FacebookTwitterg+Mail

ਬਾਲੀਵੁੱਡ ਨਾਲ ਜੁੜੇ ਮਾਰਸ਼ਮੈਲੋ, 'ਬੀਬਾ' ਲਈ ਜੁੜੇ ਪ੍ਰੀਤਮ ਨਾਲ

marshmello goes bollywood collaboration with pritam
07 February, 2019 08:23:29 PM

ਮੁੰਬਈ (ਬਿਊਰੋ)— ਇੰਡਸਟਰੀ 'ਚ ਪਹਿਲੀ ਵਾਰ ਇਲੈਕਟ੍ਰਾਨਿਕ ਡਾਂਸ ਮਿਊਜ਼ਿਕ ਡੀ. ਜੇ. ਪ੍ਰੋਡਿਊਸਰ ਮਾਰਸ਼ਮੈਲੋ ਤੇ ਬਾਲੀਵੁੱਡ ਦੇ ਬਹੁਤ ਹੀ ਮਸ਼ਹੂਰ ਮਿਊਜ਼ਿਕ ਕੰਪੋਜ਼ਰ ਪ੍ਰੀਤਮ ਅੱਜ 'ਬੀਬਾ' ਨੂੰ ਰਿਲੀਜ਼ ਕਰ ਰਹੇ ਹਨ, ਜੋ ਕਿ ਇਕ ਸਹਿਯੋਗ ਨਾਲ ਤਿਆਰ ਕੀਤਾ ਗਿਆ ਟਰੈਕ ਹੈ। ਆਰਟਿਸਟ ਆਰੀਜਨਲ (ਏ. ਓ.) ਕਲਾਕਾਰਾਂ ਲਈ ਜਿਓ ਦੇ ਇਨ-ਹਾਊਸ ਮਿਊਜ਼ਿਕ ਲੇਬਲ ਦੀ ਨਵੀਂ ਰਿਲੀਜ਼ ਦੇ ਤੌਰ ਤੇ 'ਬੀਬਾ' ਮਾਰਸ਼ਮੈਲੋ ਤੇ ਪ੍ਰੀਤਮ ਦਾ ਪਹਿਲਾ ਏਕੀਕ੍ਰਿਤ ਪ੍ਰਾਜੈਕਟ ਹੈ।

   ਮਾਰਸ਼ਮੈਲੋ ਅਤੇ ਪ੍ਰੀਤਮ ਨੇ ਮਿਲ ਤਿਆਰ ਕੀਤਾ 'ਬੀਬਾ' ਟਰੈਕ

'ਬੀਬਾ' ਜੋ ਸੰਸਾਰ ਭਰ 'ਚ ਹੁਣ ਸਟ੍ਰੀਮਿੰਗ ਲਈ ਲਾਈਵ ਹੈ, ਇਕ ਅਜਿਹੀ ਬਹੁਤ ਹੀ ਮਲਟੀ-ਕਲਚਰਲ ਮਿਊਜ਼ਿਕ ਇੰਡਸਟਰੀ ਨੂੰ ਪੇਸ਼ ਕਰਦਾ ਹੈ, ਜੋ ਜ਼ੋਨਰ, ਭਾਸ਼ਾਵਾਂ ਤੇ ਸੰਸਾਰ ਭਰ ਦੀ ਸਟਾਰ ਪਾਵਰ ਨੂੰ ਇਕ ਕਰਦੀ ਹੈ। 'ਅਪਲਿਫਟਿੰਗ' ਰੋਮਾਂਟਿਕ ਟਰੈਕ ਮਾਰਸ਼ਮੈਲੋ ਦੀ ਵਿਸ਼ਵ ਪੱਧਰੀ ਸਮਕਾਲੀ ਪ੍ਰੋਡਕਸ਼ਨ ਨਾਲ ਬਾਲੀਵੁੱਡ ਦੀ ਸ਼ੁੱਧ ਭਾਵਨਾ ਤੇ ਖੁਸ਼ੀ ਨੂੰ ਮਿਸ਼ਰਤ ਕਰਦਾ ਹੈ, ਜੋ ਸੰਸਾਰ ਭਰ ਦੇ ਸਟੇਡੀਅਮਾਂ ਤੇ ਤਿਉਹਾਰਾਂ ਦੇ ਮੈਦਾਨਾਂ ਨੂੰ ਭਰ ਦਿੰਦਾ ਹੈ। ਇਸ ਟਰੈਕ 'ਚ ਇੰਡੋ-ਕੀਵੀ ਕਲਾਕਾਰ ਤੇ ਯੂਟਿਊਬ ਦੀ ਪ੍ਰਸਿੱਧ ਸ਼ਿਰਲੇ ਸੇਤੀਆ ਵੀ ਸ਼ਾਮਲ ਹੈ।

