FacebookTwitterg+Mail

ਸਮ੍ਰਿਤੀ ਇਰਾਨੀ ਨੇ ਏਕਤਾ ਕਪੂਰ ਦੇ ਬੇਟੇ ਨੂੰ ਦਿੱਤਾ ਇਹ ਖਾਸ ਤੋਹਫਾ, ਵੀਡੀਓ

masi smriti irani brings books for ravie kapoor
23 October, 2019 02:41:38 PM

ਮੁੰਬਈ(ਬਿਊਰੋ)- ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਤੇ ਪ੍ਰੋਡਿਊਸਰ ਡਾਇਰੈਕਟਰ ਏਕਤਾ ਕਪੂਰ ਕਾਫੀ ਵਧੀਆ ਦੋਸਤ ਹਨ। ਦੋਵੇਂ ਕਈ ਮੌਕਿਆਂ ’ਤੇ ਇਕ-ਦੂਜੇ ਨਾਲ ਨਜ਼ਰ ਆਉਂਦੀਆਂ ਹਨ। ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਇਨ੍ਹਾਂ ਦੋਵਾਂ ਦਾ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਸਮ੍ਰਿਤੀ ਇਰਾਨੀ ਏਕਤਾ ਕਪੂਰ ਨਾਲ ਗੱਲਬਾਤ ਕਰ ਰਹੀ ਹੈ, ਇਸ ਦੇ ਨਾਲ ਹੀ ਉਹ ਏਕਤਾ ਦੇ ਬੇਟੇ ਨੂੰ ਕਵਿਤਾ ਤੇ ਕਹਾਣੀ ਸੁਣਾ ਰਹੀ ਹੈ ।


ਇਸ ਵੀਡੀਓ ਨਾਲ ਇਕ ਕੈਪਸ਼ਨ ਵੀ ਦਿੱਤਾ ਗਿਆ ਹੈ, ਜਿਸ ਵਿਚ ਲਿਖਿਆ ਗਿਆ ,‘‘ਮਾਸੀ ਦੀ ਡਿਊਟੀ’’। ਇਸ ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਮ੍ਰਿਤੀ ਏਕਤਾ ਦੇ ਬੇਟੇ ਲਈ ਤੋਹਫੇ ’ਚ ਕਿਤਾਬਾਂ ਲੈ ਕੇ ਆਈ ਹੈ। ਏਕਤਾ ਕਪੂਰ ਪਿਛਲੇ ਸਾਲ ਹੀ ਸਰੋਗੇਸੀ ਦੀ ਮਦਦ ਨਾਲ ਮਾਂ ਬਣੀ ਸੀ । ਏਕਤਾ ਤੇ ਸਮ੍ਰਿਤੀ ਇਰਾਨੀ ਇਕ-ਦੂਜੇ ਨੂੰ ਕਾਫੀ ਸਾਲਾਂ ਤੋਂ ਜਾਣਦੀਆਂ ਹਨ।


Tags: Smriti IraniRavie KapoorEkta KapoorVideoInstagram

About The Author

manju bala

manju bala is content editor at Punjab Kesari