ਲੰਡਨ (ਬਿਊਰੋ)— ਅਭਿਨੇਤਰੀਆਂ ਨੂੰ ਆਪਣੀ ਖੂਬਸੂਰਤੀ ਦਾ ਕੁਝ ਵਧੇਰੇ ਹੀ ਧਿਆਨ ਰੱਖਣਾ ਪੈਂਦਾ ਹੈ।
ਉਹ ਆਪਣੀ ਹੌਟ ਫਿੱਗਰ ਅਤੇ ਖੂਬਸੂਰਤੀ ਬਰਕਰਾਰ ਰੱਖਣ ਲਈ ਕਾਫੀ ਕੁੱਝ ਕਰਦੀਆਂ ਹਨ ਤਾਂ ਜੋ ਉਹ ਜਵਾਨ ਅਤੇ ਹੌਟ ਨਜ਼ਰ ਆ ਸਕਣ।
ਇਸੇ ਤਰ੍ਹਾਂ ਹਾਲੀਵੁੱਡ ਗਾਇਕਾ ਵੀ ਆਪਣੇ ਆਪ ਨੂੰ ਜਵਾਨ ਰੱਖਣ ਲਈ ਠੰਡੇ ਦੁੱਧ ਦਾ ਇਸਤੇਮਾਲ ਕਰਦੀ ਹੈ।
ਮਾਰਿਆ ਕੈਰੀ ਰੋਜ਼ਾਨਾ ਠੰਢੇ ਦੁੱਧ ਨਾਲ ਨਹਾਉਂਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਦੁੱਧ ਉਨ੍ਹਾਂ ਨੂੰ ਜਵਾਨ ਦਿਖਣ 'ਚ ਮਦਦ ਕਰਦਾ ਹੈ।
ਇਸ ਦਾ ਖੁਲਾਸਾ ਉਨ੍ਹਾਂ ਨੇ ਖੁਦ ਇਕ ਇੰਟਰਵਿਊ ਰਾਹੀਂ ਕੀਤਾ।
ਇਸ ਇੰਟਰਵਿਊ 'ਚ ਉਨ੍ਹਾਂ ਨੇ ਅੱਗੇ ਕਿਹਾ, ''ਮੈਂ ਸੁੰਦਰ ਦਿਖਣ ਵਾਲੇ ਪ੍ਰੋਡਕਟਜ਼ ਵੀ ਵਰਤਦੀ ਹਾਂ।
ਜ਼ਿਕਰਯੋਗ ਹੈ ਕਿ ਮਾਰਿਆ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ।
ਇੰਸਟਾਗਰਾਮ 'ਤੇ ਉਨ੍ਹਾਂ ਦੇ 6.7 ਮਿਲੀਅਨ ਫਾਲੋਅਰਜ਼ ਹਨ।