ਮੁੰਬਈ (ਬਿਊਰੋ)— 1978 'ਚ ਆਈ ਫਿਲਮ 'ਸੁਪਰਮੈਨ' ਦੀ ਅਦਾਕਾਰਾ ਮਾਰਗੋਟ ਕਿਡਰ ਦਾ 69 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਉਸਨੇ ਫਿਲਮ 'ਸੁਪਰਮੈਨ' 'ਚ 'ਲੋਈਸ ਲੇਨ' ਦਾ ਕਿਰਦਾਰ ਨਿਭਾਇਆ ਸੀ। ਇਸ ਕਿਰਦਾਰ ਨਾਲ ਉਸਨੂੰ ਕਾਫੀ ਪ੍ਰਸਿੱਧੀ ਮਿਲੀ ਸੀ।
ਐਤਵਾਰ ਨੂੰ ਉਸ ਦੇ ਮੋਨਟਾਨਾ ਸਥਿਤ ਘਰ 'ਚ ਮੌਤ ਹੋਈ ਸੀ। ਉਸ ਦੇ ਮੈਨੇਜ਼ਰ ਨੇ ਮਾਰਗੋਟ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ। ਮਾਰਗੋਟ ਦੇ ਦਿਹਾਂਤ ਦੀ ਖਬਰ ਸੁਣਦੇ ਹੀ ਫੈਨਜ਼ 'ਚ ਸੋਗ ਦੀ ਲਹਿਰ ਹੈ। ਉੱਥੇ ਹੀ ਸੋਸ਼ਲ ਮੀਡੀਆ 'ਤੇ ਫੈਨਜ਼ ਅਤੇ ਸੈਲੇਬਸ ਮਾਰਗੋਟ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਦੱਸਣਯੋਗ ਹੈ ਕਿ ਅਮਰੀਕਨ ਅਦਾਕਾਰਾ ਮਾਰਗੋਟ ਕਿਡਰ ਨੇ 20 ਸਾਲ ਦੀ ਉਮਰ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਕਰੀਬ 70 ਤੋਂ ਜ਼ਿਆਦਾ ਫਿਲਮਾਂ ਅਤੇ ਟੀ. ਵੀ. ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ। ਫਿਲਮ '' ਲਈ ਉਸਨੇ ਐਮੀ ਐਵਾਰਡ ਜਿੱਤਿਆ ਸੀ।