PunjabKesari,ਮਾਰਸ਼ਮੈਲੋ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,marshmello hd photo image download

ਮਾਰਸ਼ਮੈਲੋ ਨੂੰ ਕਈ ਮਿਊਜ਼ਿਕ ਐਵਾਰਡਜ਼ ਲਈ ਕੀਤਾ ਗਿਆ ਨਾਮਾਂਕਿਤ

ਮਾਰਸ਼ਮੈਲੋ, ਜਿਨ੍ਹਾਂ ਕੋਲ 20 ਮਿਲੀਅਨ ਤੋਂ ਵੱਧ ਮਿਸ਼ਰਤ ਸੋਸ਼ਲ ਮੀਡੀਆ ਫਾਲੋਅਰਜ਼ ਮੌਜੂਦ ਹਨ, 2016 ਤੋਂ ਆਪਣੇ ਸ਼ਾਨਦਾਰ ਸਿੰਗਲ 'ਅਲੋਨ', ਇਕ ਅਜਿਹੀ ਵੀਡੀਓ ਜਿਸ ਦੇ ਯੂਟਿਊਬ 'ਤੇ 1 ਬਿਲੀਅਨ ਵਿਊਜ਼ ਹਨ, ਨਾਲ ਗਲੋਬਲ ਡਾਂਸ ਦੇ ਪ੍ਰਮੁੱਖਾਂ 'ਚ ਸ਼ਾਮਲ ਰਹੇ ਹਨ। ਬਾਸਟਿਲੇ ਨਾਲ ਉਨ੍ਹਾਂ ਦਾ ਨਵਾਂ ਸਮੈਸ਼ ਹਿੱਟ ਸਿੰਗਲ 'ਹੈਪੀਅਰ' ਸੰਸਾਰ ਭਰ 'ਚ ਮਸ਼ਹੂਰ ਹੈ, ਜਿਸ ਨੂੰ ਮਿਸ਼ਰਤ ਤੌਰ 'ਤੇ ਲਗਭਗ 1 ਬਿਲੀਅਨ ਵਾਰ ਸਟ੍ਰੀਮ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੀ ਸਿਗਨੇਚਰ ਚਿਲਡ ਆਊਟ ਵਾਈਬ, ਪ੍ਰਤੱਖ ਹੁਨਰ ਤੇ ਰਹੱਸਮਈ ਪ੍ਰੋਫਾਈਲ ਨੇ ਉਨ੍ਹਾਂ ਨੂੰ ਆਪਣੀ ਐਲਬਮ 'ਜੋਏਟਾਈਮ' ਲਈ ਯੂ. ਐੱਸ. ਡਾਂਸ ਚਾਰਟ 'ਚ 5ਵਾਂ ਸਥਾਨ ਪ੍ਰਦਾਨ ਕੀਤਾ ਹੈ ਤੇ ਉਹ 'ਜੋਏਟਾਈਮ 2' ਨਾਲ 2018 'ਚ ਪਹਿਲੇ ਦਰਜੇ 'ਤੇ ਆ ਗਏ। ਮਾਰਸ਼ਮੈਲੋ ਨੂੰ ਮੌਜੂਦਾ ਸਮੇਂ 'ਚ '6 ਆਈ ਹਾਰਟ ਰੇਡੀਓ ਮਿਊਜ਼ਿਕ ਐਵਾਰਡਜ਼' ਲਈ ਨਾਮਾਂਕਿਤ ਕੀਤਾ ਗਿਆ ਹੈ, ਜਿਨ੍ਹਾਂ 'ਚ 'ਬੈਸਟ ਨਿਊ ਟਾਪ ਆਰਟਿਸਟ', 'ਬੈਸਟ ਡਾਂਸ ਆਰਟਿਸਟ' ਤੇ 'ਬੈਸਟ ਪ੍ਰੋਡਿਊਸਰ' ਸ਼ਾਮਲ ਹਨ।

