FacebookTwitterg+Mail

‘ਮਦਾਰਨੀ 2‘ ਦੇ ਖਿਲਾਫ ਕੋਟਾ ’ਚ ਵਿਰੋਧ ਜਾਰੀ, ਮਿਲਿਆ ਕਾਨੂੰਨੀ ਨੋਟਿਸ

mardaani 2 draws legal notice for the cbfc filmmakers
28 November, 2019 09:31:44 AM

ਮੁੰਬਈ(ਬਿਊਰੋ)- ਰਾਣੀ ਮੁਖਰਜ਼ੀ ਅਭਿਨੀਤ ‘ਮਰਦਾਨੀ 2‘ ਖਿਲਾਫ ਕੋਟਾ ਵਿਚ ਵਿਰੋਧ ਹੋ ਰਿਹਾ ਹੈ। ਇੱਥੋਂ ਦੇ ਸੇਵਾਦਾਰ ਗੋਪਾਲ ਮੰਡਾ ਨੇ ਫਿਲਮ ’ਚੋਂ ਸ਼ਹਿਰ ਦਾ ਨਾਮ ਹਟਾਏ ਜਾਣ ਦੀ ਅਪੀਲ ਕਰਦੇ ਹੋਏ ਸੈਂਸਰ ਬੋਰਡ ਦੇ ਪ੍ਰਧਾਨ ਪ੍ਰਸੂਨ ਜੋਸ਼ੀ, ਫਿਲਮ ਦੇ ਨਿਮਾਰਤਾ ਆਦਿੱਤਿਅ ਚੋਪੜਾ, ਨਿਰਦੇਸ਼ਕ ਗੋਪੀ ਪੁਥਰਣ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਆਈ.ਏ.ਐੱਨ.ਐੱਸ. ਮੁਤਾਬਕ ਵਕੀਲ ਅਸ਼ਵਿਨ ਗਰਗ ਮੁਤਾਬਕ, ਨੋਟਿਸ ਵਿਚ, ਫਿਲਮ ਵਿਚ ਕੋਟਾ ਦਾ ਨਾਮ ਬਦਲਣ ਦੀ ਮੰਗ ਇਸ ਦਾਅਵੇ ਨਾਲ ਕੀਤੀ ਗਈ ਹੈ ਕਿ ਇਸ ਨਾਲ ਸ਼ਹਿਰ ਦੀ ਸਖਸ਼ੀਅਤ ਖਰਾਬ ਹੋ ਰਹੀ ਹੈ ਅਤੇ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜਦੋਂ ਤੱਕ ਸ਼ਹਿਰ ਦਾ ਨਾਮ ਹਟਾਇਆ ਨਹੀਂ ਜਾਂਦਾ, ਫਿਲਮ ਦੀ ਸਕ੍ਰੀਨਿੰਗ ਰੋਕ ਦਿੱਤੀ ਜਾਵੇਗੀ ਅਤੇ ਮਾਮਲੇ ਨੂੰ ਉੱਚ ਅਦਾਲਤ ਵਿਚ ਲਿਜਾਇਆ ਜਾਵੇਗਾ।
ਵਕੀਲ ਅਸ਼ਵਿਨ ਗਰਗ ਨੇ ਆਈ.ਏ. ਐੱਨ.ਐੱਸ. ਨੂੰ ਦੱਸਿਆ ਕਿ ਤਿੰਨ ਦਹਾਕਿਆਂ ਤੋਂ ਕੋਟਾ ਦੀ ਪਛਾਣ ਇਕ ਵਿੱਦਿਅਕ ਸ਼ਹਿਰ ਦੇ ਰੂਪ ਵਿਚ ਕੀਤੀ ਗਈ ਹੈ ਅਤੇ ਅਜਿਹੇ ਵਿਚ ਅਪਰਾਧ ਨੂੰ ਇਸ ਸ਼ਹਿਰ ਨਾਲ ਜੋੜਨਾ ਠੀਕ ਨਹੀਂ ਹੈ । ਉਨ੍ਹਾਂ ਨੇ ਕਿਹਾ, ਭਾਰਤ ਦੇ ਹਰ ਸੂਬੇ ਤੋਂ ਲੱਗਭੱਗ ਢਾਈ ਲੱਖ ਵਿਦਿਆਰਥੀ ਪ੍ਰਤੀਯੋਗੀ ਪਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਦੇਣ ਲਈ ਇੱਥੇ ਆਉਂਦੇ ਰਹੇ ਹਨ। ਇਸ ਤਰ੍ਹਾਂ ਦੀ ਇਕ ਫਿਲਮ ਨੂੰ ਦੇਸ਼-ਭਰ ਵਿਚ ਦਿਖਾਏ ਜਾਣ ਤੋਂ ਬਾਅਦ ਕੌਣ ਆਪਣੇ ਬੱਚੇ ਨੂੰ ਪੜਾਈ ਲਈ ਇੱਥੇ ਭੇਜਣਾ ਚਾਹੇਗਾ?
ਇਸ ਵਿਵਾਦ ਦੀ ਸ਼ੁਰੂਆਤ ਫਿਲਮ ਦੇ ਟਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੋਈ ਹੈ । ਇਸ ਵਿਚ ਇਕ ਸੀਰੀਅਲ ਰੇਪਿਸਟ ਅਤੇ ਖੂਨੀ ਨੂੰ ਦਿਖਾਇਆ ਗਿਆ ਹੈ, ਜੋ ਸ਼ਹਿਰ ਵਿਚ ਘੱਟ ਉਮਰ ਦੀਆਂ ਲੜਕੀਆਂ ਨੂੰ ਆਪਣੇ ਨਿਸ਼ਾਨੇ ’ਤੇ ਲਿਆਉਂਦਾ ਹੈ, ਅਜਿਹਾ ਕਿਹਾ ਗਿਆ ਹੈ ਕਿ ਇਹ ਸੱਚੀ ਘਟਨਾ ਤੋਂ ਪ੍ਰੇਰਿਤ ਹੈ । ਰਾਣੀ ਮੁਖਰਜ਼ੀ ਫਿਲਮ ਵਿਚ ਪੁਲਸ ਅਫਸਰ ਸ਼ਿਵਾਨੀ ਰਾਏ ਦੀ ਆਪਣੀ ਭੂਮਿਕਾ ਨੂੰ ਨਿਭਾ ਰਹੀ ਹੈ, ਜੋ ਉਸ ਦੋਸ਼ੀ ਨੂੰ ਦੋ ਦਿਨਾਂ ਵਿਚ ਫੜਨ ਦੀ ਗੱਲ ਕਹਿੰਦੀ ਹੈ।


Tags: Rani MukerjiMardaani 2Legal NoticeCBFCGopal MandaKotaAshwin Garg

About The Author

manju bala

manju bala is content editor at Punjab Kesari