ਮੁੰਬਈ— ਅਮਰੀਕਾ ਦੀ ਮਸ਼ਹੂਰ ਖਿਡਾਰੀ ਮਾਰੀਆ ਸ਼ਾਰਾਪੋਵਾ ਇਨ੍ਹੀ ਦਿਨੀਂ ਹਵਾਈ 'ਚ ਛੁੱਟੀਆਂ ਮਨਾ ਰਹੀ ਹੈ। ਉਂਝ ਦੇਖਣ 'ਚ ਮਾਰੀਆ ਕਿਸੇ ਮਾਡਲ ਤੋਂ ਘੱਟ ਨਹੀਂ ਲੱਗਦੀ। ਉਹ ਲਗਾਤਾਰ ਆਪਣੀਆਂ ਛੁੱਟੀਆਂ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਰਹਿੰਦੀ ਹੈ ਪਰ ਉਸ ਦੀਆਂ ਹਾਲੀਆ ਤਸਵੀਰਾਂ ਕੁਝ ਜ਼ਿਆਦਾ ਹੀ ਧਮਾਕੇਦਾਰ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸ਼ਾਰਾਪੋਵਾ ਨੂੰ ਟੈਨਿਸ ਐਸੋਸੀਏਸ਼ਨ (ਡਬਲਿਊਟੀਏ) ਨੇ ਆਪਣੀ ਵਿਸ਼ਵ ਦਰਜਾਬੰਦੀ ਨਾਲ ਹਟਾ ਦਿੱਤਾ ਸੀ। ਡੋਪਿੰਗ ਦੀ ਦੋਸ਼ੀ ਪਾਏ ਜਾਣ ਤੋਂ ਬਾਅਦ ਬੈਨ ਦੇ ਕਾਰਨ ਸ਼ਾਰਾਪੋਵਾ ਨਾਲ ਅਜਿਹਾ ਕੀਤਾ ਗਿਆ ਸੀ। ਫਿਲਹਾਲ ਤਾਂ ਉਹ ਹਵਾਈ 'ਚ ਆਪਣੀਆਂ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਇਸ ਦੌਰਾਨ ਦੀਆਂ ਕੁਝ ਤਸਵੀਰਾਂ 'ਤੇ ਤੁਸੀਂ ਵੀ ਮਾਰੋ ਇਕ ਨਜ਼ਰ।