PunjabKesari,ਪ੍ਰੀਤਮ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,Pritam hd photo image download

ਮਾਰਸ਼ਮੈਲੋ ਨੇ 2018 ਏ. ਐੱਮ. ਏਜ਼ ਵਿਖੇ 'ਬੈਸਟ ਇਲੈਕਟ੍ਰਾਨਿਕ ਆਰਟਿਸਟ' ਲਈ ਆਪਣਾ ਪਹਿਲਾ ਅਮੈਰੀਕਨ ਮਿਊਜ਼ਿਕ ਐਵਾਰਡ ਤੇ 'ਬੈਸਟ ਇਲੈਕਟ੍ਰਾਨਿਕ ਆਰਟਿਸਟ' ਲਈ 2018 ਐੱਮ. ਟੀ. ਵੀ. ਈ. ਐੱਮ. ਏ. ਐਵਾਰਡ ਜਿੱਤਿਆ। 2019 'ਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਡੀ. ਜੇਜ਼ 'ਚ ਸ਼ਾਮਲ ਮਾਰਸ਼ਮੈਲੋ ਨੇ 2018 ਫ਼ੋਰਬਸ '30 ਅੰਡਰ 30' ਇਸ਼ੂ ਦੇ ਕਵਰ ਦੀ ਸ਼ੋਭਾ ਵਧਾਈ। ਫ਼ੋਰਬਸ ਨੇ ਸੂਚੀ 'ਚ ਉਨ੍ਹਾਂ ਦੇ ਮੈਨੇਜਰ ਮੋ ਸ਼ੈਲੀਜ਼ੀ ਨੂੰ ਸ਼ਾਮਲ ਕੀਤਾ ਤੇ ਉਨ੍ਹਾਂ ਨੂੰ ਮਾਰਸ਼ਮੈਲੋ 'ਇਨਫਿਨਾਇਟਲੀ ਸਕੇਲੇਬਲ' ਕਿਹਾ ਗਿਆ।

PunjabKesari,ਮਾਰਸ਼ਮੈਲੋ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,marshmello hd photo image download

