਼ੇਦਾਰ ਟਿੱਪਣੀ ਕੀਤੀ ਹੈ ਕਿਉਂਕਿ ਦੋਵਾਂ ਫਿਲਮਾਂ ਦਾ ਟਰੇਲਰ ਇਕ ਹੀ ਦਿਨ ਰਿਲੀਜ਼ ਹੋਇਆ ਹੈ। ਬੀਤੇ ਦਿਨ ਰਿਲੀਜ਼ ਹੋਏ 'ਕੇਸਰੀ' ਦੇ ਟਰੇਲਰ ਨੂੰ ਅਭਿਮਨਿਊ ਦਸਾਨੀ ਦੁਆਰਾ ਸ਼ਲਾਘਾ ਪ੍ਰਾਪਤ ਹੋਈ ਹੈ ਜਿੱਥੇ ਉਹ ਇਸ ਤਰ੍ਹਾਂ ਦੀ ਫਿਲਮ ਪੇਸ਼ ਕਰਨ ਲਈ ਨਿਰਮਾਤਾਵਾਂ ਦੀ ਪ੍ਰਸ਼ੰਸਾ ਕਰਦੇ ਹੋਏ ਨਜ਼ਰ ਆਏ।
Punjabi Bollywood Tadka
ਇਕ ਹੋਰ ਪੋਸਟ 'ਚ ਅਭਿਮਨਿਊ ਨੇ 'ਕੇਸਰੀ' ਦੇ ਟਰੇਲਰ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਹ ਖੁਦ ਦੀ ਇਕ ਫਿਲਮ ਨਾਲ ਟਿੱਪਣੀ ਕਰਦੇ ਹੋਏ ਨਜ਼ਰ ਆਏ। ਜਿੱਥੇ ਨਵੋਦਿਤ ਕਲਾਕਾਰ ਫਿਲਮ 'ਕੇਸਰੀ' ਨਾਲ ਬਾਕਸ ਆਫਿਸ 'ਤੇ ਸਾਹਮਣਾ ਕਰਨ ਲਈ ਤਿਆਰ ਹੈ। ਅਜਿਹੇ 'ਚ ਅਭਿਮਨਿਊ ਦਸਾਨੀ 'ਕੇਸਰੀ' ਦੇਖਣ ਲਈ ਬੇਹੱਦ ਉਤਸ਼ਾਹਿਤ ਹਨ। ਅਕਸ਼ੈ ਕੁਮਾਰ ਨੂੰ ਵੀ ਅਭਿਮਨਿਊ ਦੁਆਰਾ ਕੀਤਾ ਗਿਆ ਟਵੀਟ ਪਸੰਦ ਆਇਆ, ਜਿਸ ਤੋਂ ਬਾਅਦ ਦੋਵਾਂ ਵਿਚਕਾਰ ਇਕ ਬਰੋਮਾਂਸ ਦੀ ਝਲਕ ਦੇਖਣ ਨੂੰ ਮਿਲੀ।
Punjabi Bollywood Tadka
'ਫਿਲਮ ਮਰਦ ਕੋ ਦਰਦ ਨਹੀਂ ਹੋਤਾ' ਟੀ.ਆਈ. ਐੱਫ. ਐੱਫ. 'ਚ ਮਿਡਨਾਈਟ ਮੈਡਨੇਸ ਐਵਾਰਡ ਜਿੱਤ ਚੁੱਕੀ ਹੈ। ਇਹ ਫਿਲਮ ਇਕ ਅਜਿਹੇ ਸ਼ਖਸ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਨੂੰ ਕਿਸੇ ਤਰ੍ਹਾਂ ਦਾ ਵੀ ਦਰਦ ਮਹਿਸੂਸ ਨਹੀਂ ਹੁੰਦਾ ਅਤੇ ਫਿਲਮ ਦਾ ਟਾਇਟਲ ਵੀ ਉਸੇ 'ਤੇ ਆਧਾਰਿਤ ਹੈ। ਫਿਲਮ ਦਾ ਅੰਗਰੇਜ਼ੀ ਸਿਰਲੇਖ ਹੈ 'ਦਿ ਮੈਨ ਹੂ ਫੀਲਸ ਨੋ ਪੇਨ'। ਇਹ ਫਿਲਮ 21 ਮਾਰਚ 2019 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।


Tags: Mard Ko Dard Nahi Hota Abhimanyu Dasani Akshay Kumar KesariBollywood Celebrity News ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.