FacebookTwitterg+Mail

ਅਫੇਅਰ ਤੇ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਹੋਇਆ ਸੀ ਸੈਫ-ਕਰੀਨਾ ਦਾ ਵਿਆਹ

marriage anniversary saif ali khan and kareena kapoor
16 October, 2017 05:54:00 PM

ਮੁੰਬਈ (ਬਿਊਰੋ)— ਕਰੀਨਾ ਕਪੂਰ ਤੇ ਸੈਫ ਅਲੀ ਖਾਨ ਦੇ ਵਿਆਹ ਦੀ ਅੱਜ (16 ਅਕਤੂਬਰ) 5ਵੀਂ ਵਰ੍ਹੇਗੰਢ ਹੈ। ਪਹਿਲਾਂ ਅਫੇਅਰ, ਫਿਰ ਲਿਵ-ਇਨ ਤੇ ਪੰਜ ਸਾਲ ਦੇ ਰਿਲੇਸ਼ਨਸ਼ਿਪ ਤੋਂ ਬਾਅਦ ਦੋਵੇਂ ਵਿਆਹ ਦੇ ਬੰਧਨ 'ਚ ਬੱਝੇ। ਦੋਵਾਂ ਦਾ ਇਕ ਬੇਟਾ ਹੈ ਤੈਮੂਰ ਅਲੀ ਖਾਨ। ਦੱਸਣਯੋਗ ਹੈ ਕਿ ਸਾਲਾਂ ਦੀ ਜਾਣ-ਪਛਾਣ ਦੇ ਬਾਵਜੂਦ ਇਸ ਪਿਆਰ ਨੂੰ ਪਰਵਾਨ ਚੜ੍ਹਨ 'ਚ ਲੰਮਾ ਸਮਾਂ ਲੱਗਾ। ਇਕ ਪਾਸੇ ਕਰੀਨਾ ਜਿਥੇ ਬਾਲੀਵੁੱਡ ਦੇ ਸਭ ਤੋਂ ਪ੍ਰਭਾਵਸ਼ਾਲੀ ਕਪੂਰ ਖਾਨਦਾਨ 'ਚ ਜਨਮੀ, ਉਥੇ ਸੈਫ ਰਾਇਲ ਫੈਮਿਲੀ ਦੇ ਨਵਾਬ ਮੰਸੂਰ ਅਲੀ ਖਾਨ ਪਟੌਦੀ ਤੇ ਸ਼ਰਮਿਲਾ ਟੈਗੋਰ ਦੇ ਬੇਟੇ ਹਨ। ਅਲੱਗ-ਅਲੱਗ ਮਜ਼੍ਹਬ ਨੂੰ ਮੰਨਣ ਕਾਰਨ ਵੀ ਇਨ੍ਹਾਂ ਦੋਵਾਂ ਦਾ ਵਿਆਹ ਹਮੇਸ਼ਾ ਚਰਚਾ 'ਚ ਬਣਿਆ ਰਿਹਾ।
Punjabi Bollywood Tadka
ਸ਼ਾਹਿਦ ਕਪੂਰ ਨਾਲ ਬ੍ਰੇਕਅੱਪ ਤੋਂ ਬਾਅਦ ਕਰੀਨਾ ਦੀਆਂ ਨਜ਼ਦੀਕੀਆਂ ਸੈਫ ਅਲੀ ਖਾਨ ਨਾਲ ਵਧਣੀਆਂ ਸ਼ੁਰੂ ਹੋਈਆਂ ਸਨ। ਫਿਲਮ 'ਓਮਕਾਰਾ' ਦੇ ਬਹੁਤ ਘੱਟ ਸੀਨ ਸੈਫ ਤੇ ਕਰੀਨਾ ਨੇ ਇਕੱਠਿਆਂ ਸ਼ੂਟ ਕਰਨੇ ਸਨ, ਫਿਰ ਵੀ ਸੈੱਟ 'ਤੇ ਦੋਵੇਂ ਇਕੱਠੇ ਨਜ਼ਰ ਆਉਂਦੇ ਸਨ। 'ਓਮਕਾਰਾ' ਤੋਂ ਬਾਅਦ ਸੈਫ-ਕਰੀਨਾ ਦੀਆਂ ਨਜ਼ਦੀਕੀਆਂ ਯਸ਼ਰਾਜ ਬੈਨਰ ਦੀ ਫਿਲਮ 'ਟਸ਼ਨ' ਦੀ ਸ਼ੂਟਿੰਗ ਦੇ ਸਮੇਂ ਨਜ਼ਰ ਆਈਆਂ।