   ਪ੍ਰੀਤਮ ਨਾਲ ਜੁੜ ਕੇ ਉਤਸੁਕ ਹੈ ਮਾਰਸ਼ਮੈਲੋ 

ਮਾਰਸ਼ਮੈਲੋ ਨੇ ਕਿਹਾ, 'ਜਦੋਂ ਮੈਂ ਪ੍ਰੀਤਮ ਨਾਲ ਜੁੜਿਆ ਸੀ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਸਾਨੂੰ ਇਕੱਠਿਆਂ ਕੁਝ ਮਜ਼ੇਦਾਰ ਕਰਨਾ ਚਾਹੀਦਾ ਹੈ। ਕੁਝ ਅਜਿਹਾ ਜਿਸ ਨਾਲ ਤੁਸੀਂ ਉੱਠ ਕੇ ਡਾਂਸ ਕਰਨਾ ਚਾਹੋ ਤੇ ਮੈਨੂੰ ਲੱਗਦਾ ਹੈ ਕਿ 'ਬੀਬਾ' ਇਸ ਲਈ ਬਿਲਕੁਲ ਸਹੀ ਚੋਣ ਹੈ। ਮੈਂ ਸੰਸਾਰ ਦੁਆਰਾ ਇਸ ਨੂੰ ਸੁਣੇ ਜਾਣ ਲਈ ਬਹੁਤ ਉਤਸੁਕ ਹਾਂ।' ਪੂਰਨ ਤੌਰ 'ਤੇ ਹਿੰਦੀ 'ਚ 'ਬੀਬਾ' ਨੂੰ ਮਾਰਸ਼ਮੈਲੋ ਦੇ ਹੁਣ ਤਕ ਦੇ ਸਭ ਤੋਂ ਜ਼ਿਆਦਾ ਕ੍ਰਾਸ-ਕਲਚਰਲ ਪ੍ਰਾਜੈਕਟ ਦੇ ਤੌਰ 'ਤੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੇ ਸਹਿਯੋਗੀ ਬਾਲੀਵੁੱਡ ਦੇ ਬਹੁਤ ਹੀ ਸਫਲ ਕੰਪੋਜ਼ਰ ਹਨ, ਜਿਨ੍ਹਾਂ ਨੇ 100 ਤੋਂ ਵੱਧ ਭਾਰਤੀ ਫਿਲਮਾਂ ਲਈ ਮਿਊਜ਼ਿਕ ਪ੍ਰਦਾਨ ਕੀਤਾ ਹੈ ਤੇ ਮਸ਼ਹੂਰ ਮਿਊਜ਼ਿਕ ਦੀ ਸਮਝ ਨਾਲ ਜਿਓ ਸਾਵਨ ਨੇ ਪ੍ਰੀਤਮ ਨੂੰ ਇਸ ਟਰੈਕ ਲਈ ਕੁਦਰਤੀ ਤੌਰ 'ਤੇ ਸਭ ਤੋਂ ਅਨੁਕੂਲ ਇਨਸਾਨ ਵਜੋਂ ਚੁਣਿਆ ਹੈ। 'ਬੀਬਾ' ਲਈ ਪ੍ਰੀਤਮ ਨੇ ਬਹੁਤ ਸਾਰੇ ਜ਼ੋਨਰਾਂ ਨਾਲ ਪ੍ਰਯੋਗ ਕੀਤਾ ਹੈ ਤੇ ਪੂਰੀ ਤਰ੍ਹਾਂ ਨਾਲ ਨਵੇਂ ਸਾਊਂਡਜ਼ ਨੂੰ ਤਿਆਰ ਕੀਤਾ ਹੈ।

PunjabKesari,ਪ੍ਰੀਤਮ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,Pritam hd photo image download

