FacebookTwitterg+Mail

ਐਕਸ਼ਨ ਤੇ ਰੋਮਾਂਸ ਭਰਪੂਰ ਹੈ 'ਮਰਜਾਵਾਂ' ਦਾ ਟਰੇਲਰ (ਵੀਡੀਓ)

marjaavaan official trailer out now
27 September, 2019 08:48:14 AM

ਮੁੰਬਈ (ਬਿਊਰੋ) : ਲੰਬੇ ਇੰਤਜ਼ਾਰ ਤੋਂ ਬਾਅਦ ਸਿਧਾਰਥ ਮਲਹੋਤਰਾ ਤੇ ਤਾਰਾ ਸੁਤਾਰੀਆ ਦੀ ਫਿਲਮ 'ਮਰਜਾਵਾਂ' ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। 3 ਮਿੰਟ 10 ਸੈਕਿੰਡ ਦੇ ਟਰੇਲਰ 'ਚ ਐਕਸ਼ਨ ਤੇ ਰੋਮਾਂਸ ਦਾ ਤੜਕਾ ਸਾਫ ਨਜ਼ਰ ਆ ਰਿਹਾ ਹੈ। ਇਸ 'ਚ ਰਿਤੇਸ਼ ਦੇਸ਼ਮੁੱਖ ਨੇ ਵਿਲੇਨ ਦਾ ਕਿਰਦਾਰ ਨਿਭਾਇਆ ਹੈ। ਪੂਰੇ ਟਰੇਲਰ 'ਚ ਧਿਆਨ ਸਿਰਫ ਰਿਤੇਸ਼ 'ਤੇ ਹੀ ਜਾਂਦਾ ਹੈ। ਇਸ 'ਤੇ ਰਿਤੇਸ਼ ਨੇ ਇਕ ਬੌਨੇ ਵਿਲੇਨ ਦਾ ਕਿਰਦਾਰ ਕੀਤਾ ਹੈ, ਜੋ ਤੇਰੀ ਗਲੀਆਂ ਗੀਚ ਗਾਉਂਦੇ ਹੋਏ ਐਂਟਰੀ ਕਰਦਾ ਹੈ। ਇਸ 'ਚ ਉਹ ਕਹਿੰਦੇ ਹਨ, ਕਮੀਨੇਪਣ ਦੀ ਹਾਈਟ ਕਿਆ ਹੈ ਤਿੰਨ ਫੁੱਟ... ਮੈਂ ਰਾਕਸ਼ਸ ਨਹੀਂ ਹੂੰ, ਮੈਂ ਅਵਤਾਰ ਹੂੰ।


ਦੱਸ ਦਈਏ ਕਿ ਫਿਲਮ ਦੀ ਕਹਾਣੀ ਤਾਰਾ ਤੇ ਸਿਧਾਰਥ ਦੇ ਕਿਰਦਾਰਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਨ੍ਹਾਂ ਨੂੰ ਪਿਆਰ ਹੋ ਜਾਂਦਾ ਹੈ। ਕਿਸੇ ਕਾਰਨ ਉਨ੍ਹਾਂ ਨੂੰ ਵਿਲੇਨ ਵੱਖ ਕਰਨ ਆਉਂਦਾ ਹੈ। ਟਰੇਲਰ 'ਚ ਤਾਰਾ ਤੇ ਸਿਧਾਰਥ ਦੇ ਹਿੱਸੇ ਕੋਈ ਖਾਸ ਡਾਈਲਾਗ ਨਹੀਂ ਆਉਂਦਾ।


Tags: Official TrailerMarjaavaanRiteish DeshmukhSidharth MalhotraTara SutariaMilap Zaveri

Edited By

Sunita

Sunita is News Editor at Jagbani.