Punjabi Bollywood Tadka
ਸ਼ੂਟਿੰਗ 'ਚੋਂ ਸਮਾਂ ਕੱਢ ਕੇ ਇਹ ਦੋਵੇਂ ਸੈਰ 'ਤੇ ਜਾਂਦੇ। ਇਨ੍ਹਾਂ ਦੋਵਾਂ ਦੇ ਅਫੇਅਰ ਦੇ ਚਰਚੇ ਹੋਣੇ ਸ਼ੁਰੂ ਹੋ ਚੁੱਕੇ ਸਨ ਪਰ ਮੀਡੀਆ ਸਾਹਮਣੇ ਦੋਵਾਂ ਨੇ ਹੀ ਆਪਣੇ ਰਿਲੇਸ਼ਨ ਨੂੰ ਨਹੀਂ ਮੰਨਿਆ। ਲੈਕਮੇ ਫੈਸ਼ਨ ਵੀਕ ਦੌਰਾਨ ਸੈਫ-ਕਰੀਨਾ ਪਹਿਲੀ ਵਾਰ ਇਕੱਠੇ ਇਕੋ ਗੱਡੀ ਰਾਹੀਂ ਆਏ। ਇਥੇ ਪਹਿਲੀ ਵਾਰ ਸੈਫ ਅਲੀ ਖਾਨ ਨੇ ਮੰਨਿਆ ਕਿ ਉਹ ਕਰੀਨਾ ਨੂੰ ਡੇਟ ਕਰ ਰਹੇ ਹਨ। 2010 'ਚ ਇਕ ਵਾਰ ਇਹ ਗੱਲ ਚਰਚਾ 'ਚ ਆਈ ਸੀ ਕਿ ਸੈਫ-ਕਰੀਨਾ ਛੇਤੀ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ।
Punjabi Bollywood Tadka
ਕੁਝ ਸੰਗਠਨਾਂ ਨੇ ਇਸ ਵਿਆਹ ਨੂੰ ਲਵ ਜਿਹਾਦ ਦੱਸਿਆ ਸੀ। ਇਸ 'ਤੇ ਕਰੀਨਾ ਨੇ ਕਿਹਾ ਸੀ, 'ਮੈਂ ਪਿਆਰ 'ਚ ਯਕੀਨ ਕਰਦੀ ਹਾਂ ਲਵ ਜਿਹਾਦ 'ਚ ਨਹੀਂ। ਮੈਨੂੰ ਲੱਗਦਾ ਹੈ ਕਿ ਪਿਆਰ ਇਕ ਅਜਿਹੀ ਚੀਜ਼ ਹੈ, ਜਿਸ ਨੂੰ ਤੁਸੀਂ ਬਿਆਨ ਨਹੀਂ ਕਰ ਸਕਦੇ। ਇਸ ਵਿਚਾਲੇ ਕੋਈ ਮਜ਼੍ਹਬ ਦੀ ਦੀਵਾਰ ਨਹੀਂ ਹੁੰਦੀ। ਹੁਣ ਜੇਕਰ ਇਕ ਹਿੰਦੂ ਲੜਕਾ ਹੈ ਤੇ ਉਹ ਕਿਸੇ ਮੁਸਲਿਮ ਲੜਕੀ ਨਾਲ ਪਿਆਰ ਕਰਨ ਲੱਗਦਾ ਹੈ ਤਾਂ ਤੁਸੀਂ ਉਸ ਨੂੰ ਰੋਕ ਨਹੀਂ ਸਕਦੇ। ਤੁਸੀਂ ਪਿਆਰ ਕਿਸੇ ਕੋਲੋਂ ਪੁੱਛ ਕੇ ਨਹੀਂ ਕਰਦੇ ਹੋ।'
Punjabi Bollywood Tadka


Tags: Saif Ali Khan Kareena Kapoor Marriage Anniversary Taimur Ali Khan Love Story