ਪ੍ਰੀਤਮ ਨੇ ਕਿਹਾ, 'ਮਾਰਸ਼ਮੈਲੋ ਦੀ ਟੀਮ ਤੇ ਮੈਂ ਇਕ ਅਜਿਹੇ ਮਿਊਜ਼ਿਕ ਨੂੰ ਪੇਸ਼ ਕਰਨਾ ਚਾਹੁੰਦੇ ਹਾਂ ਜੋ ਬਹੁਤ ਹੀ ਮਸ਼ਹੂਰ ਹੋਵੇਗਾ ਤੇ ਜਿਸ 'ਚ ਭਾਰਤੀ ਸਾਊਂਡ ਦਾ ਸਾਰ ਮੌਜੂਦ ਹੋਵੇਗਾ, ਜੋ ਕੁਝ ਅਜਿਹਾ ਹੋਵੇਗਾ, ਜਿਸ ਨੂੰ ਵਿਆਹਾਂ 'ਤੇ ਚਲਾਇਆ ਜਾ ਸਕਦਾ ਹੈ। 'ਬੀਬਾ' ਲਈ ਮੈਂ ਉਨ੍ਹਾਂ ਨਾਲ ਮਜ਼ੇਦਾਰ ਕੰਮ ਕੀਤਾ ਹੈ ਤੇ ਇਸ ਅਨੁਭਵ ਨਾਲ ਮੈਂ ਜਾਣਿਆ ਹੈ ਕਿ ਉਨ੍ਹਾਂ ਨੂੰ ਸਭ ਤੋਂ ਵੱਡੇ ਮਿਊਜ਼ਿਕ ਪ੍ਰੋਡਿਊਸਰ ਦਾ ਦਰਜਾ ਕਿਉਂ ਪ੍ਰਾਪਤ ਹੈ।' ਮਾਰਸ਼ਮੈਲੋ ਨਾਲ ਪ੍ਰੀਤਮ ਦੇ ਨਵੇਂ ਟਰੈਕ ਨੂੰ ਏ. ਓ. ਦੁਆਰਾ ਸ਼ਕਤੀ ਪ੍ਰਾਪਤ ਹੈ। ਇਸ ਹਿੱਸੇਦਾਰੀ ਦੀ ਸ਼ੁਰੂਆਤ ਜਿਓ ਸਾਵਨ ਸੀ. ਓ. ਓ. ਗੌਰਵ ਸ਼ਰਮਾ ਦੇ ਮਾਧਿਅਮ ਨਾਲ ਹੋਈ ਤੇ ਇਹ ਉਸ ਵਿਸ਼ੇਸ਼ ਭੂਮਿਕਾ ਨੂੰ ਦਰਸਾਉਂਦੀ ਹੈ, ਜੋ ਜਿਓ ਸਾਵਨ ਲਗਾਤਾਰ ਪੱਛਮੀ ਤੇ ਭਾਰਤੀ ਮਿਊਜ਼ਿਕ ਇੰਡਸਟਰੀਜ਼ ਨੂੰ ਇਕ ਕਰਨ 'ਚ ਨਿਭਾਅ ਰਿਹਾ ਹੈ। ਪਹਿਲਾਂ, ਜਿਓ ਸਾਵਨ ਨੇ ਜੈਕ ਨਾਈਟ ਤੇ ਜੈਸਮੀਨ ਵਾਲੀਆ ਦੁਆਰਾ ਪੇਸ਼ ਕੀਤੇ 2017 ਦੇ ਏ. ਓ. ਹਿੱਟ 'ਬੌਮ ਡਿਗੀ' ਦੇ ਇਕ ਵਾਇਰਲ ਡਿਲਨ ਫਰਾਂਸਿਸ ਰੀਮਿਕਸ ਨੂੰ ਸੁਵਿਧਾ ਪ੍ਰਦਾਨ ਕੀਤੀ ਸੀ। ਜਦੋਂ ਸ਼ਰਮਾ ਤੇ ਸ਼ੈਲਿਜ਼ੀ 2018 'ਚ ਮਿਲੇ ਸਨ ਤਾਂ ਜਿਓ ਸਾਵਨ ਦੇ ਮੰਚ ਨੂੰ ਬਿਹਤਰ ਬਣਾਉਣ ਲਈ ਤੇ ਸੰਸਾਰ ਭਰ 'ਚ ਭਾਰਤੀ ਸੱਭਿਆਚਾਰ ਤੇ ਮਿਊਜ਼ਿਕ ਨੂੰ ਬਿਹਤਰ ਬਣਾਉਣ ਲਈ ਯੋਜਨਾ ਨੂੰ ਪਹਿਲਾਂ ਤੋਂ ਹੀ ਤਿਆਰ ਕੀਤਾ ਜਾ ਰਿਹਾ ਸੀ।

