FacebookTwitterg+Mail

'ਮਰਦਾਨੀ 2' ਦਾ ਫਰਸਟ ਲੁੱਕ ਆਊਟ, ਦਬੰਗ ਸਟਾਇਲ 'ਚ ਦਿਸੀ ਰਾਣੀ

mardaani 2 first look out
30 April, 2019 11:57:36 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਮਰਦਾਨੀ 2' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਹਾਲ ਹੀ 'ਚ ਰਾਣੀ ਦਾ ਇਸ ਫਿਲਮ ਤੋਂ ਪਹਿਲਾ ਲੁੱਕ ਸਾਹਮਣੇ ਆਇਆ ਹੈ। ਸਾਹਮਣੇ ਆਈ ਤਸਵੀਰ 'ਚ ਰਾਣੀ ਪੁਲਸ ਅਫਸਰ ਦੀ ਵਰਦੀ 'ਚ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਇਹ ਲੁੱਕ ਕਾਫੀ ਸ਼ਾਨਦਾਰ ਹੈ। ਇਹ ਫਿਲਮ ਸਾਲ 2014 'ਚ ਰਿਲੀਜ਼ ਹੋਈ ਰਾਣੀ ਦੀ ਫਿਲਮ 'ਮਰਦਾਨੀ' ਦਾ ਸੀਕੂਅਲ ਹੈ।


ਦੱਸ ਦੇਈਏ ਕਿ ਪਿਛਲੀ ਫਿਲਮ 'ਚ ਵੀ ਉਨ੍ਹਾਂ ਨੇ ਪੁਲਸ ਦਾ ਕਿਰਦਾਰ ਨਿਭਾਇਆ ਸੀ ਅਤੇ ਦਬੰਗ ਕਿਰਦਾਰ 'ਚ ਨਜ਼ਰ ਆਈ ਸੀ। ਇਸ ਕਿਰਦਾਰ 'ਚ ਰਾਣੀ ਦੇ ਦਰਸ਼ਕਾਂ ਨੇ ਉਨ੍ਹਾਂ ਨੂੰ ਬਹੁਤ ਪਸੰਦ ਕੀਤਾ ਸੀ। ਫਿਲਮ 'ਮਰਦਾਨੀ 2' ਨੂੰ ਆਦਿੱਤਿਆ ਚੋਪੜਾ ਪ੍ਰੋਡਿਊਸ ਕਰਨਗੇ। ਉਥੇ ਹੀ ਇਸ ਦੇ ਡਾਇਰੈਕਟਰ ਗੋਪੀ ਪੁਥਰਨ ਹੋਣਗੇ।


ਦੱਸ ਦੇਈਏ ਕਿ ਫਿਲਮ 'ਮਰਦਾਨੀ 2' 'ਚ ਰਾਣੀ ਦੇ ਕਿਰਦਾਰ ਦਾ ਮੁਕਾਬਲਾ 21 ਸਾਲ ਦੇ ਇਕ ਖੂੰਖਾਰ ਖਲਨਾਇਕ ਨਾਲ ਹੋਣ ਵਾਲਾ ਹੈ। ਸੂਤਰ ਦੱਸਦੇ ਹਨ ਕਿ ਇਸ ਫਿਲਮ ਦੀ ਕਹਾਣੀ ਮੁੰਬਈ ਤੋਂ ਲੈ ਕੇ ਰਾਜਸਥਾਨ ਤੱਕ ਫੈਲੀ ਹੈ ਅਤੇ ਇਕ ਕੇਸ ਦੀ ਜਾਂਚ ਪੜਤਾਲ ਦੇ ਸਿਲਸਿਲੇ 'ਚ ਹੀ ਸ਼ਿਵਾਨੀ ਰਾਜਸਥਾਨ ਜਾਂਦੀ ਹੈ।

Punjabi Bollywood Tadka
ਫਿਲਮ ਦੀ ਰਾਜਸਥਾਨ 'ਚ ਸ਼ੂਟਿੰਗ ਗਰਮੀ 'ਚ ਹੋਣ ਜਾ ਰਹੀ ਹੈ ਅਤੇ 40 ਡਿਗਰੀ ਤੋਂ ਵੀ ਉੱਪਰ ਦੇ ਤਾਪਮਾਨ 'ਚ ਸ਼ੂਟਿੰਗ ਲਈ ਰਾਣੀ ਖੁਦ ਨੂੰ ਕਈ ਦਿਨਾਂ ਤੋਂ ਤਿਆਰ ਕਰ ਰਹੀ ਹੈ।


Tags: Mardaani 2First LookRani MukerjiAditya ChopraGopi PuthranBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.