ਰਿਲੀਜ਼ ਸਬੰਧੀ ਗੱਲ ਕਰਦਿਆਂ ਸ਼ਰਮਾ ਸੀ. ਓ. ਓ. ਜਿਓ ਸਾਵਨ ਨੇ ਕਿਹਾ, 'ਭਾਰਤ 'ਚ ਮਿਊਜ਼ਿਕ ਦਾ ਵਿਕਾਸ ਹੋ ਰਿਹਾ ਹੈ। ਇਸ 'ਚ ਵਧੇਰੇ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਇਹ ਵਧੇਰੇ ਕਲਾਕਾਰ ਸੰਚਾਲਿਤ ਬਣ ਰਿਹਾ ਹੈ ਤੇ ਇਹ ਵਧੇਰੇ ਅੰਤਰਰਾਸ਼ਟਰੀ ਬਣ ਰਿਹਾ ਹੈ। 'ਬੀਬਾ' 'ਚ ਇਹ ਸਭ ਤੱਤ ਮੌਜੂਦ ਹਨ। ਜਿਓ ਸਾਵਨ ਲਈ ਅਸੀਂ ਭਾਰਤੀ ਤੇ ਅੰਤਰਰਾਸ਼ਟਰੀ ਕਲਾਕਾਰਾਂ ਲਈ ਲਗਾਤਾਰ ਇਕ ਅਜਿਹਾ ਮੰਚ ਬਣ ਰਹੇ ਹਾਂ, ਜਿਥੇ ਉਹ ਸਾਡੇ ਸੱਭਿਆਚਾਰ ਨੂੰ ਬਿਹਤਰ ਬਣਾਉਣ, ਸਹਿਯੋਗ ਕਰਨ ਤੇ ਇਸ ਨੂੰ ਗਲੋਬਲ ਸਟੇਜ 'ਤੇ ਲੈ ਕੇ ਜਾਣ। ਇਹ ਸਿਰਫ ਇਕ ਸ਼ੁਰੂਆਤ ਹੈ।' 'ਬੀਬਾ' ਲਈ ਇਸ ਆਉਣ ਵਾਲੀ ਮਿਊਜ਼ਿਕ ਵੀਡੀਓ ਲਈ ਜੁੜੇ ਰਹੋ, ਜਿਸ ਨੂੰ ਸੁਪਰਸਟਾਰ ਫਿਲਮ ਨਿਰਮਾਤਾ ਪੁਨੀਤ ਮਲਹੋਤਰਾ ਦੁਆਰਾ ਡਾਇਰੈਕਟ ਕੀਤਾ ਜਾਵੇਗਾ। ਇਹ ਡਾਇਰੈਕਟਰ 2019 ਦੀ ਚਿਰਾਂ ਤੋਂ ਉਡੀਕੀ ਜਾਣ ਵਾਲੀ ਫਿਲਮ 'ਸਟੂਡੈਂਟ ਆਫ ਦਿ ਯੀਅਰ 2' ਨੂੰ ਵੀ ਮਈ 'ਚ ਰਿਲੀਜ਼ ਕਰਨਗੇ। ਇਸ ਹਿੱਸੇਦਾਰੀ ਦੇ ਹਿੱਸੇ ਦੇ ਤੌਰ 'ਤੇ ਮਾਰਸ਼ਮੈਲੋ ਭਾਰਤ 'ਚ ਚੁਣੇ ਹੋਏ ਸ਼ੋਅਜ਼ ਨੂੰ ਪਰਫਾਰਮ ਕਰਨਗੇ। ਚਹੇਤੇ ਉਨ੍ਹਾਂ ਨੂੰ ਹੈਦਰਾਬਾਦ 'ਚ ਸੁਪਰਸੋਨਿਕ ਐਰੀਨਾ (15 ਫਰਵਰੀ), ਨਵੀਂ ਦਿੱਲੀ 'ਚ ਹੁਡਾ ਗਰਾਊਂਡਜ਼ (16 ਫਰਵਰੀ), ਪੁਣੇ 'ਚ ਸੁਪਰਸੋਨਿਕ ਫੈਸਟੀਵਲ (17 ਫਰਵਰੀ) 'ਚ ਦੇਖ ਸਕਦੇ ਹਨ। ਟਾਪ ਭਾਰਤੀ ਇਲੈਕਟ੍ਰਾਨਿਕ ਐਕਟ ਤੇ ਸਾਥੀ ਏ. ਓ. ਕਲਾਕਾਰ ਲੋਸਟ ਸਟੋਰੀਜ਼ ਮਿਨੀ-ਟੂਰ ਲਈ ਮਾਰਸ਼ਮੈਲੋ ਨਾਲ ਜੁੜਨਗੇ।


Tags: Marshmello Pritam Biba Bollywood MusicBollywood Celebrity News in Punjabiਮਿਊਜ਼ਿਕ ਅਪਡੇਟਸ

Edited By

Rahul Singh

Rahul Singh is News Editor at Jagbani.